ਬਿਹਾਰ ਨੂੰ ਵੱਡਾ ਤੋਹਫਾ: 901 ਕਰੋੜ ਰੁਪਏ ਦੇ ਤਿੰਨ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨਗੇ PM ਮੋਦੀ

09/11/2020 10:12:39 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 13 ਸਤੰਬਰ ਨੂੰ ਬਿਹਾਰ 'ਚ ਪੈਟਰੋਲੀਅਮ ਖੇਤਰ ਦੀ 901 ਕਰੋੜ ਰੁਪਏ ਦੇ ਤਿੰਨ ਪ੍ਰਮੁੱਖ ਪ੍ਰਾਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਤ ਕਰਨਗੇ। ਪ੍ਰਾਜੈਕਟਾਂ 'ਚ ਪਾਰਾਦੀਪ-ਹਲਦੀਆ-ਦੁਰਗਾਪੁਰ ਪਾਈਪਲਾਈਨ ਪ੍ਰਾਜੈਕਟਾਂ ਦਾ ਦੁਰਗਾਪੁਰ-ਬਾਂਕੀਆ ਖੰਡ ਤੱਕ ਵਿਸਥਾਰ ਅਤੇ ਦੋ ਐੱਲ.ਪੀ.ਜੀ. ਬਾਟਲਿੰਗ ਪਲਾਂਟ ਸ਼ਾਮਲ ਹਨ।

ਇੰਡੀਅਨ ਆਇਲ ਵੱਲੋਂ ਬਣੇ 193 ਕਿਲੋਮੀਟਰ ਲੰਬੇ ਦੁਰਗਾਪੁਰ-ਬਾਂਕੀਆ ਪਾਈਪਲਾਈਨ ਖੰਡ, ਪਾਰਾਦੀਪ-ਹਲਦੀਆ-ਦੁਰਗਾਪੁਰ ਪਾਈਪਲਾਈਨ ਵਿਸਥਾਰ ਪ੍ਰਾਜੈਕਟਾਂ ਦਾ ਇੱਕ ਹਿੱਸਾ ਹੈ। ਇਸ ਦੀ ਲੰਬਾਈ 634 ਕਿਲੋਮੀਟਰ ਹੈ, ਇਹ ਤਿੰਨ ਸੂਬਿਆਂ-ਪੱਛਮੀ ਬੰਗਾਲ (60 ਕਿ.ਮੀ.), ਝਾਰਖੰਡ (98 ਕਿ.ਮੀ.) ਅਤੇ ਬਿਹਾਰ ਤੋਂ (35 ਕਿ.ਮੀ.) ਲੰਘਦੀ ਹੈ। ਦੁਰਗਾਪੁਰ-ਬਾਂਕੀਆ ਸੈਕਸ਼ਨ ਪਾਈਪ ਲਾਈਨ ਲਈ 13 ਨਦੀਆਂ, 5 ਰਾਸ਼ਟਰੀ ਰਾਜ ਮਾਰਗ ਅਤੇ 3 ਰੇਲਵੇ ਕਰਾਸਿੰਗ ਸਮੇਤ ਕੁਲ 154 ਕਰਾਸਿੰਗ ਨੂੰ ਪੂਰਾ ਕੀਤਾ ਗਿਆ ਹੈ।

ਬਾਂਕੀਆ, ਬਿਹਾਰ 'ਚ ਐੱਲ.ਪੀ.ਜੀ. ਬਾਟਲਿੰਗ ਪਲਾਂਟ
ਬਾਂਕੀਆ ਸਥਿਤ ਇੰਡੀਅਨ ਆਇਲ ਦਾ ਐੱਲ.ਪੀ.ਜੀ. ਬਾਟਲਿੰਗ ਪਲਾਂਟ ਸੂਬੇ 'ਚ ਐੱਲ.ਪੀ.ਜੀ. ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਬਣਾਇਆ ਗਿਆ ਹੈ। ਇਹ ਬਾਟਲਿੰਗ ਪਲਾਂਟ ਬਿਹਾਰ ਦੇ ਭਾਗਲਪੁਰ, ਬਾਂਕੀਆ, ਜਮੁਈ, ਅਰਰਿਆ, ਕਿਸ਼ਨਗੰਜ ਅਤੇ ਕਟਿਹਾਰ ਜ਼ਿਲਿਆਂ ਦੇ ਨਾਲ-ਨਾਲ ਝਾਰਖੰਡ ਦੇ ਗੋੱਡਾ, ਦੇਵਘਰ, ਦੁਮਕਾ, ਸਾਹਿਬਗੰਜ ਅਤੇ ਪਾਕੁੜ ਜ਼ਿਲ੍ਹਿਆਂ 'ਚ ਸੇਵਾ ਕਰਨ ਲਈ ਲੱਗਭੱਗ 131.75 ਕਰੋੜ ਰੁਪਏ ਦੇ ਨਿਵੇਸ਼ ਨਾਲ ਬਣਾਇਆ ਗਿਆ ਹੈ। 1800 ਐੱਮ.ਟੀ. ਦੀ ਐੱਲ.ਪੀ.ਜੀ. ਭੰਡਾਰਣ ਸਮਰੱਥਾ ਅਤੇ ਪ੍ਰਤੀ ਦਿਨ 40,000 ਸਿਲੰਡਰ ਦੀ ਬਾਟਲਿੰਗ ਸਮਰੱਥਾ ਨਾਲ, ਇਹ ਪਲਾਂਟ ਬਿਹਾਰ ਸੂਬੇ 'ਚ ਸਿੱਧੇ ਅਤੇ ਅਸਿੱਧੇ ਤੌਰ 'ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰੇਗਾ।

ਚੰਪਾਰਣ (ਹਰਸਿੱਧੀ), ਬਿਹਾਰ 'ਚ ਐੱਲ.ਪੀ.ਜੀ. ਪਲਾਂਟ
ਐੱਚ.ਪੀ.ਸੀ.ਐੱਲ. ਦੇ 120 ਟੀ.ਐੱਮ.ਟੀ.ਪੀ.ਏ. ਐੱਲ.ਪੀ.ਜੀ. ਬਾਟਲਿੰਗ ਪਲਾਂਟ ਦਾ ਨਿਰਮਾਣ ਪੂਰਬੀ ਚੰਪਾਰਣ ਜ਼ਿਲ੍ਹੇ ਦੇ ਹਰਸਿੱਧੀ 'ਚ 136.4 ਕਰੋੜ ਰੁਪਏ 'ਚ ਕੀਤਾ ਗਿਆ ਹੈ। ਬਾਟਲਿੰਗ ਪਲਾਂਟ ਪੂਰਬੀ ਚੰਪਾਰਣ, ਪੱਛਮੀ ਚੰਪਾਰਣ, ਮੁਜੱਫਰਪੁਰ, ਸਿਵਾਨ, ਗੋਪਾਲਗੰਜ ਅਤੇ ਸੀਤਾਮੜੀ ਜ਼ਿਲ੍ਹਿਆਂ ਦੀ ਐੱਲ.ਪੀ.ਜੀ. ਲੋੜ ਨੂੰ ਪੂਰਾ ਕਰੇਗਾ।
 


Inder Prajapati

Content Editor

Related News