ਚੰਗੀ ਖ਼ਬਰ : ਕਿਸਾਨਾਂ ਦੇ ਖਾਤਿਆਂ 'ਚ ਆਉਣਗੇ 2-2 ਹਜ਼ਾਰ ਰੁਪਏ

Friday, Sep 27, 2024 - 06:51 PM (IST)

ਚੰਗੀ ਖ਼ਬਰ : ਕਿਸਾਨਾਂ ਦੇ ਖਾਤਿਆਂ 'ਚ ਆਉਣਗੇ 2-2 ਹਜ਼ਾਰ ਰੁਪਏ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 18ਵੀਂ ਕਿਸ਼ਤ ਦੀ ਮਿਤੀ ਦਾ ਐਲਾਨ ਹੋ ਗਿਆ ਹੈ। PM ਕਿਸਾਨ ਨਿਧੀ ਯੋਜਨਾ ਦੀ 18ਵੀਂ ਕਿਸ਼ਤ ਦੀ ਉਡੀਕ ਕਰ ਰਹੇ ਲਾਭਪਾਤਰੀਆਂ ਦੇ ਖਾਤਿਆਂ ਵਿਚ ਜਲਦੀ ਹੀ 18ਵੀਂ ਕਿਸ਼ਤ ਦੀ ਰਕਮ ਟਰਾਂਸਫਰ ਕਰ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਕਿਸਾਨ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ ਪ੍ਰਧਾਨ ਮੰਤਰੀ ਕਿਸਾਨ ਦੀ 18ਵੀਂ ਕਿਸ਼ਤ 5 ਅਕਤੂਬਰ, 2024 ਨੂੰ ਦੇਸ਼ ਭਰ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇਗੀ।

ਇਹ ਵੀ ਪੜ੍ਹੋ ਗੱਡੀ ਦੀ ਬ੍ਰੇਕ ਮਾਰਨ ਤੋਂ ਪਹਿਲਾਂ ਹੋ ਜਾਓ ਸਾਵਧਾਨ! ਸੜਕ 'ਤੇ ਖੜ੍ਹਾਈ ਗੱਡੀ ਤਾਂ ਦੇਣੇ ਪੈਣਗੇ ਇਨ੍ਹੇ ਰੁਪਏ

ਕੀ ਹੈ PM Kisan ਸਨਮਾਨ ਨਿਧੀ ਯੋਜਨਾ?
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਮੋਦੀ ਸਰਕਾਰ ਦੁਆਰਾ 2019 ਵਿੱਚ ਸ਼ੁਰੂ ਕੀਤੀ ਗਈ ਇੱਕ ਯੋਜਨਾ ਹੈ। ਇਸ ਤਹਿਤ ਦੇਸ਼ ਭਰ ਦੇ ਗ਼ਰੀਬ ਅਤੇ ਸੀਮਾਂਤ ਕਿਸਾਨਾਂ ਦੇ ਖਾਤਿਆਂ ਵਿੱਚ ਹਰ ਸਾਲ 6,000 ਰੁਪਏ ਟਰਾਂਸਫਰ ਕੀਤੇ ਜਾਂਦੇ ਹਨ। ਇਹ ਪੈਸਾ 2,000 ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਟਰਾਂਸਫਰ ਕੀਤਾ ਜਾਂਦਾ ਹੈ। ਹੁਣ ਤੱਕ ਸਰਕਾਰ ਇਸ ਸਕੀਮ ਤਹਿਤ ਕੁੱਲ 17 ਕਿਸ਼ਤਾਂ ਜਾਰੀ ਕਰ ਚੁੱਕੀ ਹੈ। ਜਲਦੀ ਹੀ ਕਿਸਾਨਾਂ ਨੂੰ 18ਵੀਂ ਕਿਸ਼ਤ ਦਾ ਲਾਭ ਮਿਲਣ ਵਾਲਾ ਹੈ।

ਕਿਸਾਨਾਂ ਨੂੰ 18ਵੀਂ ਕਿਸ਼ਤ ਲੈਣ ਲਈ ਕੀ ਕਰਨਾ ਪਵੇਗਾ?
ਤੁਹਾਨੂੰ ਦੱਸ ਦਈਏ ਕਿ PM Kisan ਰਜਿਸਟਰਡ ਕਿਸਾਨਾਂ ਲਈ eKYC ਕਰਵਾਉਣਾ ਲਾਜ਼ਮੀ ਹੈ। ਲਾਭਪਾਤਰੀਆਂ ਨੂੰ ਈ-ਨੋ ਯੂਅਰ ਕਸਟਮਰ (KYC) ਪ੍ਰਕਿਰਿਆ ਦੇ ਨਾਲ ਦਸਤਾਵੇਜ਼ਾਂ ਵੀ ਪੂਰੇ ਕਰਨੇ ਪੈਣਗੇ।

ਇਹ ਵੀ ਪੜ੍ਹੋ ਹੈਰਾਨੀਜਨਕ: ਮਾਂ ਦੇ ਢਿੱਡ 'ਚ ਬੱਚਾ, ਬੱਚੇ ਦੀ ਕੁੱਖ 'ਚ ਬੱਚਾ! ਅਨੋਖਾ ਮਾਮਲਾ ਆਇਆ ਸਾਹਮਣੇ

ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ ਇੰਝ ਕਰੋ eKYC :-

ਇਸ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ https://pmkisan.gov.in 'ਤੇ ਜਾਓ
- "ਕਿਸਾਨ ਕਾਰਨਰ" ਸੈਕਸ਼ਨ ਦੇ ਅਧੀਨ 'eKYC' ਆਪਸ਼ਨ 'ਤੇ ਕਲਿੱਕ ਕਰੋ।
- ਲੋੜੀਂਦੇ ਖੇਤਰਾਂ ਵਿੱਚ ਆਪਣਾ 12 ਅੰਕਾਂ ਦਾ ਆਧਾਰ ਨੰਬਰ ਦਰਜ ਕਰੋ।
- 'ਸਰਚ' ਬਟਨ 'ਤੇ ਕਲਿੱਕ ਕਰੋ।
- ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ ਭੇਜਿਆ ਗਿਆ OTP ਦਰਜ ਕਰੋ।
- eKYC ਪ੍ਰਕਿਰਿਆ ਨੂੰ ਪੂਰਾ ਕਰਨ ਲਈ 'ਸਬਮਿਟ' ਬਟਨ 'ਤੇ ਕਲਿੱਕ ਕਰੋ।
- ਤੁਸੀਂ ਆਪਣਾ ਆਧਾਰ ਨੰਬਰ ਅਤੇ ਬਾਇਓਮੈਟ੍ਰਿਕ ਪ੍ਰਮਾਣਿਕਤਾ ਪ੍ਰਦਾਨ ਕਰਕੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ (CSC) 'ਤੇ eKYC ਦੀ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹੋ।

ਇਹ ਵੀ ਪੜ੍ਹੋ ਵੱਡੀ ਖ਼ਬਰ: 2 ਦਿਨਾਂ ਲਈ ਬੰਦ ਰਹਿਣਗੇ ਸਕੂਲ-ਕਾਲਜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News