ਹੇਮੰਤ ਸੋਰੇਨ ਨੂੰ ਹਾਈਕੋਰਟ ਤੋਂ ਵੱਡੀ ਰਾਹਤ! ਚੋਣ ਜ਼ਾਬਤਾ ਉਲੰਘਣਾ ਮਾਮਲੇ ’ਚ ਅਪਰਾਧਿਕ ਕਾਰਵਾਈ ਰੱਦ

Friday, Jun 26, 2026 - 11:46 AM (IST)

ਹੇਮੰਤ ਸੋਰੇਨ ਨੂੰ ਹਾਈਕੋਰਟ ਤੋਂ ਵੱਡੀ ਰਾਹਤ! ਚੋਣ ਜ਼ਾਬਤਾ ਉਲੰਘਣਾ ਮਾਮਲੇ ’ਚ ਅਪਰਾਧਿਕ ਕਾਰਵਾਈ ਰੱਦ

ਰਾਂਚੀ - ਝਾਰਖੰਡ ਹਾਈ ਕੋਰਟ ਨੇ ਵੀਰਵਾਰ ਨੂੰ ਮੁੱਖ ਮੰਤਰੀ ਹੇਮੰਤ ਸੋਰੇਨ ਖ਼ਿਲਾਫ਼ 2014 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਕਥਿਤ ਉਲੰਘਣਾ ਨਾਲ ਜੁੜੇ ਮਾਮਲੇ 'ਚ ਅਪਰਾਧਕ ਕਾਰਵਾਈ ਨੂੰ ਰੱਦ ਕਰ ਦਿੱਤਾ। ਸੋਰੇਨ ਇਸ ਮਾਮਲੇ ਸਬੰਧੀ ਪੱਛਮੀ ਸਿੰਘਭੂਮ ਜ਼ਿਲੇ ਦੀ ਇਕ ਅਦਾਲਤ 'ਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਸਨ। ਹੇਮੰਤ ਸੋਰੇਨ ’ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਆਦਿੱਤਿਆਪੁਰ ਪੁਲਸ ਥਾਣੇ ’ਚ 2014 ਵਿਚ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਹਾਈ ਕੋਰਟ ਦਾ ਰੁਖ਼ ਕੀਤਾ ਸੀ।

ਸੁਣਵਾਈ ਦੌਰਾਨ ਸੋਰੇਨ ਦੇ ਵਕੀਲ ਨੇ ਦਲੀਲ ਦਿੱਤੀ ਕਿ ਆਦਰਸ਼ ਚੋਣ ਜ਼ਾਬਤੇ ਦੀ ਕੋਈ ਉਲੰਘਣਾ ਨਹੀਂ ਹੋਈ ਸੀ ਅਤੇ ਦਾਅਵਾ ਕੀਤਾ ਕਿ ਐੱਫ. ਆਈ. ਆਰ. ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਦਰਜ ਕੀਤੀ ਗਈ ਸੀ। ਵਕੀਲ ਨੇ ਦਲੀਲ ਦਿੱਤੀ ਕਿ ਹੇਮੰਤ ਸੋਰੇਨ ਨੇ ਸਿਰਫ਼ ਆਪਣੀ ਪਾਰਟੀ ਦੇ ਇਕ ਉਮੀਦਵਾਰ ਦੇ ਚੋਣ ਪ੍ਰਚਾਰ ਵਿਚ ਹਿੱਸਾ ਲਿਆ ਸੀ।


author

Sunaina

Content Editor

Related News