ਅਗਨੀਵੀਰਾਂ ਲਈ ਵੱਡੀ ਖ਼ਬਰ, 4 ਸਾਲ ਦੀ ਸੇਵਾ ਪੂਰੀ ਕਰਨ ''ਤੇ ਮਿਲ ਸਕਦੀ ਹੈ ਸਰਕਾਰੀ ਨੌਕਰੀ!

11/23/2023 5:04:59 PM

ਚੰਡੀਗੜ੍ਹ - ਅਗਨੀਵੀਰ ਸਕੀਮ ਰਾਹੀਂ ਭਰਤੀ ਹੋਏ ਅਗਨੀਵੀਰਾਂ ਨੂੰ ਸੇਵਾਮੁਕਤ ਹੋਣ ਤੋਂ ਬਾਅਦ ਸੂਬੇ ਦੇ ਪੁਲਸ ਵਿਭਾਗ 'ਚ ਰਾਖਵਾਂਖਰਨ ਦੇਣ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਅਗਨੀਵੀਰ ਰਾਹੀਂ ਭਰਤੀ ਹੋਏ ਨੌਜਵਾਨ 4 ਸਾਲ ਦੀ ਸੇਵਾ ਤੋਂ ਬਾਅਦ ਸੇਵਾਮੁਕਤ ਹੋ ਜਾਣਗੇ, ਤੇ ਇਸੇ ਕਾਰਨ ਪੰਜਾਬ ਦੇ ਸੈਨਿਕ ਕਲਿਆਣ ਵਿਭਾਗ ਨੇ ਅਗਨੀਵੀਰਾਂ ਨੂੰ ਸੇਵਾਮੁਕਤ ਹੋਣ ਤੋਂ ਬਾਅਦ ਸੂਬੇ ਦੇ ਪੁਲਸ ਵਿਭਾਗ 'ਚ 20 ਫ਼ੀਸਦੀ ਰਾਖਵਾਂਕਰਨ ਦੇਣ ਦੀ ਸਿਫਾਰਿਸ਼ ਕੀਤੀ ਹੈ। 

ਇਹ ਵੀ ਪੜ੍ਹੋ- ਪਰਾਲੀ ਨੂੰ ਅੱਗ ਲਗਾਉਂਦੇ ਸਮੇਂ ਆਏ ਪ੍ਰਸ਼ਾਸਨਿਕ ਅਧਿਕਾਰੀ, ਕਾਰਵਾਈ ਦੇ ਡਰੋਂ ਕਿਸਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

ਦੱਸ ਦੇਈਏ ਕਿ ਅਗਨੀਵੀਰ ਯੋਜਨਾ ਸਾਲ 2022 'ਚ ਸ਼ੁਰੂ ਹੋਈ ਸੀ, ਜਿਸਦਾ ਪਹਿਲਾ ਬੈਚ 2026 'ਚ ਸੇਵਾਮੁਕਤ ਹੋਵੇਗਾ। ਜਿਸ 'ਚੋਂ ਲਗਭਗ 1800 ਦੇ ਕਰੀਬ ਅਗਨੀਵੀਰ ਪੰਜਾਬ ਦੇ ਹਨ, ਜਿਨ੍ਹਾਂ ਦੀ 2026 'ਚ ਸਵਾਮੁਕਤ ਹੋਣ ਦੀ ਉਮੀਦ ਹੈ। ਇਸ ਸਮੇਂ ਸੂਬੇ 'ਚ ਸਾਰੀਆਂ ਸਰਕਾਰੀ ਨੌਕਰੀਆਂ 'ਚ ਭਰਤੀ ਲਈ ਫੌਜ 'ਚੋਂ ਸੇਵਾਮੁਕਤ ਹੋ ਚੁੱਕੇ ਫੌਜੀਆਂ ਲਈ 13 ਫੀਸਦੀ ਰਾਖਵਾਂਕਰਨ ਹੈ। ਪਰ ਇਹ ਰਾਖਵਾਂਕਰਨ ਉਨ੍ਹਾਂ ਅਧਿਕਾਰੀਆਂ ਨੂੰ ਦਿੱਤਾ ਜਾਂਦਾ ਹੈ, ਜੋ ਆਪਣੀ ਸੇਵਾ ਪੂਰੀ ਕਰਨ ਅਤੇ ਪੈਨਸ਼ਨ ਲੈਣ ਤੱਕ ਸੇਵਾ ਕਰਦੇ ਹਨ। ਪਰ ਅਗਨੀਵੀਰਾਂ ਦੀ ਸੇਵਾ ਸਿਰਫ਼ 4 ਸਾਲ ਦੀ ਹੈ, ਜਿਸ ਕਾਰਨ ਅਗਨੀਵੀਰਾਂ ਲਈ ਵੱਖਰੇ ਤੌਰ 'ਤੇ ਰਾਖਵਾਂਕਰਨ ਜਾਰੀ ਕਰਨ ਦੀ ਲੋੜ ਪਵੇਗੀ। 

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਕੰਮ ਦੇ ਘੰਟਿਆਂ ਸਬੰਧੀ ਸਪੱਸ਼ਟੀਕਰਨ ਜਾਰੀ, ਜਾਣੋ ਕਿੱਥੇ ਹੋਈ ਇਹ ਗ਼ਲਤੀ

ਦੱਸਣਯੋਗ ਹੈ ਕਿ ਅਗਨੀਵੀਰ ਯੋਜਨਾ ਰਾਹੀਂ ਭਰਤੀ ਹੋਏ ਅਗਨੀਵੀਰਾਂ 'ਚੋਂ 75 ਫ਼ੀਸਦੀ ਨੂੰ 4 ਸਾਲ ਦੀ ਸੇਵਾ ਤੋਂ ਬਾਅਦ ਸੇਵਾਮੁਕਤ ਕਰ ਦਿੱਤਾ ਜਾਵੇਗਾ, ਜਦਕਿ ਬਾਕੀ 25 ਫ਼ੀਸਦੀ ਨੂੰ ਅੱਗੇ ਸੇਵਾ ਜਾਰੀ ਰੱਖਣ ਦਾ ਪ੍ਰਸਤਾਵ ਦਿੱਤਾ ਜਾਵੇਗਾ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News