ਮਾਈਕ੍ਰੋਸਟ੍ਰੈਟੇਜੀ ਨੇ ਖ਼ਰੀਦੇ 45 ਬਿਲੀਅਨ ਡਾਲਰ ਦੇ ਬਿਟਕੁਆਇਨ, ਕੀਮਤਾਂ ’ਚ ਸਭ ਤੋਂ ਲੰਮੀ ਹਫ਼ਤਾਵਾਰੀ ਤੇਜ਼ੀ
Thursday, Dec 19, 2024 - 03:29 PM (IST)
ਨਵੀਂ ਦਿੱਲੀ (ਇੰਟ.) - ਬਿਟਕੁਆਇਨ ਦੀਆਂ ਕੀਮਤਾਂ ਸੋਮਵਾਰ ਨੂੰ 1,08,319.87 ਪ੍ਰਤੀ ਬਿਟਕੁਆਇਨ ਦੇ ਉੱਚੇ ਪੱਧਰ ’ਤੇ ਪਹੁੰਚ ਗਈਆਂ ਹਨ ਅਤੇ ਇਸ ਦੀਆਂ ਕੀਮਤਾਂ ’ਚ 2021 ਤੋਂ ਬਾਅਦ ਸਭ ਤੋਂ ਵੱਡੀ ਤੇ ਲੰਮੀ ਹਫ਼ਤਾਵਾਰੀ ਤੇਜ਼ੀ ਦੇਖਣ ਨੂੰ ਮਿਲੀ ਹੈ। ਹਾਲਾਂਕਿ ਬੁੱਧਵਾਰ ਦੇ ਟ੍ਰੇਡਿੰਗ ਸੈਸ਼ਨ ਦੌਰਾਨ ਇਹ 2.61 ਫੀਸਦੀ ਦੀ ਗਿਰਾਵਟ ਨਾਲ 1,04,222.28 ਡਾਲਰ ਪ੍ਰਤੀ ਬਿਟਕੁਆਇਨ ’ਤੇ ਟ੍ਰੇਡ ਕਰ ਰਿਹਾ ਸੀ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ
ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਤੋਂ ਪਿੱਛੋਂ ਹੀ ਬਿਟਕੁਆਇਨ ਦੀਆਂ ਕੀਮਤਾਂ ’ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਹਾਲ ਹੀ ’ਚ ਆਈ ਤੇਜ਼ੀ ਦਾ ਕਾਰਨ ਮਾਈਕ੍ਰੋਸਟ੍ਰੈਟੇਜੀ ਦੇ ਮੁਖੀ ਨੂੰ ਅਮਰੀਕੀ ਸਟਾਕ ਇੰਡੈਕਸ ’ਚ ਸ਼ਾਮਲ ਕੀਤੇ ਜਾਣ ਦੀਆਂ ਅਟਕਲਾਂ ਹਨ। ਕੰਪਨੀ ਨੇ ਐਲਾਨ ਕੀਤਾ ਸੀ ਕਿ ਉਸ ਨੇ ਪਿਛਲੇ ਹਫ਼ਤੇ 1.5 ਬਿਲੀਅਨ ਡਾਲਰ ਮੁੱਲ ਦੇ ਬਿਟਕੁਆਇਨ ਖਰੀਦੇ ਹਨ। ਡੋਨਾਲਡ ਟਰੰਪ ਡਿਜੀਟਲ ਏਸੈੱਟਸ ਲਈ ਅਨੁਕੂਲ ਰੈਗੁਲੇਟਰੀ ਮਾਹੌਲ ਬਣਾਉਣ ਵੱਲ ਵਧ ਰਹੇ ਹਨ, ਜਿਸ ਨਾਲ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਨੂੰ ਪਲਟਿਆ ਜਾ ਸਕੇ। ਟਰੰਪ ਨੇ ਇਕ ਰਣਨੀਤਿਕ ਰਾਸ਼ਟਰੀ ਬਿਟਕੁਆਇਨ ਸਟਾਕਪਾਈਲ ਬਣਾਉਣ ਦੇ ਵਿਚਾਰ ਦਾ ਵੀ ਸਮਰਥਨ ਕੀਤਾ ਹੈ, ਹਾਲਾਂਕਿ ਇਸ ਦੀ ਵਿਹਾਰਕਤਾ ਨੂੰ ਲੈ ਕੇ ਕਈ ਸਵਾਲ ਉਠ ਰਹੇ ਹਨ।
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਕਦਮ, ਸਿਰਫ਼ ਇਨ੍ਹਾਂ ਵਾਹਨਾਂ ਨੂੰ ਹੀ ਮਿਲੇਗਾ ਪੈਟਰੋਲ-ਡੀਜ਼ਲ
‘ਅਗਸਤ’ ਨਾਂ ਦੇ ਸੰਸਥਾਗਤ ਕ੍ਰਿਪਟੋ ਪਲੇਟਫਾਰਮ ਦੀ ਸਹਿ-ਸੰਸਥਾਪਕ ਆਯਾ ਕਾਂਤੋਰੋਵਿਚ ਨੇ ਬਲੂਮਬਰਗ ਟੈਲੀਵਿਜ਼ਨ ’ਤੇ ਕਿਹਾ ਕਿ ਡਿਜੀਟਲ ਏਸੈੱਟਸ ’ਚ ਨਿਵੇਸ਼ ਕਰਨ ਵਾਲੇ ਐਕਸਚੇਂਜ-ਟ੍ਰੇਡਿਡ ਫੰਡਜ਼ ਦੀ ਮੰਗ ’ਚ ਇਹ ਆਸ਼ਾਵਾਦ ਝਲਕ ਰਿਹਾ ਹੈ।
ਸ਼ੁੱਕਰਵਾਰ ਨੂੰ ਨੈਸਡੇਕ ਗਲੋਬਲ ਇੰਡੈਕਸਿਜ਼ ਨੇ ਕਿਹਾ ਕਿ ਮਾਈਕ੍ਰੋਸਟ੍ਰੈਟੇਜੀ ਹੁਣ ਨੈਸਡੇਕ 100 ਇੰਡੈਕਸ ਦਾ ਹਿੱਸਾ ਬਣੇਗੀ, ਜੋ ਅਮਰੀਕੀ ਟੈਕਨੋਲਾਜੀ ਸਟਾਕ ਇੰਡੈਕਸ ਹੈ ਅਤੇ ਕਈ ਨਿਵੇਸ਼ ਫੰਡਜ਼ ਵੱਲੋਂ ਟ੍ਰੈਕ ਕੀਤਾ ਜਾਂਦਾ ਹੈ। ਇਹ ਸਾਫਟਵੇਅਰ ਕੰਪਨੀ ਹੁਣ ਬਿਟਕੁਆਇਨ ’ਚ ਭਾਰੀ ਨਿਵੇਸ਼ ਲਈ ਜਾਣੀ ਜਾਂਦੀ ਹੈ ਅਤੇ ਇਸ ਦੇ ਲਈ ਅਰਬਾਂ ਡਾਲਰ ਜੁਟਾ ਰਹੀ ਹੈ।
ਇਹ ਵੀ ਪੜ੍ਹੋ : ਮਣੀਪੁਰ ਹਿੰਸਾ 'ਚ 'Starlink' ਦੀ ਹੋਈ ਵਰਤੋਂ? ਵਿਵਾਦ 'ਤੇ Elon Musk ਨੇ ਤੋੜੀ ਚੁੱਪੀ
ਏਰਬੋਲਸ ਮਾਰਕੀਟਸ ਦੇ ਟ੍ਰੇਡਿੰਗ ਡਾਇਰੈਕਟਰ ਸੀਨ ਮੈਕਨਲਟੀ ਨੇ ਕਿਹਾ ਕਿ ਹੁਣ ਜਦੋਂ ਮਾਈਕ੍ਰੋਸਟ੍ਰੈਟੇਜੀ ਨੈਸਡੇਕ 100 ਇੰਡੈਕਸ ’ਚ ਹੈ, ਤਾਂ ਇੰਡੈਕਸ ਫੰਡਜ਼ ਇਸ ਦੇ ਸ਼ੇਅਰ ਖਰੀਦ ਸਕਦੇ ਹਨ, ਜਿਸ ਨਾਲ ਕੰਪਨੀ ਨੂੰ ਹੋਰ ਜ਼ਿਆਦਾ ਇਕੁਇਟੀ ਜੁਟਾਉਣ ’ਚ ਮਦਦ ਮਿਲੇਗੀ, ਤਾਂ ਜੋ ਉਹ ਹੋਰ ਬਿਟਕੁਆਇਨ ਖਰੀਦ ਸਕੇ।
ਇਹ ਲਗਾਤਾਰ ਛੇਵਾਂ ਸੋਮਵਾਰ ਸੀ ਜਦੋਂ ਵਰਜੀਨੀਆ ਦੇ ਟਾਇਸਨਜ਼ ਕਾਰਨਰ ਸਥਿਤ ਇਸ ਫਰਮ ਨੇ ਡਿਜੀਟਲ ਏਸੈੱਟ ਦੀ ਖਰੀਦ ਦਾ ਐਲਾਨ ਕੀਤਾ। ਮਾਈਕ੍ਰੋਸਟ੍ਰੈਟੇਜੀ ਕੋਲ ਹੁਣ ਲੱਗਭਗ 45 ਬਿਲੀਅਨ ਡਾਲਰ ਮੁੱਲ ਦਾ ਬਿਟਕੁਆਇਨ ਹੈ, ਜਿਸ ਨਾਲ ਇਹ ਜਨਤਕ ਤੌਰ ’ਤੇ ਕਾਰੋਬਾਰ ਕਰਨ ਵਾਲੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਧਾਰਕ ਕੰਪਨੀ ਬਣ ਗਈ ਹੈ।
ਆਈ. ਜੀ. ਆਸਟ੍ਰੇਲੀਆ ਪੀ. ਟੀ. ਵਾਈ. ਦੇ ਮਾਰਕੀਟ ਵਿਸ਼ਲੇਸ਼ਕ ਟੋਨੀ ਸਾਇਕਾਮੋਰ ਨੇ ਇਕ ਨੋਟ ’ਚ ਲਿਖਿਆ ਕਿ ਬਿਟਕੁਆਇਨ ਨੇ ਐਤਵਾਰ ਤੱਕ ਲਗਾਤਾਰ 7 ਹਫਤਿਆਂ ਦਾ ਵਾਧਾ ਦਰਜ ਕੀਤਾ, ਜੋ 2021 ਤੋਂ ਬਾਅਦ ਸਭ ਤੋਂ ਲੰਮੀ ਸੀ। ਹਾਲਾਂਕਿ ਹਾਲੀਆ ਦਿਨਾਂ ’ਚ ਵਾਧੇ ਦੀ ਰਫਤਾਰ ਥੋੜ੍ਹੀ ਮਠੀ ਹੋਈ ਹੈ, ਜੋ ਇਹ ਸੰਕੇਤ ਦੇ ਸਕਦੀ ਹੈ ਕਿ ਇਕ ਗਿਰਾਵਟ ਆ ਸਕਦੀ ਹੈ।
ਇਹ ਵੀ ਪੜ੍ਹੋ : SEBI ਨੇ Mutual Fund 'ਚ ਨਿਵੇਸ਼ ਲਈ ਜਾਰੀ ਕੀਤੇ ਨਵੇਂ ਨਿਯਮ, ਨਿਵੇਸ਼ਕਾਂ ਨੂੰ ਹੋਵੇਗਾ ਲਾਭ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8