ਮਮਤਾ ਬੈਨਰਜੀ ਦੀ ਸੁਰੱਖਿਆ ’ਚ ਵੱਡੀ ਚੂਕ, ਸਰਕਾਰੀ ਰਿਹਾਇਸ਼ ’ਚ ਵੜਿਆ ਸ਼ਖ਼ਸ

07/04/2022 10:30:55 AM

ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਦੀ  ਸੁਰੱਖਿਆ ’ਚ ਵੱਡੀ ਚੂਕ ਸਾਹਮਣੇ ਆਈ ਹੈ। ਦਰਅਸਲ ਮਮਤਾ ਬੈਨਰਜੀ ਦੇ ਦੱਖਣੀ ਕਾਲੀਘਾਟ ਸਥਿਤ ਸਰਕਾਰੀ ਰਿਹਾਇਸ਼ ’ਚ ਸੁਰੱਖਿਆ ਵਿਚ ਵੱਡੀ ਚੂਕ ਸਾਹਮਣੇ ਆਈ ਹੈ। ਅੱਜ ਸਵੇਰੇ ਉਹ ਉਨ੍ਹਾਂ ਦੀ ਸਰਕਾਰੀ ਗੱਡੀ ਦੇ ਕੋਲ ਸੁੱਤਾ ਪਿਆ ਮਿਲਿਆ। ਪੁਲਸ ਉਸ ਨੂੰ ਹਿਰਾਸਤ ’ਚ ਲੈ ਕੇ ਪੁੱਛ-ਗਿੱਛ ਕਰ ਰਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਦੇ ਹੁਕਮ ਦਿੱਤੇ ਗਏ ਹਨ। 

ਦੱਸ ਦੇਈਏ ਕਿ ਕਿਸੇ ਵੀ ਸੂਬੇ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਰਿਹਾਇਸ਼ ਦੀ ਸੁਰੱਖਿਆ ਬਹੁਤ ਸਖਤ ਹੈ। ਉਨ੍ਹਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਜਾਂਦੀ ਹੈ। ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਾਲੇ ਮੁੱਖ ਮੰਤਰੀ ਦੀ ਰਿਹਾਇਸ਼ ’ਚ ਕੋਈ ਕਿਵੇਂ ਦਾਖ਼ਲ ਹੋਇਆ? ਮੁਲਜ਼ਮ ਕੌਣ ਹੈ ਅਤੇ ਕਿੱਥੋਂ ਦਾ ਰਹਿਣ ਵਾਲਾ ਹੈ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਅਚਾਨਕ ਅੱਧੀ ਰਾਤ ਨੂੰ ਇਕ ਸ਼ਖ਼ਸ ਮੁੱਖ ਮੰਤਰੀ ਬੈਨਰਜੀ ਦੀ ਰਿਹਾਇਸ਼ ’ਚ ਕਿਵੇਂ ਵੜ ਗਿਆ। ਉਹ ਪੂਰੀ ਰਾਤ ਸਰਕਾਰੀ ਵਾਹਨ ਕੋਲ ਸੁੱਤਾ ਰਿਹਾ। ਸਵੇਰੇ ਇਸ ਦੀ ਜਾਣਕਾਰੀ ਮਿਲਦੇ ਹੀ ਭਾਜੜਾਂ ਪੈ ਗਈਆਂ। ਹਾਲਾਂਕਿ ਪੁਲਸ ਨੇ ਉਸ ਸ਼ਖ਼ਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਸੁਰੱਖਿਆ ਨੂੰ ਲੈ ਕੇ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ। ਮੁੱਖ ਮੰਤਰੀ ਦੀ ਇੰਨੀ ਸਖ਼ਤ ਸੁਰੱਖਿਆ ਖੇਤਰ ’ਚ ਕੋਈ ਸ਼ਖ਼ਸ ਘਰ ਅੰਦਰ ਕਿਵੇਂ ਵੜ ਗਿਆ? ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਹ ਸ਼ਖ਼ਸ ਸਾਰਿਆਂ ਦੀਆਂ ਨਜ਼ਰਾਂ ਤੋਂ ਬਚਦਾ ਹੋਇਆ ਕਿਵੇਂ ਇਹ ਕੰਮ ਕੀਤਾ।


Tanu

Content Editor

Related News