ITBP ਦੇ DIG ਪਰਮਿੰਦਰ ਸਿੰਘ ਦੀ ਦਰਦਨਾਕ ਮੌਤ ! 15 ਅਗਸਤ ਵਾਲੇ ਦਿਨ ਭਿਆਨਕ ਹਾਦਸੇ ''ਚ ਗੁਆਈ ਜਾਨ

Saturday, Aug 15, 2026 - 03:24 PM (IST)

ITBP ਦੇ DIG ਪਰਮਿੰਦਰ ਸਿੰਘ ਦੀ ਦਰਦਨਾਕ ਮੌਤ ! 15 ਅਗਸਤ ਵਾਲੇ ਦਿਨ ਭਿਆਨਕ ਹਾਦਸੇ ''ਚ ਗੁਆਈ ਜਾਨ

ਨੈਸ਼ਨਲ ਡੈਸਕ- ਪੂਰਾ ਦੇਸ਼ ਇਕ ਪਾਸੇ ਜਦੋਂ ਆਜ਼ਾਦੀ ਦਿਹਾੜੇ ਦੀਆਂ ਖੁਸ਼ੀਆਂ 'ਚ ਡੁੱਬਿਆ ਹੋਇਆ ਹੈ, ਉੱਥੇ ਹੀ ਉੱਤਰ ਪ੍ਰਦੇਸ਼ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਸਹਾਰਨਪੁਰ ਜ਼ਿਲ੍ਹੇ ਦੇ ਸਰਸਾਵਾ ਥਾਣਾ ਖੇਤਰ 'ਚ ਦੇਹਰਾਦੂਨ-ਅੰਬਾਲਾ ਨੈਸ਼ਨਲ ਹਾਈਵੇ 'ਤੇ 15 ਅਗਸਤ ਦੀ ਸਵੇਰੇ ਇੱਕ ਬੇਹੱਦ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਭਾਰਤ-ਤਿੱਬਤ ਬਾਰਡਰ ਪੁਲਸ (ITBP) ਦੇ ਡੀ.ਆਈ.ਜੀ. ਪਰਮਿੰਦਰ ਸਿੰਘ ਅਤੇ ਉਨ੍ਹਾਂ ਦੇ ਡਰਾਈਵਰ ਰਵੀ ਸ਼ੰਕਰ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਜਾਣਕਾਰੀ ਅਨੁਸਾਰ ITBP ਦੇ ਡੀ.ਆਈ.ਜੀ. ਪਰਮਿੰਦਰ ਸਿੰਘ (45 ਸਾਲ) ਆਪਣੇ ਗੰਨਰ ਜੈਰਾਮ ਅਤੇ ਡਰਾਈਵਰ ਰਵੀ ਸ਼ੰਕਰ (35 ਸਾਲ) ਨਾਲ ਮਸੂਰੀ ਤੋਂ ਅੰਬਾਲਾ ਵਾਪਸ ਜਾ ਰਹੇ ਸਨ। ਇਸੇ ਦੌਰਾਨ ਸਰਸਾਵਾ ਦੇ ਝਬੀਰਨ ਕੱਟ ਨੇੜੇ ਤੇਜ਼ ਬਾਰਿਸ਼ ਕਾਰਨ ਉਨ੍ਹਾਂ ਦੀ ਸਕੌਰਪੀਓ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ ਤੇ ਪਲਟਦੀ ਹੋਈ ਸੜਕ ਦੇ ਦੂਜੇ ਪਾਸੇ ਤੋਂ ਆ ਰਹੀ ਇੱਕ ਸਵਿਫਟ ਕਾਰ 'ਚ ਜਾ ਵੱਜੀ।

ਇਹ ਵੀ ਪੜ੍ਹੋ- ਚੀਨ 'ਚ ਧੂਮਧਾਮ ਨਾਲ ਮਨਾਇਆ ਗਿਆ ਭਾਰਤ ਦਾ ਆਜ਼ਾਦੀ ਦਿਹਾੜਾ ! ਭਾਰੀ ਬਾਰਿਸ਼ ਦੇ ਬਾਵਜੂਦ...

ਹਾਦਸੇ ਤੋਂ ਤੁਰੰਤ ਬਾਅਦ ਸਾਰੇ ਜ਼ਖ਼ਮੀਆਂ ਨੂੰ ਪਿਲਖਨੀ ਸਥਿਤ ਮੈਡੀਕਲ ਕਾਲਜ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਡੀ.ਆਈ.ਜੀ. ਪਰਮਿੰਦਰ ਸਿੰਘ ਅਤੇ ਡਰਾਈਵਰ ਰਵੀ ਸ਼ੰਕਰ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਡੀ.ਆਈ.ਜੀ. ਦੇ ਗੰਨਰ ਜੈਰਾਮ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਸ ਤੋਂ ਇਲਾਵਾ ਦੂਜੀ ਕਾਰ (ਸਵਿਫਟ) 'ਚ ਸਵਾਰ 3 ਹੋਰ ਲੋਕ ਵੀ ਜ਼ਖ਼ਮੀ ਹੋਏ ਹਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਹਾਰਨਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ (DM) ਅਤੇ ਸੀਨੀਅਰ ਪੁਲਸ ਕਪਤਾਨ (SSP) ਨੇ ਮੈਡੀਕਲ ਕਾਲਜ ਪਹੁੰਚ ਕੇ ਜ਼ਖ਼ਮੀਆਂ ਦੇ ਇਲਾਜ ਦਾ ਜਾਇਜ਼ਾ ਲਿਆ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News