ਵੱਡੀ ਸਫਲਤਾ: ਐੱਨ.ਆਈ.ਏ. ਨੇ ਰਾਮਗੜ੍ਹ ਵਿੱਚ ਖੇਤਾਂ ''ਚੋਂ ਬਰਾਮਦ ਕੀਤੇ 91 ਲੱਖ

03/12/2021 10:05:38 PM

ਸਾਂਬਾ (ਅਜੈ) : ਨਾਰਕੋ ਕੇਸ ਵਿੱਚ ਐੱਨ.ਆਈ.ਏ. ਨੇ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਜ਼ਿਲ੍ਹਾ ਸਾਂਬਾ  ਦੇ ਰਾਮਗੜ੍ਹ ਤੋਂ 91 ਲੱਖ ਰੂਪਏ ਬਰਾਮਦ ਕੀਤੇ। ਜਾਣਕਾਰੀ ਅਨੁਸਾਰ ਜੂਨ 2020 ਵਿੱਚ ਐੱਨ.ਆਈ.ਏ. ਨੇ ਕੁਪਵਾੜਾ ਵਿੱਚ ਇੱਕ ਕਾਰ 'ਚੋਂ 20 ਲੱਖ ਅਤੇ 2 ਕਿੱਲੋ ਹੈਰੋਈਨ ਬਰਾਮਦ ਕੀਤੀ ਸੀ ਅਤੇ ਉਸ ਤੋਂ ਬਾਅਦ ਕੇਸ ਦੀ ਜਾਂਚ ਤੋਂ ਬਾਅਦ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਸੀ। ਉਥੇ ਹੀ ਇੱਕ ਮਾਰਚ 2021 ਨੂੰ ਐੱਨ.ਆਈ.ਏ. ਨੇ ਜੰਮੂ ਅਤੇ ਕਸ਼ਮੀਰ ਦੀਆਂ ਵੱਖ-ਵੱਖ ਜਗ੍ਹਾਵਾਂ ਤੋਂ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਸੀ, ਜਿਸ ਵਿੱਚ ਇੱਕ ਜਵਾਨ ਰਮੇਸ਼ ਕੁਮਾਰ ਨੂੰ ਵੀ ਗ੍ਰਿਫਤਾਰ ਕੀਤਾ ਸੀ ਅਤੇ ਉਸ ਦੀ ਪੁੱਛਗਿੱਛ ਵਿੱਚ ਅੱਜ ਐੱਨ.ਆਈ.ਏ. ਦੀ ਟੀਮ ਨੇ ਰਾਮਗੜ੍ਹ ਦੇ ਗਰਵਾਲ ਵਿੱਚ ਇੱਕ ਖੇਤ 'ਚੋਂ 91 ਲੱਖ ਦੀ ਰਾਸ਼ੀ ਬਰਾਮਦ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹ ਰਾਸ਼ੀ ਨਸ਼ਾ ਵੇਚ ਕੇ ਬਣਾਈ ਗਈ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News