ਭੈਣਾਂ ਨੂੰ ਰੱਖੜੀ ਦਾ ਵੱਡਾ ਤੋਹਫ਼ਾ: ਬੁੱਧਵਾਰ ਨੂੰ ਖਾਤਿਆਂ ''ਚ ਆਉਣਗੇ 1,750 ਰੁਪਏ, CM ਮੋਹਨ ਕਰਨਗੇ ਟ੍ਰਾਂਸਫਰ
Monday, Aug 17, 2026 - 10:05 PM (IST)
ਭੋਪਾਲ - ਮੱਧ ਪ੍ਰਦੇਸ਼ ਦੀਆਂ 1.25 ਕਰੋੜ ਤੋਂ ਵੱਧ ਮਹਿਲਾਵਾਂ ਲਈ ਇਸ ਵਾਰ ਰੱਖੜੀ ਦਾ ਤਿਉਹਾਰ ਬਹੁਤ ਖ਼ਾਸ ਹੋਣ ਜਾ ਰਿਹਾ ਹੈ। ਸੂਬੇ ਦੇ ਮੁੱਖ ਮੰਤਰੀ ਡਾ. ਮੋਨਹ ਯਾਦਵ 19 ਅਗਸਤ ਨੂੰ ਮੈਹਰ ਜ਼ਿਲ੍ਹੇ ਵਿੱਚ ਆਯੋਜਿਤ ਇੱਕ ਰਾਜ ਪੱਧਰੀ ਸਮਾਗਮ ਦੌਰਾਨ 'ਮੁੱਖ ਮੰਤਰੀ ਲਾਡਲੀ ਬਹਿਨਾ ਯੋਜਨਾ' ਦੀ ਅਗਲੀ ਕਿਸ਼ਤ ਜਾਰੀ ਕਰਨਗੇ। ਤਿਉਹਾਰ ਦੇ ਮੱਦੇਨਜ਼ਰ ਸਰਕਾਰ ਵੱਲੋਂ ਇਸ ਵਾਰ ਲਾਭਪਾਤਰੀਆਂ ਨੂੰ ਵਿਸ਼ੇਸ਼ ਤੋਹਫ਼ਾ ਦਿੱਤਾ ਜਾ ਰਿਹਾ ਹੈ।
ਇਸ ਵਾਰ ਸੂਬਾ ਸਰਕਾਰ ਨੇ ਲਾਡਲੀ ਭੈਣਾਂ ਨੂੰ ਰੱਖੜੀ ਦਾ ਤੋਹਫ਼ਾ ਦਿੰਦਿਆਂ ਨਿਯਮਿਤ ਕਿਸ਼ਤ ਦੀ ਰਾਸ਼ੀ 1,500 ਰੁਪਏ ਦੇ ਨਾਲ 250 ਰੁਪਏ ਦੀ ਵਾਧੂ ਸ਼ਗਨ ਰਾਸ਼ੀ ਦੇਣ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਇਸ ਮਹੀਨੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਡਾਇਰੈਕਟ ਬੈਨੀਫਿਟ ਟ੍ਰਾਂਸਫਰ (DBT) ਰਾਹੀਂ ਕੁੱਲ 1,750 ਰੁਪਏ ਸਿੱਧੇ ਜਮ੍ਹਾਂ ਕੀਤੇ ਜਾਣਗੇ। ਰੱਖੜੀ ਦੇ ਪਾਵਨ ਮੌਕੇ 'ਤੇ ਦਿੱਤੀ ਜਾਣ ਵਾਲੀ ਇਹ ਰਾਸ਼ੀ ਇਸ ਯੋਜਨਾ ਦੀ 39ਵੀਂ ਕਿਸ਼ਤ ਹੋਵੇਗੀ।
ਮੈਹਰ ਵਿੱਚ ਹੋਣ ਵਾਲੇ ਇਸ ਵਿਸ਼ੇਸ਼ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਇੱਕ ਸਿੰਗਲ ਕਲਿੱਕ ਰਾਹੀਂ ਪੂਰੇ ਸੂਬੇ ਦੀਆਂ ਰਜਿਸਟਰਡ ਭੈਣਾਂ ਦੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰਨਗੇ। ਸਰਕਾਰ ਦੇ ਇਸ ਕਦਮ ਨਾਲ ਤਿਉਹਾਰਾਂ ਦੇ ਦਿਨਾਂ ਵਿੱਚ ਮਹਿਲਾਵਾਂ ਨੂੰ ਵੱਡੀ ਮਦਦ ਮਿਲੇਗੀ।
ਜੇਕਰ ਤੁਸੀਂ ਵੀ ਇਹ ਦੇਖਣਾ ਚਾਹੁੰਦੇ ਹੋ ਕਿ ਤੁਹਾਡੇ ਖਾਤੇ ਵਿੱਚ ਇਹ ਰਾਸ਼ੀ ਆਵੇਗੀ ਜਾਂ ਨਹੀਂ, ਤਾਂ ਤੁਸੀਂ ਘਰ ਬੈਠੇ ਹੀ ਮੋਬਾਈਲ ਰਾਹੀਂ ਸੂਚੀ ਵਿੱਚ ਆਪਣਾ ਨਾਮ ਚੈੱਕ ਕਰ ਸਕਦੇ ਹੋ:
1. ਸਭ ਤੋਂ ਪਹਿਲਾਂ ਯੋਜਨਾ ਦੀ ਅਧਿਕਾਰਤ ਵੈੱਬਸਾਈਟ `cmladlibahna.mp.gov.in` 'ਤੇ ਜਾਓ।
2. ਹੋਮਪੇਜ ਦੇ ਮੈਨਿਊ ਬਾਰ ਵਿੱਚ ਦਿੱਤੇ ਗਏ Beneficiary List (ਲਾਭਪਾਤਰੀ ਸੂਚੀ) ਦੇ ਵਿਕਲਪ 'ਤੇ ਕਲਿੱਕ ਕਰੋ।
3. ਆਪਣਾ ਰਜਿਸਟਰਡ ਮੋਬਾਈਲ ਨੰਬਰ ਅਤੇ ਸਕ੍ਰੀਨ 'ਤੇ ਦਿਖਾਈ ਦੇ ਰਿਹਾ ਕੈਪਚਾ ਕੋਡ ਦਰਜ ਕਰਕੇ 'ਓ.ਟੀ.ਪੀ. ਭੇਜੋ' 'ਤੇ ਕਲਿੱਕ ਕਰੋ।
4. ਮੋਬਾਈਲ 'ਤੇ ਆਏ ਓ.ਟੀ.ਪੀ. (OTP) ਨੂੰ ਦਰਜ ਕਰਕੇ ਸਬਮਿਟ ਕਰੋ।
5. ਇਸ ਤੋਂ ਬਾਅਦ ਆਪਣੇ ਜ਼ਿਲ੍ਹੇ, ਸਥਾਨਕ ਨਿਕਾਏ, ਗ੍ਰਾਮ ਪੰਚਾਇਤ/ਜ਼ੋਨ ਅਤੇ ਪਿੰਡ/ਵਾਰਡ ਦੀ ਚੋਣ ਕਰੋ। ਤੁਹਾਡੇ ਸਾਹਮਣੇ ਪੂਰੀ ਸੂਚੀ ਖੁੱਲ੍ਹ ਜਾਵੇਗੀ, ਜਿੱਥੇ ਤੁਸੀਂ ਆਪਣਾ ਨਾਮ ਦੇਖ ਸਕਦੇ ਹੋ।
