ਟ੍ਰਿਪਲ ਮਰਡਰ ਨਾਲ ਕੰਬ ਗਿਆ ਇਲਾਕਾ ! ਕੁੱਟ-ਕੁੱਟ ਮਾਰ''ਤੇ ਦਾਦਾ-ਦਾਦੀ ਤੇ ਪੋਤਾ, ਮਾਂ ਨੂੰ ਕਮਰੇ ''ਚ ਬੰਦ ਕਰ...
Thursday, Oct 09, 2025 - 05:18 PM (IST)

ਨੈਸ਼ਨਲ ਡੈਸਕ- ਝਾਰਖੰਡ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁਲਸ ਨੇ ਦੱਸਿਆ ਕਿ ਲੋਹਰਦਗਾ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਇੱਕ 8 ਸਾਲ ਦੇ ਬੱਚੇ ਸਮੇਤ ਇੱਕ ਪਰਿਵਾਰ ਦੇ 3 ਮੈਂਬਰਾਂ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਘਟਨਾ ਪਿਸ਼ਰਾਰ ਥਾਣਾ ਖੇਤਰ ਦੇ ਕੇਕਰਾਂਗ ਪਿੰਡ ਵਿੱਚ ਸਵੇਰੇ 1 ਵਜੇ ਦੇ ਕਰੀਬ ਵਾਪਰੀ।
ਲੋਹਰਦਗਾ ਦੇ ਪੁਲਸ ਸੁਪਰਡੈਂਟ (ਐੱਸ.ਪੀ.) ਸਾਦਿਕ ਅਨਵਰ ਰਿਜ਼ਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ 8 ਸਾਲ ਦੇ ਮੁੰਡੇ ਅਤੇ ਉਸ ਦੇ ਦਾਦਾ-ਦਾਦੀ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ, ਜਦਕਿ ਬੱਚੇ ਦੀ ਮਾਂ ਨੂੰ ਕਥਿਤ ਤੌਰ 'ਤੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਮਾਮਲੇ ਦੀ ਜਾਂਚ ਸਾਰੇ ਪਹਿਲੂਆਂ ਤੋਂ ਕੀਤੀ ਜਾ ਰਹੀ ਹੈ, ਜਿਸ ਵਿੱਚ ਜਾਦੂ-ਟੂਣਾ ਅਤੇ ਜ਼ਮੀਨੀ ਵਿਵਾਦ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; 4 ਵਾਰ MP ਰਹਿ ਚੁੱਕੇ ਸਾਬਕਾ ਕੇਂਦਰੀ ਮੰਤਰੀ ਨੇ ਦਿੱਤਾ ਅਸਤੀਫ਼ਾ, 17 ਸਾਥੀਆਂ ਸਣੇ ਛੱਡੀ ਪਾਰਟੀ
ਉਨ੍ਹਾਂ ਅੱਗੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ ਅਤੇ ਇੱਕ ਫੋਰੈਂਸਿਕ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਹੈ। ਮਾਰੇ ਗਏ ਬੱਚੇ ਦੀ ਮਾਂ ਦੇ ਅਨੁਸਾਰ ਹਮਲਾਵਰਾਂ ਨੇ ਉਸ ਨੂੰ ਬਾਹਰੋਂ ਬੰਦ ਕਰ ਦਿੱਤਾ ਅਤੇ ਉਸ ਦੇ ਪੁੱਤ ਅਤੇ ਸਹੁਰਿਆਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਫਿਲਹਾਲ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਹੁਣ ਜਨਾਨੀਆਂ ਨੂੰ ਅੱਤਵਾਦੀ ਬਣਾਵੇਗਾ ਜੈਸ਼ ! ਬ੍ਰਿਗੇਡ 'ਚ ਮਹਿਲਾ ਵਿੰਗ ਦੀ ਭਰਤੀ ਕੀਤੀ ਸ਼ੁਰੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e