ਭਜਨਲਾਲ ਸ਼ਰਮਾ ਦੇ ਸਹੁੰ ਚੁੱਕ ਸਮਾਗਮ 'ਚ ਹੋਈ ਵੱਡੀ ਗ਼ਲਤੀ, 'PM ਮੋਦੀ' ਨੂੰ ਮੁੱਖ ਮੰਤਰੀ ਕਹਿ ਕੇ ਕੀਤਾ ਸੰਬੋਧਨ
Saturday, Dec 16, 2023 - 10:27 AM (IST)
ਜੈਪੁਰ— ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਭਜਨਲਾਲ ਸ਼ਰਮਾ ਦੇ ਸ਼ੁੱਕਰਵਾਰ ਨੂੰ ਸਹੁੰ ਚੁੱਕ ਸਮਾਗਮ 'ਚ ਵੱਡੀ ਗੜਬੜੀ ਹੋ ਗਈ। ਰਾਜਧਾਨੀ ਜੈਪੁਰ ਦੇ ਅਲਬਰਟ ਹਾਲ 'ਚ ਆਯੋਜਿਤ ਇਸ ਸਮਾਰੋਹ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ। ਸਹੁੰ ਚੁੱਕ ਪ੍ਰੋਗਰਾਮ ਦਾ ਸੰਚਾਲਨ ਕਰਨ ਵਾਲੇ ਘੋਸ਼ਣਾਕਰਤਾ ਨੇ ਸ਼ੁਰੂ ਵਿੱਚ ਹੀ ਪ੍ਰਧਾਨ ਮੰਤਰੀ ਨੂੰ ਮੁੱਖ ਮੰਤਰੀ ਵਜੋਂ ਸੰਬੋਧਨ ਕੀਤਾ। ਮੰਚ ਦਾ ਸੰਚਾਲਨ ਕਰਨ ਵਾਲੇ ਅਨਾਊਸਰ ਦੀ ਇਸ ਗ਼ਲਤੀ ਦਾ ਪੀਐੱਮ ਮੋਦੀ ਨੂੰ ਤੁਰੰਤ ਅਹਿਸਾਸ ਹੋ ਗਿਆ ਅਤੇ ਉਹਨਾਂ ਨੇ ਉਸੇ ਸਮੇਂ ਅਨਾਊਸਰ ਵੱਲ ਘੁੱਮ ਕੇ ਵੇਖਿਆ।
ਇਹ ਵੀ ਪੜ੍ਹੋ - ਸੰਸਦ ਦੀ ਸੁਰੱਖਿਆ 'ਚ ਕੁਤਾਹੀ: ਥਰਮਲ ਇਮੇਜਿੰਗ, 360 ਡਿਗਰੀ ਰੋਟੇਟ CCTV ਕੈਮਰੇ, ਫਿਰ ਵੀ ਕਿਵੇਂ ਹੋਈ ਗ਼ਲਤੀ?
ਇਸ਼ ਦੌਰਾਨ ਸ਼ਾਇਦ ਉਹ ਐਲਾਨ ਕਰਨ ਵਾਲੇ ਨੂੰ ਉਸ ਦੀ ਗ਼ਲਤੀ ਦਾ ਅਹਿਸਾਸ ਕਰਵਾਉਣਾ ਚਾਹੁੰਦੇ ਸਨ। ਹਾਲਾਂਕਿ, ਘੋਸ਼ਣਾ ਕਰਨ ਵਾਲਾ ਆਪਣੀ ਗਲਤੀ ਨਹੀਂ ਸਮਝ ਸਕਿਆ। ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਹੋਈ ਇਸ ਗ਼ਲਤੀ ਤੋਂ ਬਾਅਦ ਵੀ ਐਲਾਨ ਕਰਨ ਵਾਲੇ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੋਇਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁੱਖ ਮੰਤਰੀ ਕਹਿ ਕੇ ਸੰਬੋਧਨ ਕੀਤਾ। ਹੈਰਾਨੀ ਦੀ ਗੱਲ ਹੈ ਕਿ ਘੋਸ਼ਣਾ ਕਰਨ ਵਾਲੇ ਨੇ ਮੰਤਰੀ ਨਰਿੰਦਰ ਮੋਦੀ ਨੂੰ ਮੁੱਖ ਮੰਤਰੀ ਕਹਿਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਸੰਬੋਧਨ ਜਾਰੀ ਰੱਖਿਆ।
ਇਹ ਵੀ ਪੜ੍ਹੋ - ਜਲਦੀ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਸਰਕਾਰ ਕਰ ਰਹੀ ਹੈ ਵੱਡੀ ਤਿਆਰੀ
ਆਪਣੇ ਆਪ ਨੂੰ ਮੁੱਖ ਮੰਤਰੀ ਦੇ ਤੌਰ 'ਤੇ ਸੰਬੋਧਨ ਕਰਨ ਦਾ ਸੁਣ ਕੇ ਪੀਐੱਮ ਮੋਦੀ ਹੈਰਾਨ ਰਹਿ ਗਏ। ਉਹ ਹੈਰਾਨੀ ਨਾਲ ਐਲਾਨ ਕਰਨ ਵਾਲੇ ਵੱਲ ਦੇਖਣ ਲੱਗੇ। ਹਰ ਕੋਈ ਸੋਚ ਰਿਹਾ ਸੀ ਕਿ ਐਲਾਨ ਕਰਨ ਵਾਲਾ ਆਪਣੀ ਗ਼ਲਤੀ ਸੁਧਾਰ ਲਵੇਗਾ ਪਰ ਅਜਿਹਾ ਨਹੀਂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁੱਖ ਮੰਤਰੀ ਕਹਿਣ ਤੋਂ ਬਾਅਦ ਵੀ ਘੋਸ਼ਣਾਕਰਤਾ ਨੇ ਆਪਣਾ ਸੰਬੋਧਨ ਜਾਰੀ ਰੱਖਿਆ। ਇਸ ਤੋਂ ਬਾਅਦ ਘੋਸ਼ਣਾਕਰਤਾ ਨੇ ਸਾਰਿਆਂ ਨੂੰ ਬੈਠਣ ਦੀ ਬੇਨਤੀ ਕੀਤੀ ਅਤੇ ਆਖਿਰਕਾਰ ਪੀਐੱਮ ਮੋਦੀ ਨੂੰ ਸੰਕੇਤ ਦੇਣਾ ਪਿਆ। ਜਦੋਂ ਉਸਨੇ ਆਪਣੇ ਹੱਥ ਨਾਲ ਇਸ਼ਾਰਾ ਕੀਤਾ, ਤਾਂ ਘੋਸ਼ਣਾਕਰਤਾ ਨੇ ਸਾਰਿਆਂ ਨੂੰ ਰਾਸ਼ਟਰੀ ਗੀਤ ਲਈ ਖੜ੍ਹੇ ਹੋਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8