300 ਮੀਟਰ ਡੂੰਘੀ ਖੱਡ ''ਚ ਜਾ ਡਿੱਗੀ ਕਾਰ, 2 ਦੀ ਹੋ ਗਈ ਮੌਤ, 1 ਹੋਰ ਜ਼ਖ਼ਮੀ
Thursday, May 29, 2025 - 01:17 PM (IST)

ਨੈਸ਼ਨਲ ਡੈਸਕ- ਉੱਤਰਾਖੰਡ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਮਸੂਰੀ ਵਿੱਚ ਕੋਲਹੂਖੇਤ ਨੇੜੇ ਗਲੋਗੀ ਵਿਖੇ ਇੱਕ ਕਾਰ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਜ਼ਖਮੀ ਹੋ ਗਿਆ।
ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਤੋਂ ਮਿਲੀ ਜਾਣਕਾਰੀ ਅਨੁਸਾਰ, ਇਹ ਹਾਦਸਾ ਬੁੱਧਵਾਰ ਦੀ ਦੇਰ ਰਾਤ ਕੋਲਹੂਖੇਤ ਤੋਂ ਲਗਭਗ ਦੋ ਕਿਲੋਮੀਟਰ ਅੱਗੇ ਵਾਪਰਿਆ, ਜਦੋਂ ਕਾਰ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਅਤੇ 300 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ।
ਇਹ ਵੀ ਪੜ੍ਹੋ- ਹੁਣ ਬੱਸਾਂ ਵਾਂਗ ਜਹਾਜ਼ਾਂ 'ਚ ਵੀ ਖੜ੍ਹੇ ਹੋ ਕੇ ਕਰ ਸਕੋਗੇ ਸਫ਼ਰ ! ਜਲਦ ਆ ਰਹੀ ਇਹ ਸਸਤੀ ਸਕੀਮ
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ SDRF ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਹਨੇਰੇ ਵਿੱਚ ਖੱਡ ਵਿੱਚ ਉਤਰ ਕੇ ਬਚਾਅ ਅਤੇ ਰਾਹਤ ਕਾਰਜ ਕੀਤੇ। ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਸੌਰਭ ਤ੍ਰਿਖਾ ਅਤੇ ਕਾਰਤਿਕ ਤ੍ਰਿਖਾ ਵਜੋਂ ਹੋਈ ਹੈ। ਹਾਦਸੇ ਵਿੱਚ ਅੰਸ਼ੁਮਨ ਤ੍ਰਿਖਾ ਜ਼ਖਮੀ ਹੋ ਗਏ ਹਨ। ਹਾਦਸੇ ਦੇ ਸਾਰੇ ਪੀੜਤ ਦੇਹਰਾਦੂਨ ਦੇ ਸੇਵਕ ਆਸ਼ਰਮ ਰੋਡ ਦੇ ਰਹਿਣ ਵਾਲੇ ਹਨ ਅਤੇ ਰਿਸ਼ਤੇਦਾਰ ਹਨ।
ਇਹ ਵੀ ਪੜ੍ਹੋ- 'ਧੀਆਂ ਬਹੁਤ ਬਚਾ ਲਈਆਂ, ਹੁਣ ਪੁੱਤਾਂ ਨੂੰ ਸੰਭਾਲੋ...!', ਲੂੰ-ਕੰਡੇ ਖੜ੍ਹੇ ਕਰ ਦੇਵੇਗਾ ਇਹ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e