ਵਿਦਿਆਰਥੀਆਂ ਲਈ ਵੱਡੀ ਖਬਰ ! ਹੋ ਗਿਆ ਪ੍ਰੀਖਿਆਵਾਂ ਦਾ ਐਲਾਨ

Saturday, Jun 28, 2025 - 12:07 PM (IST)

ਵਿਦਿਆਰਥੀਆਂ ਲਈ ਵੱਡੀ ਖਬਰ ! ਹੋ ਗਿਆ ਪ੍ਰੀਖਿਆਵਾਂ ਦਾ ਐਲਾਨ

ਨੈਸ਼ਨਲ ਡੈਸਕ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਸਾਲ 2025 ਲਈ 10ਵੀਂ ਤੇ 12ਵੀਂ ਜਮਾਤ ਦੀਆਂ ਸਪਲੀਮੈਂਟਰੀ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਪ੍ਰੀਖਿਆ ਸ਼ਡਿਊਲ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤਾ ਗਿਆ ਹੈ। ਵਿਦਿਆਰਥੀ ਅਧਿਕਾਰਿਕ ਵੈੱਬਸਾਈਟ cbse.gov.in ’ਤੇ ਜਾ ਕੇ ਸਮਾਂ-ਸਾਰਣੀ ਚੈੱਕ ਅਤੇ ਡਾਊਨਲੋਡ ਕਰ ਸਕਦੇ ਹਨ। ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ ਸਪਲੀਮੈਂਟਰੀ ਪ੍ਰੀਖਿਆਵਾਂ 15 ਜੁਲਾਈ, 2025 ਤੋਂ ਸ਼ੁਰੂ ਹੋਣਗੀਆਂ।

ਇਹ ਵੀ ਪੜ੍ਹੋ...ਹਿਮਾਚਲ ਪੁਲਸ ਨੇ ਚੁੱਕਿਆ ਪੰਜਾਬੀ ਨੌਜਵਾਨ! ਪੰਜਾਬ ਦੇ ਇਸ ਜ਼ਿਲ੍ਹੇ 'ਚ ਕੀਤੀ ਕਾਰਵਾਈ

ਜਾਣਕਾਰੀ ਅਨੁਸਾਰ ਪ੍ਰੀਖਿਆਵਾਂ ਸਵੇਰੇ 10:30 ਵਜੇ ਸ਼ੁਰੂ ਹੋਣਗੀਆਂ ਤੇ 1:30 ਵਜੇ ਤੱਕ ਚੱਲਣਗੀਆਂ। ਕੁਝ ਵਿਸ਼ਿਆਂ ਦੀ ਮਿਆਦ ਦੋ ਘੰਟਿਆਂ ਦੀ ਹੋਵੇਗੀ। ਪਹਿਲੇ ਦਿਨ ਅੰਗਰੇਜ਼ੀ, ਹਿੰਦੀ, ਸੰਸਕ੍ਰਿਤ, ਉਰਦੂ, ਇਤਿਹਾਸ, ਭੂਗੋਲ, ਰਾਜਨੀਤੀ ਵਿਗਿਆਨ, ਅਰਥਸ਼ਾਸਤਰ, ਭੌਤਿਕੀ, ਰਸਾਇਣ ਵਿਗਿਆਨ, ਜੀਵ ਵਿਗਿਆਨ, ਗਣਿਤ, ਬਾਇਓਟੈਕਨੋਲੋਜੀ, ਇੰਜੀਨੀਅਰਿੰਗ ਗ੍ਰਾਫਿਕਸ ਆਦਿ ਵਿਸ਼ਿਆਂ ਦੀਆਂ ਪ੍ਰੀਖਿਆਵਾਂ  ਹੋਣਗੀਆਂ। ਇਸ ਤੋਂ ਇਲਾਵਾ ਵਪਾਰਕ ਅਤੇ ਵਿਕਲਪਿਕ ਵਿਸ਼ਿਆਂ ਵਿੱਚ ਵਪਾਰ ਅਧਿਐਨ, ਲੇਖਾ, ਘਰੇਲੂ ਵਿਗਿਆਨ, ਕੰਪਿਊਟਰ ਵਿਗਿਆਨ, ਪੰਜਾਬੀ, ਮਲਿਆਲਮ, ਫਰੈਂਚ, ਬੰਗਾਲੀ ਆਦਿ ਭਾਸ਼ਾਵਾਂ, ਤੇ ਰਿਟੇਲ, ਆਈ.ਟੀ., ਵੈੱਬ ਐਪਲੀਕੇਸ਼ਨ, ਆਟੋਮੋਬਾਈਲ, ਖੇਤੀ ਆਦਿ ਵਿਸ਼ਿਆਂ ਦੀਆਂ ਵੀ ਪ੍ਰੀਖਿਆਵਾਂ ਹੋਣਗੀਆਂ। CBSE ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਵੈੱਬਸਾਈਟ ’ਤੇ ਜਾ ਕੇ ਆਪਣੀ ਪ੍ਰੀਖਿਆ ਦੀ ਤਾਰੀਖ ਜਾਂਚਣ ਤੇ ਵਧੀਆ ਤਿਆਰੀ ਕਰਕੇ ਪੂਰੇ ਭਰੋਸੇ ਨਾਲ ਪੇਪਰ ਦੇਣ।

ਇਹ ਵੀ ਪੜ੍ਹੋ...ਅੱਜ, ਕੱਲ੍ਹ ਤੇ ਪਰਸੋਂ ਪਵੇਗੀ ਭਾਰੀ ਬਾਰਿਸ਼ ! IMD ਨੇ ਜਾਰੀ ਕੀਤੀ ਚਿਤਾਵਨੀ

ਇਸ ਤਰ੍ਹਾਂ ਕਰੋ ਸਮਾਂ-ਸੂਚੀ ਚੈੱਕ:
CBSE ਦੀ ਵੈੱਬਸਾਈਟ cbse.gov.in 'ਤੇ ਜਾਓ।
ਹੋਮਪੇਜ 'ਤੇ ਸਪਲੀਮੈਂਟਰੀ ਐਗਜ਼ਾਮ ਦੇ ਲਿੰਕ 'ਤੇ ਕਲਿੱਕ ਕਰੋ।
ਖੁਲ੍ਹੇ ਹੋਏ ਪੰਨੇ 'ਤੇ ਸਮਾਂ-ਸੂਚੀ ਡਾਊਨਲੋਡ ਕਰੋ।
ਲੋੜ ਪਏ ਤਾਂ ਪ੍ਰਿੰਟ ਵੀ ਕੱਢ ਸਕਦੇ ਹੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shubam Kumar

Content Editor

Related News