ਭਾਰਤੀ ਫੌਜ ਦੀ ਵੱਡੀ ਸਫ਼ਲਤਾ, ਬਾਲਾਕੋਟ ਸੈਕਟਰ ’ਚ ਐੱਲ. ਓ. ਸੀ. ਨੇੜੇ ਮਾਰੇ 2 ਘੁਸਪੈਠੀਏ

Sunday, Jan 08, 2023 - 11:13 PM (IST)

ਭਾਰਤੀ ਫੌਜ ਦੀ ਵੱਡੀ ਸਫ਼ਲਤਾ, ਬਾਲਾਕੋਟ ਸੈਕਟਰ ’ਚ ਐੱਲ. ਓ. ਸੀ. ਨੇੜੇ ਮਾਰੇ 2 ਘੁਸਪੈਠੀਏ

ਜੰਮੂ/ਪੁੰਛ (ਭਾਸ਼ਾ./ਧਨੁਜ) : ਜੰਮੂ ਕਸ਼ਮੀਰ ਵਿੱਚ ਫੌਜ ਨੇ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ (ਐੱਲ. ਓ. ਸੀ.) ਨੇੜੇ ਭਾਰੀ ਹਥਿਆਰਾਂ ਨਾਲ ਲੈਸ 2 ਘੁਸਪੈਠੀਆਂ ਨੂੰ ਮਾਰ ਕੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਕ ਰੱਖਿਆ ਬੁਲਾਰੇ ਨੇ ਐਤਵਾਰ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਸ਼ਨੀਵਾਰ ਰਾਤ ਕਰੀਬ 8.45 ਵਜੇ ਬਾਲਾਕੋਟ ਸੈਕਟਰ ਵਿੱਚ ਸਰਹੱਦੀ ਵਾੜ ਨੇੜੇ ਤਾਇਨਾਤ ਭਾਰਤੀ ਫੌਜ ਦੇ ਚੌਕਸ ਜਵਾਨਾਂ ਨੇ ਸ਼ੱਕੀ ਸਰਗਰਮੀਆਂ ਨੂੰ ਵੇਖ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਕੇਂਦਰੀ ਜੇਲ੍ਹ 'ਚ ਭਿੜੇ ਮੂਸੇਵਾਲਾ ਕਤਲਕਾਂਡ ਦੇ ਦੋਸ਼ੀ, ਇਸ ਗੈਂਗਸਟਰ ਸਣੇ 4 ਜ਼ਖ਼ਮੀ

ਇਸ ਦੌਰਾਨ ਦੋ ਘੁਸਪੈਠੀਏ ਮਾਰੇ ਗਏ। ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਇਕ ਰਾਈਫਲ, ਇੱਕ ਸ਼ਕਤੀਸ਼ਾਲੀ ਆਈ. ਈ. ਡੀ. ਤੇ ਵੱਡੀ ਮਾਤਰਾ ’ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ। ਮਾਰੇ ਗਏ ਘੁਸਪੈਠੀਆਂ ਦੀ ਪਛਾਣ ਨਹੀਂ ਹੋ ਸਕੀ। ਰਾਜੌਰੀ-ਪੁੰਛ ਦੇ ਜੁੜਵੇਂ ਜ਼ਿਲਿਆਂ ’ਚ ਅੱਤਵਾਦੀਆਂ ਵਲੋਂ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਲੱਗਦਾ ਹੈ ਕਿ ਇਨ੍ਹਾਂ ਦੋਹਾਂ ਜ਼ਿਲ੍ਹਿਆਂ ’ਚ ਅੱਤਵਾਦ ਨੇ ਮੁੜ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ।


author

Mandeep Singh

Content Editor

Related News