ਊਰਜਾ ਸੁਰੱਖਿਆ ਵੱਲ ਵੱਡਾ ਕਦਮ, ਦੇਸ਼ ''ਚ 7,000 ਕਰੋੜ ਰੁਪਏ ਦੇ ਐੱਲ.ਪੀ.ਜੀ. ਪਾਈਪਲਾਈਨ ਨੈੱਟਵਰਕ ਨੂੰ ਮਨਜ਼ੂਰੀ
Sunday, Aug 23, 2026 - 06:06 AM (IST)
ਨਵੀਂ ਦਿੱਲੀ (ਏਜੰਸੀ) : ਤੇਲ ਖੇਤਰ ਦੇ ਰੈਗੂਲੇਟਰ ਨੇ 7,000 ਕਰੋੜ ਰੁਪਏ ਦੇ ਅੰਦਾਜ਼ੇ ਵਾਲੇ ਨਿਵੇਸ਼ ਨਾਲ ਲਗਭਗ 1,800 ਕਿਲੋਮੀਟਰ ਲੰਬੀਆਂ ਨਵੀਆਂ ਐੱਲ. ਪੀ. ਜੀ. ਪਾਈਪਲਾਈਨਾਂ ਦੇ ਵਿਕਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਦੇਸ਼ ਦੇ ‘ਕਾਮਨ-ਕੈਰੀਅਰ’ ਐੱਲ. ਪੀ. ਜੀ. ਪਾਈਪਲਾਈਨ ਨੈੱਟਵਰਕ ’ਚ ਲੱਗਭਗ ਇਕ-ਚੌਥਾਈ ਦਾ ਵਿਸਥਾਰ ਹੋਵੇਗਾ। ਇਸ ਪਹਿਲ ਦਾ ਮਕਸਦ ਈਂਧਨ ਸਪਲਾਈ ਨੂੰ ਵਧੇਰੇ ਲਚਕੀਲਾ ਬਣਾਉਣਾ ਅਤੇ ਸੜਕ ਆਵਾਜਾਈ ’ਚ ਨਿਰਭਰਤਾ ਘੱਟ ਕਰਨਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਰੈਗੂਲੇਟਰੀ ਬੋਰਡ (ਪੀ. ਐੱਨ. ਜੀ. ਆਰ. ਬੀ.) ਨੇ ਕਿਹਾ ਕਿ ਉਸ ਨੇ ਤੇਲੰਗਾਨਾ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਉੱਤਰਾਖੰਡ, ਕਰਨਾਟਕ ਅਤੇ ਗੋਆ ’ਚ ਰਣਨੀਤਕ ਤੌਰ ’ਚ ਮਹੱਤਵਪੂਰਨ 3 ਐੱਲ. ਪੀ. ਜੀ. ਪਾਈਪਲਾਈਨ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ।
ਇਹ ਵੀ ਪੜ੍ਹੋ : ਗੱਡੀ ਦੇ ਡੀਜ਼ਲ ਟੈਂਕ 'ਚ ਹੋਇਆ ਵੱਡਾ ਧਮਾਕਾ, 2 ਜਵਾਕਾਂ ਸਣੇ 4 ਦੀ ਮੌਤ
ਸਰਕਾਰੀ ਕੰਪਨੀ ਗੇਲ (ਇੰਡੀਆ) ਲਿਮਟਿਡ ਵੱਲੋਂ ਵਿਕਸਤ ਕੀਤੇ ਜਾਣ ਵਾਲੇ ਇਨ੍ਹਾਂ ਪ੍ਰਾਜੈਕਟਾਂ ਨਾਲ ਪੀ. ਐੱਨ. ਜੀ. ਆਰ. ਬੀ. ਵੱਲੋਂ ਅਧਿਕਾਰਤ ਕਾਮਨ-ਕੈਰੀਅਰ ਐੱਲ. ਪੀ. ਜੀ. ਪਾਈਪਲਾਈਨ ਨੈੱਟਵਰਕ ਲੱਗਭਗ 7,700 ਕਿਲੋਮੀਟਰ ਤੋਂ ਵਧ ਕੇ ਲੱਗਭਗ 9,500 ਕਿਲੋਮੀਟਰ ਹੋ ਜਾਵੇਗਾ, ਜੋ ਲੱਗਭਗ 23.5 ਫੀਸਦੀ ਦਾ ਵਾਧਾ ਹੈ। ਇਹ ਵਿਸਥਾਰ ਅਜਿਹੇ ਸਮੇਂ ਕੀਤਾ ਜਾ ਰਿਹਾ ਹੈ ਜਦੋਂ ਭਾਰਤ ਦਰਾਮਦ ਕੀਤੀ ਐੱਲ. ਪੀ. ਜੀ. ’ਚ ਬਹੁਤ ਜ਼ਿਆਦਾ ਨਿਰਭਰ ਹੈ, ਜਿਸ ਦੀ ਥੋਕ ਸਪਲਾਈ ਤੱਟਵਰਤੀ ਦਰਾਮਦ ਟਰਮੀਨਲਾਂ ’ਤੇ ਪਹੁੰਚਦੀ ਹੈ ਅਤੇ ਫਿਰ ਪੂਰੇ ਦੇਸ਼ ਦੇ ਖਪਤ ਕੇਂਦਰਾਂ ਤੱਕ ਪਹੁੰਚਾਈ ਜਾਂਦੀ ਹੈ। ਇਕ ਵੱਡੇ ਪਾਈਪਲਾਈਨ ਨੈੱਟਵਰਕ ਨਾਲ ਦੇਸ਼ ਦੇ ਅੰਦਰੂਨੀ ਇਲਾਕਿਆਂ ’ਚ ਐੱਲ. ਪੀ. ਜੀ. ਪਹੁੰਚਾਉਣ ਦੀ ਕੁਸ਼ਲਤਾ ਅਤੇ ਭਰੋਸੇਯੋਗਤਾ ’ਚ ਸੁਧਾਰ ਹੋਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
