ਵੱਡੇ ਨੇਤਾ ਜੁੜ ਰਹੇ ਹਨ ਕਾਂਗਰਸ ਨਾਲ, ਜਨਤਾ ''ਚ ਵੀ ਤੇਜ਼ੀ ਨਾਲ ਵੱਧ ਰਿਹੈ ਸਾਡਾ ਲੋਕ ਆਧਾਰ

Friday, Sep 13, 2024 - 03:31 PM (IST)

ਨਵੀਂ ਦਿੱਲੀ (ਨਵੋਦਿਆ ਟਾਈਮਜ਼)- ਦਿੱਲੀ ’ਚ ਜਿਸ ਆਮ ਆਦਮੀ ਪਾਰਟੀ ਨੇ 15 ਸਾਲ ਪੁਰਾਣੀ ਕਾਂਗਰਸ ਸਰਕਾਰ ਨੂੰ ਹਰਾਇਆ, ਲੋਕ ਸਭਾ ਚੋਣਾਂ ਵਿਚ ਉਸੇ ਪਾਰਟੀ ਨਾਲ ਕਾਂਗਰਸ ਨੇ ਗੱਠਜੋੜ ਕੀਤਾ, ਇਸ ਪ੍ਰਯੋਗ ਦਾ ਤਜਰਬਾ ਕਿਹੋ ਜਿਹਾ ਰਿਹਾ? ਮੈਂ ਇਸ ਨੂੰ ਗੱਠਜੋੜ ਨਹੀਂ ਕਹਿੰਦਾ, ਉਹ ਇਕ ਲੜਾਈ ਸੀ, ਲੋਕਤੰਤਰ ਨੂੰ ਬਚਾਉਣ ਦੀ, ਸੰਵਿਧਾਨ ਦੀ ਰੱਖਿਆ ਲਈ। ਹਾਂ, ਯਕੀਨੀ ਇਸ ਦਾ ਅਸਰ ਹੋਇਆ। ਆਮ ਆਦਮੀ ਪਾਰਟੀ ਦੀ 11 ਸਾਲ ਤੋਂ ਸਰਕਾਰ ਹੈ। ਅਸੀਂ ਪੂਰੀ ਇਮਾਨਦਾਰੀ ਨਾਲ ਇਹ ਲੜਾਈ ਲੜੀ।

ਹਰਿਆਣਾ ਵਿਚ ਆਖਰ ਕੀ ਹੋਇਆ ਜੋ ‘ਆਪ’ ਨਾਲ ਗੱਲ ਨਹੀਂ ਬਣੀ?

ਮੈਂ ਇਸ ’ਤੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਇਹ ਫੈਸਲਾ ਹਾਈਕਮਾਨ, ਸੂਬਾ ਇਕਾਈ ਨੇ ਉਥੋਂ ਦੀਆਂ ਸਿਆਸੀ ਲੋੜਾਂ ਮੁਤਾਬਕ ਲਿਆ ਹੈ। ਹਾਂ, ਇਹ ਜ਼ਰੂਰ ਕਹਾਂਗਾ ਕਿ ਭੂਪਿੰਦਰ ਸਿੰਘ ਹੁੱਡਾ ਨੇ ਵੱਡਾ ਦਿਲ ਦਿਖਾਇਆ ਸੀ ਅਤੇ ਗੱਠਜੋੜ ’ਤੇ ਵਿਚਾਰ ਕੀਤਾ ਜਦ ਕਿ ਕਾਂਗਰਸ ਆਪਣੇ ਜ਼ੋਰ ’ਤੇ 55 ਤੋਂ 60 ਸੀਟਾਂ ਜਿੱਤ ਰਹੀ ਹੈ।

ਪੰਜਾਬ ਵਿਚ ਵੀ ‘ਆਪ’ ਨਾਲ ਲੋਕ ਸਭਾ ਚੋਣਾਂ ਵਿਚ ਗੱਠਜੋੜ ਨਹੀਂ ਹੋਇਆ, ਇਸ ਦੇ ਪਿੱਛੇ ਕੀ ਕਾਰਨ ਸਮਝਦੇ ਹੋ?

ਦੋਵਾਂ ਪਾਰਟੀਆਂ ਨੇ ਮਿਲ ਕੇ ਆਪਸੀ ਸਮਝ ਨਾਲ ਇਹ ਸਭ ਤੈਅ ਕੀਤਾ ਸੀ। ਨਤੀਜੇ ਵਿਚ ਦਿਖਿਆ ਵੀ ਕਿ ਕਾਂਗਰਸ ਪ੍ਰਮੁੱਖ ਸਿਆਸੀ ਪਾਰਟੀ ਵਜੋਂ ਨਜ਼ਰ ਆਈ। ਸੱਤਾ ਵਿਰੋਧੀ ਲਹਿਰ ਦਾ ਅਸਰ ਹੀ ਸੀ ਕਿ ਅਸੀਂ 7 ਸੀਟਾਂ ਜਿੱਤੇ ਅਤੇ ਆਮ ਆਦਮੀ ਪਾਰਟੀ 3 ’ਤੇ ਸਿਮਟ ਗਈ। ਮੈਂ ਧੰਨਵਾਦ ਕਰਾਂਗਾ ਸਾਡੀ ਲੀਡਰਸ਼ਿਪ ਦਾ ਜੋ ਸੂਬੇ ਦੀ ਯੂਨਿਟ ਨੂੰ ਫੈਸਲਾ ਲੈਣ ਦਾ ਮੌਕਾ ਦਿੰਦੀ ਹੈ। ਭਾਜਪਾ ਵਾਂਗ ਸਾਡੇ ਵਿਚ ਇਕਪਾਸੜ ਫੈਸਲੇ ਨਹੀਂ ਥੋਪੇ ਜਾਂਦੇ।

ਪੰਜਾਬ 'ਚ 4 ਵਿਧਾਨ ਸਭਾ ਖੇਤਰਾਂ 'ਚ ਜ਼ਿਮਨੀ ਚੋਣਾਂ ਹੋਣ ਵਾਲੀਆਂ ਹਨ, ਕੀ ਨਜ਼ਰ ਆ ਰਿਹਾ ਹੈ?

ਅਸੀਂ ਜਲੰਧਰ ਦੀ ਉਪ ਚੋਣ ਦੇਖੀ, ਮੁੱਖ ਮੰਤਰੀ ਨੇ ਖੁਦ ਕੈਂਪ ਕੀਤਾ, ਲਾਲਚ ਦਿੱਤੇ ਗਏ, ਤੰਗ ਕੀਤਾ ਗਿਆ। ਜਿਥੇ ਵੀ ਜਿਸ ਦੀ ਸਰਕਾਰ ਹੁੰਦੀ ਹੈ, ਉਸਦਾ ਲਾਭ ਮਿਲਦਾ ਹੈ। ਅਜੇ ਚੋਣਾਂ ਦਾ ਐਲਾਨ ਨਹੀਂ ਹੋਇਆ ਹੈ ਪਰ ਅਸੀਂ ਚਾਰੇ ਥਾਵਾਂ ’ਤੇ ਸਰਗਰਮ ਹਾਂ ਅਤੇ ਨਿਰਪੱਖ ਚੋਣਾਂ ਦੀ ਮੰਗ ਕਰਾਂਗੇ ਅਤੇ ਨਿਰਪੱਖ ਚੋਣਾਂ ਹੋਈਆਂ ਤਾਂ ਚਾਰੇ ਸੀਟਾਂ ’ਤੇ ਅਸੀਂ ਜੇਤੂ ਰਹਾਂਗੇ। ਅਸੀਂ ਪਿਛਲੇ ਤਜਰਬਿਆਂ ਤੋਂ ਬਹੁਤ ਕੁਝ ਸਿੱਖਿਆ ਹੈ।

ਦਿੱਲੀ ਵਿਧਾਨ ਸਭਾ ਚੋਣਾਂ ਸਬੰਧੀ ਕੀ ਤਿਆਰੀ ਹੈ?

ਆਮ ਆਦਮੀ ਪਾਰਟੀ ਨਾਲ ਰਾਸ਼ਟਰੀ ਪੱਧਰ ’ਤੇ ਗੱਠਜੋੜ ਕੀਤਾ ਸੀ। ਲੋਕ ਸਭਾ ਚੋਣਾਂ ਤੋਂ ਬਾਅਦ ਅਸੀਂ ਦੋਵੇਂ ਸਪੱਸ਼ਟ ਤੌਰ ’ਤੇ ਕੰਮ ਕਰ ਰਹੇ ਹਾਂ। ਦਿੱਲੀ ਵਿਚ 70 ਸੀਟਾਂ ਹਨ, ਕੇਡਰ ਪੂਰੀ ਤਰ੍ਹਾਂ ਸਰਗਰਮ ਹੈ। ਕਮੀਆਂ ਠੀਕ ਕੀਤੀਆਂ ਗਈਆਂ ਹਨ। ਜਨਤਾ ਦੇ ਸਾਹਮਣੇ ਆਮ ਆਦਮੀ ਪਾਰਟੀ ਦੀ ਪੋਲ ਖੁੱਲ੍ਹ ਚੁੱਕੀ ਹੈ। ਵੱਡੇ-ਵੱਡੇ ਵਾਅਦੇ ਜ਼ਮੀਨ ’ਤੇ ਨਹੀਂ ਦਿੱਖ ਰਹੇ ਹਨ। ਪਿਛਲੇ 15 ਦਿਨਾਂ ਵਿਚ ਸੂਬਾ ਕਾਂਗਰਸ ਦਫਤਰ ਵਿਚ ਕੋਈ ਨਾ ਕੋਈ ਸ਼ਾਮਲ ਹੋ ਰਿਹਾ ਹੈ। ਹਾਲ ਹੀ ਵਿਚ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਰਾਜਿੰਦਰ ਪਾਲ ਗੌਤਮ ਆਏ ਹਨ। ਜੋ ਛੱਡ ਕੇ ਆ ਰਹੇ ਹਨ, ਉਹ ‘ਆਪ’ ਤੋਂ ਬੇਹੱਦ ਦੁਖੀ ਹਨ। ਕਹਿੰਦੇ ਹਨ ਕਿ ਉਮੀਦ ਸੀ ਕਿ ਭ੍ਰਿਸ਼ਟਾਚਾਰ ਮੁਕਤ ਸਰਕਾਰ ਮਿਲੇਗੀ, ਵਿਕਾਸ ਹੋਵੇਗਾ, ਪੱਛੜੇ ਦਲਿਤਾਂ ਨੂੰ ਸਨਮਾਨ ਮਿਲੇਗਾ ਪਰ ਸਾਫ ਦਿਖਦਾ ਹੈ ਕਿ ਵੱਡੀਆਂ-ਵੱਡੀਆਂ ਗੱਲਾਂ ਹੀ ਕਰਦੇ ਹਨ। ਇੰਨੇ ਭ੍ਰਿਸ਼ਟਾਚਾਰ ਤੋਂ ਬਾਅਦ ਅਰਵਿੰਦ ਕੇਜਰੀਵਾਲ, ਸਤੇਂਦਰ ਜੈਨ ਜੇਲ ਵਿਚ ਹਨ। ਇਹ ਉਹੀ ਕੇਜਰੀਵਾਲ ਹਨ, ਜੋ ਕਹਿੰਦੇ ਸਨ ਕਿ ਦੋਸ਼ ਲੱਗਦਿਆਂ ਹੀ ਅਹੁਦਾ ਛੱਡ ਦੇਣਾ ਚਾਹੀਦਾ ਹੈ ਪਰ ਦੇਖ ਲਓ ਉਹ ਜੇਲ ਤੋਂ ਸਰਕਾਰ ਚਲਾ ਰਹੇ ਹਨ।

ਕਾਂਗਰਸ ਹਮਲਾਵਰ ਤੌਰ ’ਤੇ ਕੰਮ ਕਰਨ ਵਿਚ ਅਸਮਰੱਥ ਹੈ, ਇਸ ਦੇ ਪਿੱਛੇ ਤੁਹਾਨੂੰ ਕੀ ਕਾਰਨ ਲੱਗਦੇ ਹਨ?

ਹਾਂ, ਕੁਝ ਕਮੀਆਂ ਹੋ ਸਕਦੀਆਂ ਹਨ, ਸੰਗਠਨ ਦੇ ਪੱਧਰ ’ਤੇ ਇਸੇ ਲਈ ਕੁਝ ਲੋਕ ਪਾਰਟੀ ਨੂੰ ਛੱਡ ਕੇ ਚਲੇ ਗਏ। ਪਰ ਅਸੀਂ ਪੂਰੀ ਤਰ੍ਹਾਂ ਨਾਲ ਸਪੱਸ਼ਟ ਹਾਂ, ਮਜ਼ਬੂਤੀ ਨਾਲ ਚੋਣਾਂ ਲੜਾਂਗੇ। ਅਸੀਂ ਕਈ ਮਾਮਲਿਆਂ ਦੀ ਸ਼ਿਕਾਇਤ ਕੀਤੀ, ਉਸ ’ਤੇ ਕਾਰਵਾਈ ਹੋਈ। ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਵੀ ਅਸੀਂ ਇਕ ਮਜ਼ਬੂਤ, ਜਾਗਰੂਕ, ਜਨਤਾ ਲਈ ਲੜਨ ਵਾਲੇ ਵਿਰੋਧੀ ਧਿਰ ਦਾ ਕਿਰਦਾਰ ਨਿਭਾਇਆ ਹੈ। ਅਸੀਂ ਪੂਰੀ ਤਰ੍ਹਾਂ ਨਾਲ ਜਨਤਾ ਨੂੰ ਇਹ ਭਰੋਸਾ ਦਿਵਾਉਣਾ ਚਾਹਾਂਗੇ ਕਿ ਕਾਂਗਰਸ ਦਾ ਆਮ ਆਦਮੀ ਪਾਰਟੀ ਨਾਲ ਦਿੱਲੀ ਵਿਚ ਕੋਈ ਗੱਠਜੋੜ ਨਹੀਂ ਹੋਵੇਗਾ।

ਦਿੱਲੀ 'ਚ ਅਜਿਹੇ ਕਿਹੜੇ ਕਾਰਨ ਹਨ, ਜਿਸ ਨਾਲ ਜਨਤਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਵੱਲ ਆਏਗੀ?

ਜਿਸ ਭ੍ਰਿਸ਼ਟਾਚਾਰ ’ਤੇ ਆਮ ਆਦਮੀ ਪਾਰਟੀ ਸੱਤਾ ਵਿਚ ਆਈ ਉਹ ਹੁਣ ਐਕਸਪੋਜ਼ ਹੋ ਚੁੱਕਾ ਹੈ। ਨਗਰ ਨਿਗਮ ਵਿਚ ਇਨ੍ਹਾਂ ਨੇ ਇਕ ਭੁਲੇਖਾ ਫੈਲਾਇਆ ਪਰ ਜੇਲ ਵਿਚ ਰਹਿੰਦੇ ਹੋਏ ਜੋ ਇਮੋਸ਼ਨਲ ਕਾਰਡ ਖੇਡਿਆ, ਵਿਕਟਿਮ ਕਾਰਡ ਖੇਡਿਆ, ਉਹ ਸਭ ਫੇਲ੍ਹ ਹੋ ਗਿਆ। ਇਨ੍ਹਾਂ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ। ਵਾਅਦਾ ਕਰ ਕੇ ਆਇਆ ਹਾਂ ਕਿ ਤੁਹਾਡੇ ਲਈ ਲੜਾਂਗਾ। ਮੈਂ ਸਰਕਾਰ ਵਿਚ ਹਾਂ ਤਾਂ ਜਨਤਾ ਦੇ ਮੁੱਦਿਆਂ ਦਾ ਹੱਲ ਕਰਾਂ। ਹੋ ਕੀ ਰਿਹਾ ਹੈ, ਪਾਣੀ ਨਹੀਂ ਆਉਂਦਾ ਤਾਂ ਹਰਿਆਣਾ ਜ਼ਿੰਮੇਵਾਰ, ਪ੍ਰਦੂਸ਼ਣ ਹੋ ਗਿਆ ਤਾਂ ਪੰਜਾਬ ਜ਼ਿੰਮੇਵਾਰ। ਮੁਆਫ ਕਰਿਓ ਇੰਝ ਕੰਮ ਨਹੀਂ ਚੱਲੇਗਾ। ਟੀ. ਵੀ., ਅਖਬਾਰ ਦੀ ਐਡ ਨਾਲ ਕੁਝ ਨਹੀਂ ਹੋਣਾ ਜਨਤਾ ਸਮਝਦਾਰ ਹੋ ਚੁੱਕੀ ਹੈ। ਗਰਮੀ ਵਿਚ ਪਾਣੀ ਨਹੀਂ ਮਿਲਦਾ। ਅਜਿਹਾ ਕਦੇ ਨਹੀਂ ਹੋਇਆ ਜਦੋਂ ਇਕ ਮੀਂਹ ਪਿਆ ਤਾਂ 36 ਲੋਕ ਮਾਰੇ ਗਏ। ਇਹ ਉਹ ਵਰਲਡ ਕਲਾਸ ਸਿਟੀ ਹੈ, ਜਿਸ ਦੀ ਨੀਂਹ ਸ਼ੀਲਾ ਦੀਕਸ਼ਿਤ ਨਹੀਂ ਰੱਖੀ ਸੀ। ਬੱਚੇ ਬਾਹਰ ਤੋਂ ਪੜ੍ਹਨ ਆਉਂਦੇ ਹਨ, ਉਨ੍ਹਾਂ ਦੀ ਲਾਇਬ੍ਰੇਰੀ ਵਿਚ ਗੰਦਾ ਪਾਣੀ ਭਰ ਗਿਆ, ਪੜ੍ਹਾਈ ਤੋਂ ਬਾਅਦ ਘਰ ਪਹੁੰਚਦਾ ਹੈ ਤਾਂ ਕਰੰਟ ਨਾਲ ਮਰ ਜਾਂਦਾ ਹੈ। ਨਾਲੇ ਵਿਚ ਮਾਂ, ਬੇਟੇ ਡਿੱਗ ਕੇ ਮਰ ਜਾਂਦੇ ਹਨ।

ਕਾਂਗਰਸ ਦਿੱਲੀ ਦੀ ਜਨਤਾ ਨਾਲ ਕੀ ਵਾਅਦੇ ਕਰ ਰਹੀ ਹੈ, ਜਿਸ ਨਾਲ ਵਿਧਾਨ ਸਭਾ ਚੋਣਾਂ ਵਿਚ ਉਸ ਨੂੰ ਵੋਟਾਂ ਮਿਲਣਗੀਆਂ?

ਕਾਂਗਰਸ ਚਹੁੰਪੱਖੀ ਵਿਕਾਸ ਦੀ ਸਿਆਸਤ ਕਰਦੀ ਹੈ। ਇਹ ਦੇਖ ਕੇ ਦੁੱਖ ਹੁੰਦਾ ਹੈ, ਜਦੋਂ ਬਜ਼ੁਰਗ ਨਾਗਰਿਕ ਬੁਢਾਪਾ ਪੈਨਸ਼ਨ ਲਈ ਦਰ-ਦਰ ਭਟਕ ਰਹੇ ਹੋਣ। ਇਕ ਪਾਸੇ ਅਸੀਂ ਕਹਿੰਦੇ ਹਾਂ ਕਿ ਰਾਸ਼ਨ ਦੇਵਾਂਗੇ, ਨਵਾਂ ਰਾਸ਼ਨ ਕਾਰਡ ਛੱਡੋ, ਇਕ ਬੱਚਾ ਪੈਦਾ ਹੋਵੇ ਤਾਂ ਉਸ ਦਾ ਨਾਂ ਨਹੀਂ ਲਿਖਿਆ ਜਾ ਸਕਦਾ ਹੈ। ਜਨਤਾ ਦੇਖ ਰਹੀ ਹੈ, ਆਮ ਆਦਮੀ ਪਾਰਟੀ ਨੇ ਜੋ ਵਾਅਦੇ ਕੀਤੇ ਸਨ, ਉਹ ਸਭ ਪਿੱਛੇ ਰਹਿ ਗਏ। ਇਸ ਲਈ 2025 ਵਿਚ ਬਦਲਾਅ ਤੈਅ ਹੈ।

ਜ਼ਮਾਨਤ ਮਿਲਣੀ ਚਾਹੀਦੀ ਹੈ ਪਰ ਇਸਦਾ ਮਤਲਬ ਬਰੀ ਹੋਣਾ ਨਹੀਂ ਹੈ

ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਣ ’ਤੇ ਤੁਹਾਨੂੰ ਖੁਸ਼ੀ ਹੋਵੇਗੀ ਜਾਂ ਨਹੀਂ?

ਕਾਨੂੰਨ ਦੇ ਪਹਿਲੂ ਅਤੇ ਮੇਰੀ ਨਿੱਜੀ ਰਾਏ ਵਿਚ ਹੋ ਸਕਦਾ ਹੈ ਕੁਝ ਫਰਕ ਹੋਵੇ। ਸੰਵਿਧਾਨ ਵਿਚ ਜੇਕਰ ਇਹ ਵਿਵਸਥਾ ਹੈ ਕਿ ਜ਼ਮਾਨਤ ਮਿਲੇ ਤਾਂ ਮਿਲਣੀ ਚਾਹੀਦੀ ਹੈ। ਜ਼ਮਾਨਤ ਮਿਲਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਬੇਕਸੂਰ ਹਨ, ਉਨ੍ਹਾਂ ਨੂੰ ਖੁਦ ਨੂੰ ਸਾਬਿਤ ਕਰਨਾ ਹੋਵੇਗਾ। ਅਦਾਲਤ ਨੂੰ ਚਾਹੀਦਾ ਹੈ ਕਿ ਉਹ ਜਲਦੀ ਤੋਂ ਜਲਦੀ ਫੈਸਲਾ ਲਵੇ ਤਾਂ ਜੋ ਜਨਤਾ ਨੂੰ ਵੀ ਪਤਾ ਲੱਗੇ, ਕੌਣ ਕਿਥੇ ਖੜ੍ਹਾ ਹੈ।

ਦੇਵੇਂਦਰ ਯਾਦਵ
ਪ੍ਰਧਾਨ, ਦਿੱਲੀ ਸੂਬਾ ਕਾਂਗਰਸ ਇੰਚਾਰਜ 


Tanu

Content Editor

Related News