ਸਵੇਰੇ-ਸਵੇਰੇ ''ਡਬਲ ਮਰਡਰ'' ਨਾਲ ਕੰਬ ਗਿਆ ਪੂਰਾ ਇਲਾਕਾ ! ਬੰਦ ਘਰ ''ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ
Thursday, Jul 03, 2025 - 10:22 AM (IST)

ਨਵੀਂ ਦਿੱਲੀ (ਕਮਲ)- ਰਾਜਧਾਨੀ ਦਿੱਲੀ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਘਰ 'ਚੋਂ ਹੀ ਮਾਂ-ਪੁੱਤ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਵਾਰਦਾਤ ਬਾਰੇ ਉਸ ਵੇਲੇ ਪਤਾ ਲੱਗਿਆ, ਜਦੋਂ ਬਾਕੀ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦਰਵਾਜ਼ਾ ਨਾ ਖੁੱਲ੍ਹਣ ਬਾਰੇ ਸ਼ਿਕਾਇਤ ਕਰ ਮੌਕੇ 'ਤੇ ਸੱਦਿਆ। ਜਦੋਂ ਪੁਲਸ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਖੂਨ ਨਾਲ ਲਥਪਥ ਲਾਸ਼ਾਂ ਪਈਆਂ ਸਨ। ਦੋਵਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤੇ ਜਾਣ ਦਾ ਖ਼ਦਸ਼ਾ ਹੈ।
ਮ੍ਰਿਤਕਾਂ ਦੀ ਪਛਾਣ 42 ਸਾਲਾ ਰੁਚਿਕਾ ਤੇ ਉਸ ਦੇ 14 ਸਾਲਾ ਪੁੱਤਰ ਕਰਸ਼ ਵਜੋਂ ਹੋਈ ਹੈ। ਫਿਲਹਾਲ ਦਰਵਾਜ਼ਾ ਲੌਕ ਹੋਣ ਕਾਰਨ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਦੋਵਾਂ ਦਾ ਕਤਲ ਘਰ 'ਚ ਰੱਖੇ ਨੌਕਰ ਵੱਲੋਂ ਕੀਤਾ ਗਿਆ ਹੋ ਸਕਦਾ ਹੈ, ਕਿਉਂਕਿ ਨੌਕਰ ਵੀ ਗਾਇਬ ਹੈ।