ਇਨਕਮ ਟੈਕਸ ਵਿਭਾਗ ਨੇ ਫਰਜ਼ੀ ਟੈਕਸ ਕਟੌਤੀ ਦੇ ਮਾਮਲੇ ’ਚ ਮਾਰੇ ਛਾਪੇ
Monday, Jul 14, 2025 - 06:34 PM (IST)

ਨਵੀਂ ਦਿੱਲੀ (ਭਾਸ਼ਾ) – ਇਨਕਮ ਟੈਕਸ ਵਿਭਾਗ ਨੇ ਸੋਮਵਾਰ ਨੂੰ ਕਈ ਸ਼ਹਿਰਾਂ ਵਿਚ ਉਨ੍ਹਾਂ ਸੰਸਥਾਵਾਂ ਖ਼ਿਲਾਫ਼ ਟੈਕਸ ਚੋਰੀ ਦੀ ਜਾਂਚ ਤਹਿਤ ਛਾਪੇਮਾਰੀ ਕੀਤੀ, ਜੋ ਕੁਝ ਵਿਅਕਤੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਛੋਟਾਂ ਦਾ ਦਾਅਵਾ ਕਰ ਕੇ ਉਨ੍ਹਾਂ ਦੇ ਰਿਟਰਨ ਵਿਚ ਫਰਜ਼ੀ ਕਟੌਤੀ ਦਾ ਲਾਭ ਲੈਣ ਵਿਚ ਮਦਦ ਕਰਦੀਆਂ ਹਨ। ਅਧਿਕਾਰਕ ਸੂਤਰਾਂ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ - ਸੁਹਾਗਰਾਤ ਤੋਂ ਪਹਿਲਾਂ ਲਾੜੀ ਨੂੰ ਆਇਆ ਚੱਕਰ, ਹੱਕਾ-ਬੱਕਾ ਹੋ Pregnancy ਕਿੱਟ ਲੈਣ ਦੌੜਿਆ ਲਾੜਾ, ਫਿਰ...
ਉਨ੍ਹਾਂ ਦੱਸਿਆ ਕਿ ਰਜਿਸਟਰਡ ਜਾਂ ਨਾਨ-ਰਜਿਸਟਰਡ ਸਿਆਸੀ ਪਾਰਟੀਆਂ ਨੂੰ ਸਿਆਸੀ ਚੰਦਾ ਦੇਣ, ਮੈਡੀਕਲ ਬੀਮਾ, ਟਿਊਸ਼ਨ ਫੀਸ ਅਤੇ ਕੁਝ ਹੋਰ ਤਰ੍ਹਾਂ ਦੇ ਕਰਜ਼ਿਆਂ ਦੇ ਭੁਗਤਾਨ ਦੇ ਬਦਲੇ ਵਿਅਕਤੀਆਂ ਵਲੋਂ ਦਾਅਵਾ ਕੀਤੀ ਗਈ ਝੂਠੀ ਕਟੌਤੀ ਉਨ੍ਹਾਂ ਮਾਮਲਿਆਂ ਵਿਚ ਸ਼ਾਮਲ ਹੈ, ਜਿਨ੍ਹਾਂ ਦੀ ਇਨ੍ਹਾਂ ਛਾਪਿਆਂ ਤਹਿਤ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਕੁਝ ਵਿਅਕਤੀਆਂ ਅਤੇ ਉਨ੍ਹਾਂ ਦੇ ਟੈਕਸ ਸਲਾਹਕਾਰਾਂ, ਜੋ ਉਨ੍ਹਾਂ ਨੂੰ ਫਰਜ਼ੀ ਛੋਟ ਦਾ ਦਾਅਵਾ ਕਰਨ ਵਿਚ ਮਦਦ ਕਰਦੇ ਹਨ, ਦੀ ਤਲਾਸ਼ੀ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ - 8 ਪੁੱਤਰਾਂ ਦੀ ਲਾਵਾਰਸ ਮਾਂ! 6 ਘੰਟੇ ਸ਼ਮਸ਼ਾਨਘਾਟ 'ਚ ਛੱਡ ਜ਼ਮੀਨ ਲਈ ਲੜ੍ਹਦੇ ਰਹੇ ਜਿਗਰ ਦੇ ਟੋਟੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8