ਗਾਂਧੀ ਹੱਤਿਆਕਾਂਡ ਪਿੱਛੇ ਵੱਡੀ ਸਾਜਿਸ਼, ਮੇਰੇ ਕੋਲ ਹਨ ਦਸਤਾਵੇਜ਼

02/20/2018 9:49:16 AM

ਨਵੀਂ ਦਿੱਲੀ— ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਹੱਤਿਆ ਮਾਮਲੇ ਦੀ ਜਾਂਚ ਕਰਨ ਵਾਲੇ ਪੰਕਜ ਫੜਨੀਸ ਨੇ ਸੁਪਰੀਮ ਕੋਰਟ ਵਿਚ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਨਿਊਯਾਰਕ ਤੋਂ ਕੁਝ ਦਸਤਾਵੇਜ਼ ਹਾਸਲ ਹੋਏ ਹਨ, ਜੋ ਇਸ ਹੱਤਿਆਕਾਂਡ ਨਾਲ ਜੁੜੇ ਹਨ। ਅਭਿਨਵ ਭਾਰਤ ਟਰੱਸਟ, ਮੁੰਬਈ ਦੇ ਟਰੱਸਟੀ ਸ਼੍ਰੀ ਫੜਨੀਸ ਨੇ ਜਸਟਿਸ ਐੱਸ. ਏ. ਬੋਬਡੇ ਅਤੇ ਜਸਟਿਸ ਐੱਲ. ਨਾਗੇਸ਼ਵਰ ਦੇ ਬੈਂਚ ਦੇ ਸਾਹਮਣੇ ਦਲੀਲ ਦਿੱਤੀ ਕਿ ਉਨ੍ਹਾਂ ਨੂੰ ਨਿਊਯਾਰਕ ਵਿਚੋਂ ਕੁਝ ਦਸਤਾਵੇਜ਼ ਮਿਲੇ ਹਨ, ਜੋ ਮਹਾਤਮਾ ਗਾਂਧੀ ਨਾਲ ਜੁੜੇ ਦੱਸੇ ਗਏ ਹਨ। 
ਉਨ੍ਹਾਂ ਨੇ ਸੀਲਬੰਦ ਲਿਫਾਫੇ ਵਿਚ ਇਨ੍ਹਾਂ ਦਸਤਾਵੇਜ਼ਾਂ ਨੂੰ ਅਦਾਲਤ  ਨੂੰ ਦਿਖਾਉਂਦੇ ਹੋਏ ਕਿਹਾ ਕਿ ਅਮਰੀਕਾ ਸਰਕਾਰ ਨੇ ਇਹ ਦੱਸਿਆ ਹੈ ਕਿ ਭਾਰਤ ਸਰਕਾਰ ਨੇ ਇਨ੍ਹਾਂ ਦਸਤਾਵੇਜ਼ 'ਤੇ ਪਾਬੰਦੀ ਲਗਾਈ ਹੋਈ ਹੈ, ਇਸ ਲਈ ਉਹ ਇਸ ਨੂੰ ਖੋਲ੍ਹ ਨਹੀਂ ਸਕਦੇ। ਇਸ 'ਤੇ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਕਿਹਾ ਕਿ ਦਸਤਾਵੇਜ਼ ਦਾਖਿਲ ਕਰਨ ਤੋਂ ਪਹਿਲਾਂ ਇਸ ਦੇ ਲਈ ਇਕ ਅਰਜ਼ੀ ਦੇਣ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 6 ਮਾਰਚ ਨੂੰ ਹੋਵੇਗੀ।
ਸੁਣਵਈ ਦੌਰਾਨ ਪੰਕਜ ਨੇ ਅਦਾਲਤ ਨੂੰ ਕਿਹਾ ਕਿ ਉਨ੍ਹਾਂ ਨੇ ਨਿਊਯਾਰਕ 'ਚ 40 ਸਾਲ ਦੇ ਅਨੁਭਵੀ ਸੀਨੀਅਰ ਅਟਾਰਨੀ ਤੋਂ ਇਸ ਬਾਰੇ ਸਲਾਹ ਲਈ ਹੈ। ਉਨ੍ਹਾਂ ਮੁਤਾਬਕ ਪੁਰਾਣੇ ਦਸਤਾਵੇਜ਼ ਜਿਵੇ 31 ਜਨਵਰੀ 1948 ਨੂੰ ਅਖਬਾਰ 'ਚ ਛਪੇ ਗਾਂਧੀ ਜੀ ਦੇ ਫੋਟੋਗ੍ਰਾਫ, ਜਿਸ 'ਚ ਗਾਂਧੀ ਜੀ ਦੇ ਸ਼ਰੀਰ 'ਚ 4 ਜ਼ਖਮ ਹਨ, ਉਨ੍ਹਾਂ ਦੀ ਜਾਂਚ ਲਈ ਫੋਰੈਂਸਿਕ ਟੈਕਨਾਲਜੀ ਮੌਜੂਦ ਹੈ।


Related News