Gold-Silver ਦੀਆਂ ਕੀਮਤਾਂ ''ਚ ਭਾਰੀ ਗਿਰਾਵਟ, ਦਸੰਬਰ ''ਚ ਸੋਨਾ 1193 ਰੁਪਏ ਹੋਇਆ ਸਸਤਾ

Friday, Dec 20, 2024 - 06:42 PM (IST)

Gold-Silver ਦੀਆਂ ਕੀਮਤਾਂ ''ਚ ਭਾਰੀ ਗਿਰਾਵਟ, ਦਸੰਬਰ ''ਚ ਸੋਨਾ 1193 ਰੁਪਏ ਹੋਇਆ ਸਸਤਾ

ਨਵੀਂ ਦਿੱਲੀ - ਅੱਜ ਸਰਾਫਾ ਬਾਜ਼ਾਰਾਂ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 24 ਕੈਰੇਟ ਸੋਨਾ 466 ਰੁਪਏ ਸਸਤਾ ਹੋ ਕੇ 75,547 ਰੁਪਏ ਪ੍ਰਤੀ 10 ਗ੍ਰਾਮ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 'ਚ 1,335 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਅੱਜ ਚਾਂਦੀ ਔਸਤਨ 85,700 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਖੁੱਲ੍ਹੀ ਹੈ। ਇਹ ਦਰ IBA ਦੁਆਰਾ ਜਾਰੀ ਕੀਤੀ ਗਈ ਹੈ, ਜਿਸ ਵਿੱਚ GST ਸ਼ਾਮਲ ਨਹੀਂ ਹੈ ਅਤੇ ਤੁਹਾਡੇ ਸ਼ਹਿਰ ਵਿੱਚ ਇਹਨਾਂ ਕੀਮਤਾਂ ਵਿੱਚ 1,000 ਤੋਂ 2,000 ਰੁਪਏ ਦਾ ਅੰਤਰ ਹੋ ਸਕਦਾ ਹੈ।

ਇਹ ਵੀ ਪੜ੍ਹੋ :     ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ

ਅੱਜ 23 ਕੈਰੇਟ ਸੋਨੇ ਦੀ ਔਸਤ ਕੀਮਤ 465 ਰੁਪਏ ਸਸਤਾ ਹੋ ਕੇ 75,244 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ, ਜਦੋਂ ਕਿ 22 ਕੈਰੇਟ ਸੋਨਾ 427 ਰੁਪਏ ਸਸਤਾ ਹੋ ਕੇ 69,201 ਰੁਪਏ ਪ੍ਰਤੀ 10 ਗ੍ਰਾਮ 'ਤੇ ਖੁੱਲ੍ਹਿਆ। 18 ਕੈਰੇਟ ਸੋਨੇ ਦੀ ਕੀਮਤ 'ਚ 350 ਰੁਪਏ ਦੀ ਗਿਰਾਵਟ ਆਈ ਹੈ, ਜੋ ਹੁਣ 56,660 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। 14 ਕੈਰੇਟ ਸੋਨਾ ਵੀ 273 ਰੁਪਏ ਸਸਤਾ ਹੋ ਕੇ 44,195 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਹੈ।

ਇਹ ਵੀ ਪੜ੍ਹੋ :     AI ਹੁਣ ਤੁਹਾਡੇ ਹੱਥਾਂ 'ਚ... WhatsApp 'ਤੇ ਹੀ ਮਿਲੇਗਾ ChatGPT : ਸਿਰਫ਼ ਇੱਕ 'Hi' ਅਤੇ ਜਵਾਬ ਹਾਜ਼ਰ!

ਦਸੰਬਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ

ਇਸ ਮਹੀਨੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੂੰ ਠੰਡ ਲੱਗ ਗਈ ਹੈ। ਵਿਆਹਾਂ ਦਾ ਸੀਜ਼ਨ 15 ਦਸੰਬਰ ਤੱਕ ਚੱਲਦਾ ਰਿਹਾ ਪਰ ਕੀਮਤਾਂ ਲਗਾਤਾਰ ਡਿੱਗਦੀਆਂ ਰਹੀਆਂ। ਸੋਨੇ-ਚਾਂਦੀ ਦੀਆਂ ਕੀਮਤਾਂ ਕੁਝ ਸਮੇਂ ਬਾਅਦ ਚੜ੍ਹੀਆਂ ਸਨ ਪਰ ਛੇਤੀ ਹੀ ਡਿੱਗ ਗਈਆਂ। ਇਸ ਮਹੀਨੇ 20 ਦਸੰਬਰ ਤੱਕ ਸੋਨਾ 1193 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋ ਗਿਆ ਹੈ। ਜਦਕਿ ਚਾਂਦੀ ਦੀ ਕੀਮਤ ਸੋਨੇ ਦੇ ਮੁਕਾਬਲੇ ਤਿੰਨ ਗੁਣਾ ਘੱਟ ਗਈ ਹੈ। ਇਸ ਦੌਰਾਨ ਚਾਂਦੀ 3683 ਰੁਪਏ ਸਸਤੀ ਹੋ ਗਈ ਹੈ। ਆਈਬੀਜੇਏ ਮੁਤਾਬਕ 29 ਨਵੰਬਰ ਨੂੰ 24 ਕੈਰੇਟ ਸੋਨਾ 76740 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ, ਜਦਕਿ ਚਾਂਦੀ 89383 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ।

ਇਹ ਵੀ ਪੜ੍ਹੋ :     ਭਾਰਤੀ ਰੁਪਏ ਨੇ ਤੋੜੇ ਸਾਰੇ ਰਿਕਾਰਡ, ਅਮਰੀਕੀ ਡਾਲਰ ਮੁਕਾਬਲੇ ਦਰਜ ਕੀਤੀ ਵੱਡੀ ਗਿਰਾਵਟ

2024 'ਚ ਸੋਨਾ 12301 ਰੁਪਏ ਅਤੇ ਚਾਂਦੀ 12305 ਰੁਪਏ ਵਧੀ।

ਇਸ ਸਾਲ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਇਆ ਹੈ। ਦਸੰਬਰ 'ਚ ਗਿਰਾਵਟ ਦੇ ਬਾਵਜੂਦ ਸੋਨਾ ਪਿਛਲੇ ਸਾਲ ਦੇ ਮੁਕਾਬਲੇ 12,301 ਰੁਪਏ ਪ੍ਰਤੀ 10 ਗ੍ਰਾਮ ਮਹਿੰਗਾ ਹੋ ਗਿਆ ਹੈ। ਜਦਕਿ ਇਸ ਦੌਰਾਨ ਚਾਂਦੀ ਦੀ ਕੀਮਤ 'ਚ 12305 ਰੁਪਏ ਦਾ ਵਾਧਾ ਹੋਇਆ ਹੈ। 29 ਦਸੰਬਰ 2023 ਨੂੰ 10 ਗ੍ਰਾਮ ਸੋਨਾ 63246 ਰੁਪਏ 'ਤੇ ਬੰਦ ਹੋਇਆ ਸੀ। ਜਦਕਿ ਚਾਂਦੀ 73395 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Harinder Kaur

Content Editor

Related News