ਗੁਜਰਾਤ ਦੀਆਂ ਔਰਤਾਂ ਨੂੰ CM ਅਰਵਿੰਦ ਕੇਜਰੀਵਾਲ ਵਲੋਂ ਵੱਡੀ ਗਾਰੰਟੀ

08/11/2022 4:55:14 PM

ਨੈਸ਼ਨਲ ਡੈਸਕ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਗੁਜਰਾਤ ’ਚ ਬਣਦੀ ਹੈ ਤਾਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਰੁਪਏ ਮਹੀਨਾ ਭੱਤਾ ਦਿੱਤਾ ਜਾਵੇਗਾ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਭੱਤਾ ਉਨ੍ਹਾਂ ਔਰਤਾਂ ਨੂੰ ਦਿੱਤਾ ਜਾਵੇਗਾ, ਜੋ ਇਸ ਲਈ ਮਨਜ਼ੂਰੀ ਦੇਣਗੀਆਂ। ਗੁਜਰਾਤ ’ਚ ਆਪਣੇ ਚੁਣਾਵੀ ਮੁਹਿੰਮ ਤਹਿਤ ਕੇਜਰੀਵਾਲ ਨੇ ਲੋਕਾਂ ਨੂੰ ਇਹ 5ਵੀਂ ਵੱਡੀ ਗਰੰਟੀ ਦਿੱਤੀ ਹੈ। 

ਇਹ ਵੀ ਪੜ੍ਹੋ- ਦਿੱਲੀ, ਪੰਜਾਬ ਮਗਰੋਂ ਹੁਣ ਗੋਆ ’ਚ ਵੀ ‘ਆਪ’ ਨੂੰ ਮਿਲਿਆ ਸੂਬਾ ਪਾਰਟੀ ਦਾ ਦਰਜਾ

ਦੱਸ ਦੇਈਏ ਕਿ ਗੁਜਰਾਤ ’ਚ ਸਾਲ ਦੇ ਅਖੀਰ ’ਚ ਚੋਣਾਂ ਹੋਣੀਆਂ ਹਨ ਅਤੇ ਕੇਜਰੀਵਾਲ ਵੋਟਰਾਂ ਨੂੰ ਲੁਭਾਉਣ ਲਈ ਕਈ ਗਰੰਟੀਆਂ ਦਾ ਐਲਾਨ ਕਰ ਰਹੇ ਹਨ। ਕੇਜਰੀਵਾਲ ਨੇ ਔਰਤਾਂ ਸਾਹਮਣੇ ਇਹ ਐਲਾਨ ਕਰਦੇ ਹੋਏ ਕਿਹਾ ਕਿ 1000 ਰੁਪਏ ਮਹੀਨਾ ਕੋਈ ਰਿਓੜੀ ਨਹੀਂ ਹੈ। ਇਹ ਤੁਹਾਡਾ ਹੱਕ ਹੈ। ਜਨਤਾ ਦਾ ਪੈਸਾ ਜਨਤਾ ਕੋਲ ਜਾਣਾ ਚਾਹੀਦਾ ਹੈ, ਨਾ ਕਿ ਸਵਿਸ ਬੈਂਕ ’ਚ। ਕੇਜਰੀਵਾਲ ਨੇ ਕਿਹਾ ਕਿ ਜੇਕਰ ਅਸੀਂ ਸੱਤਾ ’ਚ ਆਵਾਂਗੇ ਤਾਂ ਉਹ ਸਭ ਕਰਾਂਗੇ, ਜੋ ਦਿੱਲੀ ’ਚ ਕੀਤਾ ਅਤੇ ਪੰਜਾਬ ’ਚ ਕਰ ਰਹੇ ਹਾਂ। ਪਹਿਲੀ ਵਾਰ ਲੋਕਾਂ ਨੂੰ ਇਕ ਚੰਗਾ ਵਿਕਲਪ ਮਿਲਿਆ ਹੈ।

 

ਇਹ ਵੀ ਪੜ੍ਹੋ- ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਵਪਾਰੀਆਂ ਨੂੰ ਦਿੱਤੀਆਂ 5 ਗਰੰਟੀਆਂ

ਦੱਸਣਯੋਗ ਹੈ ਕਿ ਕੇਜਰੀਵਾਲ ਨੇ ਗੁਜਰਾਤ ’ਚ ਇਸ ਤੋਂ ਪਹਿਲਾਂ ਵੀ ਗਰੰਟੀਆਂ ਦਾ ਐਲਾਨ ਕੀਤਾ ਹੈ। ਪਹਿਲੀ ਗਰੰਟੀ ਸਾਡੀ ਸਰਕਾਰ ਬਣਨ ’ਤੇ 3 ਮਹੀਨੇ ਅੰਦਰ ਬਿਜਲੀ ਮੁਫ਼ਤ ਕਰਾਂਗੇ। ਤੁਹਾਡੇ ਬਕਾਇਆ ਵੀ ਮੁਆਫ਼ ਕਰ ਦੇਵਾਂਗੇ ਅਤੇ 24 ਘੰਟੇ ਬਿਜਲੀ ਦੇਵਾਂਗੇ। ਦੂਜੀ ਗਰੰਟੀ ਸਾਡੀ ਸਰਕਾਰ ਬਣਨ ’ਤੇ ਅਸੀਂ ਸਾਰਿਆਂ ਲਈ 5 ਸਾਲ ’ਚ ਰੁਜ਼ਗਾਰ ਦਾ ਇੰਤਜ਼ਾਮ ਕਰਾਂਗੇ। ਤੀਜੀ ਗਰੰਟੀ ਰੁਜ਼ਗਾਰ ਮਿਲਣ ਤੱਕ ਨੌਜਵਾਨਾਂਨੂੰ 3,000 ਰੁਪਏ ਬੇਰੁਜ਼ਾਗਰੀ ਭੱਤਾ ਦੇਵਾਂਗੇ। ਅਸੀਂ 10 ਲੱਖ ਨੌਕਰੀਆਂ ਦਾ ਇੰਤਜ਼ਾਮ ਕਰਾਂਗੇ। ਚੌਥੀ ਗਰੰਟੀ ਅਸੀਂ ਰੇਡ ਬੰਦ ਕਰਾਂਗੇ ਅਤੇ ਕਾਰੋਬਾਰੀਆਂ ਨੂੰ ਖੁੱਲ੍ਹੇਆਮ ਵਪਾਰ ਕਰਨ ਦੀ ਛੋਟ ਦੇਵਾਂਗੇ। ਹੁਣ 5ਵੀਂ ਗਰੰਟੀ ਕਿ ਸਾਡੀ ਸਰਕਾਰ ਬਣਨ ਮਗਰੋਂ 18 ਸਾਲ ਤੋਂ ਉੱਪਰ ਦੀ ਹਰ ਔਰਤ ਨੂੰ ਹਜ਼ਾਰ ਰੁਪਏ ਮਹੀਨਾ ਦਿੱਤਾ ਜਾਵੇਗਾ।


Tanu

Content Editor

Related News