ਕੇਂਦਰੀ ਮੰਤਰੀ ਨੂੰ ਮਿਲੀ ਵੱਡੀ ਰਾਹਤ ! ਭੜਕਾਊ ਭਾਸ਼ਣ ਦੇ ਮਾਮਲੇ ''ਚ ਸੰਮਨ ਹੋਏ ਰੱਦ
Thursday, Jun 19, 2025 - 09:36 AM (IST)

ਨੈਸ਼ਨਲ ਡੈਸਕ- ਚੋਣ ਪ੍ਰਚਾਰ ਦੌਰਾਨ ਕਥਿਤ ਭੜਕਾਊ ਭਾਸ਼ਣ ਦੇਣ ਸਬੰਧੀ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਵਿਰੁੱਧ ਹੇਠਲੀ ਅਦਾਲਤ ਵੱਲੋਂ ਜਾਰੀ ਕੀਤੇ ਗਏ 3 ਸਾਲ ਪੁਰਾਣੇ ਸੰਮਨ ਪਟਨਾ ਹਾਈ ਕੋਰਟ ਨੇ ਰੱਦ ਕਰ ਦਿੱਤੇ ਹਨ।
ਜਸਟਿਸ ਚੰਦਰਸ਼ੇਖਰ ਝਾਅ ਦੀ ਸਿੰਗਲ ਬੈਂਚ ਨੇ ਰਾਏ ਦੀ ਪਟੀਸ਼ਨ ’ਤੇ ਇਹ ਨਿਰਦੇਸ਼ ਦਿੱਤਾ। ਇਸ ’ਚ 13 ਅਪ੍ਰੈਲ, 2022 ਨੂੰ ਅਰਰੀਆ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਵੱਲੋਂ ਪਾਸ ਕੀਤੇ ਗਏ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ।
ਨਿਤਿਆਨੰਦ ਰਾਏ, ਜੋ ਉਸ ਸਮੇਂ ਭਾਜਪਾ ਦੇ ਸੂਬਾ ਪ੍ਰਧਾਨ ਸਨ, ’ਤੇ ਅਰਰੀਆ ਲੋਕ ਸਭਾ ਉਪ-ਚੋਣ ਦੌਰਾਨ ਪਾਰਟੀ ਦੇ ਉਮੀਦਵਾਰ ਦੇ ਹੱਕ ’ਚ ਪ੍ਰਚਾਰ ਕਰਦੇ ਹੋਏ ਭੜਕਾਊ ਭਾਸ਼ਣ ਦੇਣ ਦਾ ਦੋਸ਼ ਲਾਇਆ ਗਿਆ ਸੀ। ਰਾਏ ਨੇ ਕਿਹਾ ਸੀ ਕਿ ਜੇ ਰਾਜਦ ਉਪ-ਚੋਣ ਜਿੱਤ ਜਾਂਦੀ ਹੈ ਤਾਂ ਅਰਰੀਆ ‘ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਦਾ ਗੜ੍ਹ’ ਬਣ ਜਾਵੇਗਾ।
ਇਹ ਵੀ ਪੜ੍ਹੋ- ਪਾਕਿਸਤਾਨ ਖ਼ਿਲਾਫ਼ ਇਕ ਹੋਰ ਵੱਡੀ ਕਾਰਵਾਈ ਦੀ ਤਿਆਰੀ !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e