ਦੇਸ਼ 'ਚ ਚੱਲ ਰਿਹਾ ਨਵੇਂ ਤਰ੍ਹਾਂ ਦਾ ਵੱਡਾ Fraud ! ਕਿਤੇ ਤੁਸੀਂ ਨਾ ਹੋ ਜਾਇਓ ਸ਼ਿਕਾਰ
Sunday, Apr 20, 2025 - 01:57 PM (IST)

ਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਚਾਰ ਧਾਮ ਯਾਤਰਾ ਲਈ ਬੁਕਿੰਗ ਸ਼ੁਰੂ ਹੋ ਗਈ ਹੈ, ਉੱਥੇ ਹੀ ਸਾਈਬਰ ਅਪਰਾਧੀ ਵੀ ਲੋਕਾਂ ਨੂੰ ਠੱਗਣ ਲਈ ਤਿਆਰ ਹੋ ਗਏ ਹਨ। ਇਹ ਲੋਕ ਧਾਰਮਿਕ ਯਾਤਰਾ 'ਤੇ ਜਾਣ ਦੇ ਚਾਹਵਾਨ ਲੋਕਾਂ ਨੂੰ ਝਾਂਸੇ 'ਚ ਲੈ ਕੇ ਉਨ੍ਹਾਂ ਤੋਂ ਬੁੱਕਿੰਗ ਦੇ ਨਾਂ 'ਤੇ ਮੋਟੀ ਰਕਮ ਠੱਗ ਲੈਂਦੇ ਹਨ।
ਇਸੇ ਮਾਮਲੇ ਦਾ ਨੋਟਿਸ ਲੈਂਦੇ ਹੋਏ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4C) ਨੇ ਜਾਅਲੀ ਵੈੱਬਸਾਈਟਾਂ, ਸੋਸ਼ਲ ਮੀਡੀਆ ਪੇਜਾਂ, ਗੂਗਲ ਅਤੇ ਵਟਸਐਪ ਵਰਗੇ ਪਲੇਟਫਾਰਮਾਂ 'ਤੇ ਇਸ਼ਤਿਹਾਰਾਂ ਨਾਲ ਜੁੜੇ ਵਧ ਰਹੇ ਸਾਈਬਰ ਧੋਖਾਧੜੀਆਂ ਵਿਰੁੱਧ ਚਿਤਾਵਨੀ ਜਾਰੀ ਕੀਤੀ ਹੈ। ਇਹ ਲੋਕ ਕੇਦਾਰਨਾਥ-ਚਾਰ ਧਾਮ ਵਰਗੀਆਂ ਧਾਰਮਿਕ ਯਾਤਰਾਵਾਂ ਅਤੇ ਛੁੱਟੀਆਂ ਦੇ ਪੈਕੇਜਾਂ ਦੇ ਨਾਂ 'ਤੇ ਯਾਤਰੀਆਂ ਨੂੰ ਯਾਤਰਾ ਤੇ ਰਿਹਾਇਸ਼ ਦਿਵਾਉਣ ਦੇ ਨਾਂ 'ਤੇ ਠੱਗ ਲੈਂਦੇ ਹਨ।
ਇਹ ਵੀ ਪੜ੍ਹੋ- ਸਰਕਾਰੀ ਟੀਚਰ ਨੇ ਸਕੂਲ 'ਚ ਹੀ ਕੀਤੀ ਅਜਿਹੀ ਕਰਤੂਤ ਕਿ..., ਵੀਡੀਓ ਵਾਇਰਲ ਹੋਣ ਮਗਰੋਂ ਪੈ ਗਈ ਕਾਰਵਾਈ
ਸਾਈਬਰ ਕ੍ਰਾਈਮ ਵਿਭਾਗ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਿਰਫ਼ ਅਧਿਕਾਰਤ ਪੋਰਟਲਾਂ ਰਾਹੀਂ ਹੀ ਬੁੱਕ ਕਰਨ। ਕੇਦਾਰਨਾਥ ਹੈਲੀਕਾਪਟਰ ਸੇਵਾਵਾਂ ਲਈ heliyatra.irctc.co.in ਅਤੇ ਸੋਮਨਾਥ ਗੈਸਟ ਹਾਊਸਾਂ ਲਈ somnath.org ਵੈੱਬਸਾਈਟਾਂ ਤੋਂ ਹੀ ਬੁੱਕਿੰਗ ਕਰਵਾਈ ਜਾਵੇ ਤੇ ਹੋਰ ਸੋਸ਼ਲ ਮੀਡੀਆ 'ਤੇ ਅਜਿਹੇ ਦਾਅਵੇ ਕਰਨ ਵਾਲੇ ਸ਼ੱਕੀ ਲਿੰਕਾਂ 'ਤੇ ਕਲਿੱਕ ਕਰਨ ਤੋਂ ਬਚਿਆ ਜਾਵੇ। ਜੇਕਰ ਕਿਸੇ ਨਾਲ ਅਜਿਹੀ ਧੋਖਾਧੜੀ ਹੋਈ ਹੈ ਤਾਂ ਇਸ ਦੀ ਰਿਪੋਰਟ cybercrime.gov.in 'ਤੇ ਜਾਂ 1930 'ਤੇ ਕਾਲ ਕਰ ਕੇ ਦਰਜ ਕਰਵਾਈ ਜਾ ਸਕਦੀ ਹੈ।
ਅਜਿਹੇ ਮਾਮਲਿਆਂ ਨਾਲ ਨਜਿੱਠਣ ਅਤੇ ਛੇਤੀ ਪਤਾ ਲਗਾਉਣ ਲਈ I4C ਜਲਦੀ ਪਤਾ ਲਗਾਉਣ ਲਈ ਗੂਗਲ, ਫੇਸਬੁੱਕ ਅਤੇ ਵਟਸਐਪ ਨਾਲ ਕੰਮ ਕਰ ਰਿਹਾ ਹੈ ਤੇ ਅਜਿਹੇ ਜਾਅਲੀ ਕੰਟੈਂਟ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਲਈ ਸਾਈਬਰ ਪੈਟਰੋਲਿੰਗ ਕਰ ਰਿਹਾ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੀ ਇਨ੍ਹਾਂ ਸਾਈਬਰ ਕ੍ਰਾਈਮ ਹੌਟਸਪੌਟਸ ਖ਼ਿਲਾਫ਼ ਕਾਰਵਾਈ ਕਰਨ ਲਈ ਲਗਾਇਆ ਜਾ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e