''ਮੰਨਤ-ਇਕ ਸਾਂਝਾ ਪਰਿਵਾਰ'' 23 ਦਸੰਬਰ ਨੂੰ ਹਰ ਸੋਮਵਾਰ-ਸ਼ਨੀਵਾਰ ਰਾਤ 8:00 ਵਜੇ ਸਿਰਫ ਜ਼ੀ ਪੰਜਾਬੀ ''ਤੇ

Monday, Dec 16, 2024 - 04:02 PM (IST)

ਜਲੰਧਰ- ਜ਼ੀ ਪੰਜਾਬੀ ਦੇ ਹਿੱਟ ਸ਼ੋਅ "ਗੀਤ ਢੋਲੀ" ਵਿੱਚ "ਸਮਰਾਟ" ਦਾ ਨੈਗੇਟਿਵ ਕਿਰਦਾਰ ਨਿਭਾਉਣ ਵਾਲੇ 'ਰਾਹੁਲ ਬਸੀ" ਹੁਣ ਜ਼ੀ ਪੰਜਾਬੀ ਉੱਤੇ ਨਵੇਂ ਸ਼ੋਅ 'ਮੰਨਤ-ਇਕ ਸਾਂਝਾ ਪਰਿਵਾਰ' ਦੇ ਨਾਲ ਵਾਪਸੀ ਕਰ ਰਹੇ ਹਨ, ਜਿਸ ਵਿੱਚ ਉਹ "ਰਿਹਾਨ" ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਸ਼ੋਅ 23 ਦਸੰਬਰ ਨੂੰ ਹਰ ਸੋਮਵਾਰ ਤੋਂ ਸ਼ਨੀਵਾਰ ਰਾਤ 8:00 ਵਜੇ ਪ੍ਰਸਾਰਿਤ ਹੋਵੇਗਾ।12 ਸਾਲਾਂ ਦੇ ਕੈਰੀਅਰ ਦੇ ਨਾਲ, ਰਾਹੁਲ ਬਸੀ ਨੇ ਫਿਲਮ ਇੰਡਸਟਰੀ ਵਿੱਚ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ, 570 ਤੋਂ ਵੱਧ ਮਿਊਜ਼ਿਕ ਵੀਡੀਓਜ਼ ਵਿੱਚ ਕੰਮ ਕਰ ਚੁੱਕੇ ਹਨ। ਚੰਡੀਗੜ੍ਹ ਦੇ ਰਹਿਣ ਵਾਲੇ ਹੋਣਹਾਰ ਰਾਹੁਲ ਨੇ ਆਪਣੀ ਗ੍ਰੇਜੁਏਸ਼ਨ ਐਸ.ਡੀ. ਕਾਲਜ ਵਿੱਚ ਕੀਤੀ ਤੇ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਪੂਰੀ ਕੀਤੀ। ਆਪਣੀ ਡਿਗਰੀ ਦੇ ਨਾਲ ਉਹਨਾਂ ਦੀ ਦਿਲਚਸਪੀ ਸਪੋਰਟਸ ਦੇ ਵਿੱਚ ਵੀ ਹੈ ਤੇ ਰਾਸ਼ਟਰੀ ਪੱਧਰ ਦੇ ਮੁੱਕੇਬਾਜ਼ ਵਜੋਂ ਉਸਨੇ ਪੰਜ ਤਗਮੇ ਜਿੱਤੇ।

ਇਹ ਵੀ ਪੜ੍ਹੋ- Shakti Kapoor ਸਨ ਕਿਡਨੈਪਰ ਦੇ ਨਿਸ਼ਾਨੇ 'ਤੇ, ਮੁਲਜ਼ਮਾਂ ਨੇ ਕੀਤੇ ਵੱਡੇ ਖੁਲਾਸੇ

ਰਾਹੁਲ ਬੱਸੀ ਨੇ ਆਪਣੀ ਨਵੀਂ ਭੂਮਿਕਾ ਬਾਰੇ ਆਪਣੀ ਉਤਸਾਹ ਜ਼ਾਹਰ ਕਰਦੇ ਹੋਏ ਕਿਹਾ, “ਰਿਹਾਨ ਦਾ ਕਿਰਦਾਰ ਮੇਰੇ ਨਾਲ ਮਿਲਦਾ-ਜੁਲਦਾ ਹੈ, ਜੋ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਹੈ ਤੇ ਆਪਣੇ ਪਰਿਵਾਰ ਨੂੰ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਦਾ ਹੈ, ਫਿਰ ਵੀ ਜਦੋਂ ਉਸਦੇ ਰਿਸ਼ਤਿਆਂ ਦੀ ਗੱਲ ਆਉਂਦੀ ਹੈ ਤਾਂ ਉਹ ਇੱਕ ਅਧਿਕਾਰਤ ਪੱਖ ਪ੍ਰਦਰਸ਼ਿਤ ਕਰਦਾ ਹੈ। ਇਹਨਾਂ ਸਭ ਦੇ ਨਾਲ ਹੀ ਉਹ ਇੱਕ ਸਮਝਦਾਰ, ਸੂਝਵਾਨ ਤੇ ਆਪਣੇ ਪਰਿਵਾਰ ਨੂੰ ਅਹਿਮੀਅਤ ਦਿੰਦਾ ਹੈ ਮੈਂ ਉਮੀਦ ਕਰਦਾ ਹੈ ਕਿ ਦਰਸ਼ਕ ਮੇਰੇ ਕਿਰਦਾਰ "ਰਿਹਾਨ" ਨੂੰ ਬੇਹੱਦ ਪਸੰਦ ਕਰਨਗੇ।”

ਇਹ ਵੀ ਪੜ੍ਹੋ- ਪਵਿੱਤਰਾ ਪੂਨੀਆ ਦਾ ਏਜਾਜ਼ ਖ਼ਾਨ ਨਾਲ ਕਿਉਂ ਹੋਇਆ ਬ੍ਰੇਕਅੱਪ! ਖੁਲ੍ਹਿਆ ਭੇਦ

ਜ਼ੀ ਪੰਜਾਬੀ 'ਤੇ "ਮੰਨਤ-ਇਕ ਸਾਂਝਾ ਪਰਿਵਾਰ" ਇੱਕ ਦਿਲ ਨੂੰ ਛੂਹਣ ਵਾਲਾ ਪਰਿਵਾਰਕ ਡਰਾਮਾ ਹੈ ਜੋ ਪਰਿਵਾਰਕ ਰਿਸ਼ਤਿਆਂ ਦੀ ਮਜ਼ਬੂਤੀ ਤੇ ਏਕਤਾ ਨੂੰ ਉਜਾਗਰ ਕਰੇਗਾ। "ਰਿਹਾਨ" ਦੇ ਰੂਪ ਵਿੱਚ ਰਾਹੁਲ ਬਸੀ ਦੀ ਭੂਮਿਕਾ ਉਸਦੇ ਕੈਰੀਅਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਦੀ ਨਿਸ਼ਾਨਦੇਹੀ ਕਰਦੀ ਹੈ। ਜ਼ੀ ਪੰਜਾਬੀ 'ਤੇ "ਮੰਨਤ-ਇਕ ਸਾਂਝਾ ਪਰਿਵਾਰ" ਦੇ ਪ੍ਰੀਮੀਅਰ ਨੂੰ ਦੇਖਣਾ ਨਾ ਭੁੱਲੋ 23 ਦਸੰਬਰ, 2024 ਨੂੰ ਸੋਮਵਾਰ-ਸ਼ਨੀਵਾਰ ਰਾਤ 8:00 ਵਜੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News