''ਮੰਨਤ-ਇਕ ਸਾਂਝਾ ਪਰਿਵਾਰ'' 23 ਦਸੰਬਰ ਨੂੰ ਹਰ ਸੋਮਵਾਰ-ਸ਼ਨੀਵਾਰ ਰਾਤ 8:00 ਵਜੇ ਸਿਰਫ ਜ਼ੀ ਪੰਜਾਬੀ ''ਤੇ

Friday, Dec 13, 2024 - 01:51 PM (IST)

 ਜਲੰਧਰ- ਪੰਜਾਬੀ ਅਦਾਕਾਰਾ ਮਨਿੰਦਰ ਗਿੱਲ ਜ਼ੀ ਪੰਜਾਬੀ ਦੇ ਨਵੇਂ ਸ਼ੋਅ "ਮੰਨਤ-ਇਕ ਸਾਂਝਾ ਪਰਿਵਾਰ" ਵਿੱਚ "ਮੰਨਤ" ਵਜੋਂ ਮੁੱਖ ਭੂਮਿਕਾ ਨਿਭਾ ਰਹੀ ਹੈ। ਆਰਮੀ ਪਰਿਵਾਰ ਨਾਲ ਸੰਬਧਤ, ਮਨਿੰਦਰ ਨੇ ਆਪਣੀ ਪੰਜਾਬੀ ਇੰਡਸਟਰੀ ਵਿੱਚ ਸ਼ੁਰੂਆਤ ਗਾਣਿਆਂ ਦੇ ਰਾਹੀਂ ਕੀਤੀ ਜਿਸ ਤੋਂ ਬਾਅਦ ਉਸਨੂੰ ਇੱਕ ਨਵੀ ਪਹਿਚਾਣ ਮਿਲੀ। ਇਸ ਤੋਂ ਬਾਅਦ ਉਸਨੇ ਫਿਲਮਾਂ ਵਿੱਚ ਵੀ ਰੋਲ ਨਿਭਾਇਆ, ਜਿਸ ਵਿੱਚ ਆਉਣ ਵਾਲੀ ਪੰਜਾਬੀ ਫਿਲਮ "ਪਤੰਗ" ਅਤੇ ਚੌਪਾਲ ਐਪ ਤੇ ਰਿਲੀਜ਼ ਹੋਣ ਵਾਲੀ ਫਿਲਮ "ਖੜਕਾ ਦੜਕਾ" ਵਿੱਚ ਵੀ ਮਹੱਤਵਪੂਰਨ ਰੋਲ ਨਿਭਾਇਆ ਹੈ। ਮਨਿੰਦਰ ਨੇ ਨਿਮਰਤ ਖਹਿਰਾ ਦੇ ਗੀਤ ਦੇ ਨਾਲ-ਨਾਲ ਪੰਜਾਬੀ ਫਿਲਮ "ਜੱਟ ਨੂੰ ਚੁੜੇਲ ਟੱਕਰੀ" ਅਤੇ "ਲੰਬੜਾਂ ਦਾ ਲਾਣਾ" ਵਰਗੀਆਂ ਫਿਲਮਾਂ ਵਿੱਚ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਹਨ।

ਇਹ ਵੀ ਪੜ੍ਹੋ- ਅਦਾਕਾਰ ਅੱਲੂ ਅਰਜੁਨ ਹੋਇਆ ਗ੍ਰਿਫਤਾਰ

"ਮੰਨਤ-ਇਕ ਸਾਂਝਾ ਪਰਿਵਾਰ" ਵਿੱਚ ਮਨਿੰਦਰ ਨੇ ਮੰਨਤ ਦੇ ਰੂਪ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ ਹੈ, ਇੱਕ ਕੁੜੀ ਜੋ ਆਪਣੇ ਪਰਿਵਾਰ ਨੂੰ ਇਕੱਠੇ ਰੱਖਣ ਦੀ ਕੋਸ਼ਿਸ਼ ਕਰਦੀ ਹੈ। ਮਨਿੰਦਰ ਨੇ ਆਪਣੀ ਭੂਮਿਕਾ ਬਾਰੇ ਆਪਣੇ ਉਤਸ਼ਾਹ ਨੂੰ ਸਾਂਝਾ ਕਰਦੇ ਹੋਏ ਕਿਹਾ, "ਮੰਨਤ ਦੀ ਭੂਮਿਕਾ ਨਿਭਾਉਣਾ ਮੇਰੇ ਲਈ ਬਹੁਤ ਖਾਸ ਹੈ, ਇਹ ਇੱਕ ਅਜਿਹਾ ਕਿਰਦਾਰ ਹੈ ਜੋ ਪਰਿਵਾਰ, ਪਿਆਰ ਅਤੇ ਏਕਤਾ ਦੀਆਂ ਕਦਰਾਂ-ਕੀਮਤਾਂ ਅਤੇ ਪਰਿਵਾਰ ਨੂੰ ਇੱਕ ਰੱਖਣ ਦਾ ਸੰਦੇਸ਼ ਦਿੰਦਾ, ਇਹ ਕਹਾਣੀ ਮੇਰੇ ਦਿਲ ਦੇ ਬਹੁਤ ਕਰੀਬ ਹੈ, ਮੈਂ ਉਮੀਦ ਕਰਦੀ ਹਾਂ ਕਿ ਦਰਸ਼ਕ ਮੇਰੇ ਕਿਰਦਾਰ "ਮੰਨਤ" ਨੂੰ ਜਰੂਰ ਪਸੰਦ ਕਰਨਗੇ।"

ਇਹ ਵੀ ਪੜ੍ਹੋ- ਅਦਾਕਾਰ ਅੱਲੂ ਅਰਜੁਨ ਹੋਇਆ ਗ੍ਰਿਫਤਾਰ
ਜ਼ੀ ਪੰਜਾਬੀ 'ਤੇ "ਮੰਨਤ-ਇਕ ਸਾਂਝ ਪਰਿਵਾਰ" ਇੱਕ ਦਿਲ ਨੂੰ ਛੂਹਣ ਵਾਲਾ ਪਰਿਵਾਰਕ ਡਰਾਮਾ ਹੈ ਜੋ ਪਰਿਵਾਰਕ ਰਿਸ਼ਤਿਆਂ ਦੀ ਮਜ਼ਬੂਤੀ ਤੇ ਏਕਤਾ ਨੂੰ ਉਜਾਗਰ ਕਰੇਗਾ। "ਮੰਨਤ" ਦੇ ਰੂਪ ਵਿੱਚ ਮਨਿੰਦਰ ਗਿੱਲ ਦੀ ਭੂਮਿਕਾ ਉਸਦੇ ਕੈਰੀਅਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਦੀ ਨਿਸ਼ਾਨਦੇਹੀ ਕਰਦੀ ਹੈ। ਜ਼ੀ ਪੰਜਾਬੀ 'ਤੇ "ਮੰਨਤ-ਇਕ ਸਾਂਝਾ ਪਰਿਵਾਰ" ਦੇ ਪ੍ਰੀਮੀਅਰ ਨੂੰ ਦੇਖਣਾ ਨਾ ਭੁੱਲੋ 23 ਦਸੰਬਰ, 2024 ਨੂੰ ਸੋਮਵਾਰ-ਸ਼ਨੀਵਾਰ ਰਾਤ 8:00 ਵਜੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News