ਅੱਤਵਾਦੀ ਹਾਫਿਜ਼ ਸਈਦ ਦੀ ਹਵਾਲਗੀ ਨਾਲ ਜੁੜੀ ਵੱਡੀ ਖ਼ਬਰ, ਭਾਰਤ ਦੀ ਮੰਗ ''ਤੇ ਪਾਕਿ ਨੇ ਦਿੱਤਾ ਇਹ ਜਵਾਬ

Saturday, Dec 30, 2023 - 12:30 AM (IST)

ਨਵੀਂ ਦਿੱਲੀ (ਇੰਟ.) - ਪਾਕਿਸਤਾਨ ਨੇ ਹਾਫਿਜ਼ ਸਈਦ ਨੂੰ ਭਾਰਤ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਭਾਰਤ ਨੇ ਪਾਕਿਸਤਾਨ ਨੂੰ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੀ ਹਵਾਲਗੀ ਦੀ ਬੇਨਤੀ ਕੀਤੀ ਸੀ। ਭਾਰਤ ਹਾਫਿਜ਼ ਨੂੰ ਪਾਕਿਸਤਾਨ ਤੋਂ ਲਿਆ ਕੇ ਉਸ ’ਤੇ ਮੁਕੱਦਮਾ ਚਲਾਉਣਾ ਚਾਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ - ਸੜਕ ਵਿਚਾਲੇ ਪੁਲ਼ ਥੱਲੇ ਫੱਸ ਗਿਆ ਹਵਾਈ ਜਹਾਜ਼, ਸੈਲਫ਼ੀਆਂ ਲੈਣ ਲਈ ਭੀੜ ਨੇ ਪਾਇਆ ਘੇਰਾ, ਵੇਖੋ ਵੀਡੀਓ

ਪਾਕਿਸਤਾਨੀ ਪੱਤਰਕਾਰ ਇਜਾਜ਼ ਸਈਦ ਨੇ ਇੱਕ ਟਵੀਟ ਵਿੱਚ ਕਿਹਾ ਕਿ ਪਾਕਿਸਤਾਨ ਨੇ ਤਕਨੀਕੀ ਪੱਖੋਂ ਹਾਫਿਜ਼ ਸਈਦ ਦੀ ਹਵਾਲਗੀ ਤੋਂ ਇਨਕਾਰ ਕੀਤਾ ਹੈ। ਇਸ ਸਬੰਧੀ ਵਿਦੇਸ਼ ਦਫਤਰ ਦੀ ਬੁਲਾਰਨ ਮੁਮਤਾਜ਼ ਜ਼ਾਹਰਾ ਨੇ ਕਿਹਾ ਕਿ ਪਾਕਿਸਤਾਨ ਨੂੰ ਭਾਰਤੀ ਅਧਿਕਾਰੀਆਂ ਤੋਂ ਇਕ ਬੇਨਤੀ ਮਿਲੀ ਹੈ, ਜਿਸ ਵਿਚ ‘ਅਖੌਤੀ’ ਮਨੀ ਲਾਂਡਰਿੰਗ ਮਾਮਲੇ ਵਿਚ ਹਾਫਿਜ਼ ਸਈਦ ਦੀ ਹਵਾਲਗੀ ਦੀ ਮੰਗ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੇ ਕਰ 'ਤਾ ਵੱਡਾ ਕਾਂਡ, 17 ਸਾਲਾ ਬੱਚੀ ਦੀ ਰੋਲੀ ਪੱਤ

ਇਹ ਨੋਟ ਕਰਨਾ ਅਹਿਮ ਹੈ ਕਿ ਪਾਕਿਸਤਾਨ ਅਤੇ ਭਾਰਤ ਵਿਚਕਾਰ ਕੋਈ ਵੀ ਦੁਵੱਲੀ ਹਵਾਲਗੀ ਸੰਧੀ ਮੌਜੂਦ ਨਹੀਂ ਹੈ। ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਇਹ ਬੇਨਤੀ ਕੁਝ ਹਫ਼ਤੇ ਪਹਿਲਾਂ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਰਾਹੀਂ ਕੀਤੀ ਗਈ ਸੀ। ਭਾਰਤ ਅਤੇ ਪਾਕਿਸਤਾਨ ਦਰਮਿਆਨ ਹਵਾਲਗੀ ਸੰਧੀ ਨਾ ਹੋਣ ਦੇ ਬਾਵਜੂਦ ਇਹ ਬੇਨਤੀ ਕੀਤੀ ਗਈ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News