G-20 ਸੰਮੇਲਨ ’ਚ ਕ੍ਰਿਪਟੋਕਰੰਸੀ ’ਤੇ ਵੱਡਾ ਫੈਸਲਾ, ਗਲੋਬਲ ਰੈਗੂਲੇਟਰੀ ਫਰੇਮਵਰਕ ਬਣਾਉਣ ’ਤੇ ਬਣੀ ਸਹਿਮਤੀ

Sunday, Sep 10, 2023 - 09:01 AM (IST)

ਨਵੀਂ ਦਿੱਲੀ (ਇੰਟ.) – ਜੀ-20 ਸੰਮੇਲਨ ’ਚ ਕ੍ਰਿਪਟੋ ਕਰੰਸੀ ’ਤੇ ਵੱਡਾ ਫੈਸਲਾ ਲਿਆ ਗਿਆ ਹੈ। ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ’ਚ ਭਾਰਤ ਮੰਡਪਮ ’ਚ ਚੱਲ ਰਹੇ ਜੀ-20 ਸੰਮੇਲਨ ’ਚ ਸ਼ਾਮਲ ਸਾਰੇ ਦੇਸ਼ ਇਸ ਗੱਲ ’ਤੇ ਸਹਿਮਤ ਹੋ ਗਏ ਹਨ ਕਿ ਕ੍ਰਿਪਟੋ ਕਰੰਸੀ ਨੂੰ ਰੈਗੂਲੇਟ ਕਰਨ ਲਈ ਇਕ ਗਲੋਬਲ ਕਾਨੂੰਨ ਦੀ ਲੋੜ ਹੈ। ਇਸ ਲਈ ਇਕ ਗਲੋਬਲ ਰੈਗੂਲੇਟਰੀ ਫਰੇਮਵਰਕ ਬਣਾਉਣ ਦੀ ਲੋੜ ਹੈ। ਆਈ. ਐੱਮ. ਐੱਫ.-ਫਾਈਨਾਂਸ਼ੀਅਲ ਸਟੇਬਿਲਿਟੀ ਬੋਰਡ (ਐੱਫ. ਐੱਸ. ਬੀ.) ਇਹ ਗਲੋਬਲ ਰੈਗੂਲੇਟਰੀ ਫ੍ਰੇਮਵਰਕ ਬਣਾਉਣਗੇ।

ਇਹ ਵੀ ਪੜ੍ਹੋ : ਆਈਆਈਟੀ ਬੰਬਈ 'ਚ ਟੁੱਟਿਆ ਪਲੇਸਮੈਂਟ ਦਾ ਰਿਕਾਰਡ, ਵਿਦਿਆਰਥੀਆਂ ਨੂੰ ਮਿਲਿਆ 3.7 ਕਰੋੜ ਸੈਲਰੀ ਪੈਕੇਜ

ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਕ੍ਰਿਪਟੋਅੈਸੇਟ ਇਕਨਾਮਿਕ ’ਚ ਤੇਜ਼ੀ ਨਾਲ ਹੋ ਰਹੇ ਵਿਕਾਸ ਅਤੇ ਜੋਖਮਾਂ ’ਤੇ ਬਾਰੀਕੀ ਨਾਲ ਨਜ਼ਰ ਬਣਾਏ ਹੋਏ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਗਲੋਬਲ ਰੈਗੂਲੇਟਰੀ ਫ੍ਰੇਮਵਰਕ ਬਣਾਉਣ ਨਾਲ ਕ੍ਰਿਪਟੋ ਕਰੰਸੀ ਦੀ ਗਲਤ ਵਰਤੋਂ ’ਤੇ ਨਕੇਲ ਕੱਸਣ ’ਚ ਮਦਦ ਮਿਲੇਗੀ। ਮੌਜੂਦਾ ਸਮੇਂ ’ਚ ਅੱਤਵਾਦੀ ਫੰਡਿੰਗ ਅਤੇ ਗਲਤ ਕੰਮਾਂ ਲਈ ਕ੍ਰਿਪਟੋ ਕਰੰਸੀ ਦੀ ਵਰਤੋਂ ਹੋਣ ਦਾ ਖਤਰਾ ਹੈ।

ਅਸੀਂ ਕ੍ਰਿਪਟੋ ਜਾਇਦਾਦਾਂ ਦੀਆਂ ਗਤੀਵਿਧੀਆਂ ਅਤੇ ਬਾਜ਼ਾਰਾਂ ਅਤੇ ਗਲੋਬਲ ਮੁਦਰਾ ਵਿਵਸਥਾ ਦੇ ਨਿਯਮ ਅਤੇ ਨਿਗਰਾਨੀ ਲਈ ਵਿੱਤੀ ਸਥਿਰਤਾ ਬੋਰਡ (ਐੱਫ. ਐੱਸ. ਬੀ.) ਦੀਆਂ ਉੱਚ ਪੱਧਰੀ ਸਿਫਾਰਿਸ਼ਾਂ ਦਾ ਸਮਰਥਨ ਕਰਦੇ ਹਾਂ। ਅਸੀਂ ਆਈ. ਐੱਮ. ਐੱਫ. ਐੱਸ. ਬੀ. ਸਿੰਥੇਸਿਸ ਪੇਪਰ ਦਾ ਸਵਾਗਤ ਕਰਦੇ ਹਾਂ।

ਇਹ ਵੀ ਪੜ੍ਹੋ : ਭਾਰਤ-ਅਮਰੀਕਾ ਨੇ ਸੁਲਝਾ ਲਿਆ ਵਿਸ਼ਵ ਵਪਾਰ ਸੰਗਠਨ ਦਾ ਆਖ਼ਰੀ ਵਿਵਾਦ

ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡੇ ਵਿੱਤ ਮੰਤਰੀ ਅਤੇ ਕੇਂਦਰੀ ਬੈਂਕ ਦੇ ਗਵਰਨਰ ਅਕਤੂਬਰ 2023 ਵਿਚ ਆਪਣੀ ਬੈਠਕ ’ਚ ਇਸ ਗਲੋਬਲ ਰੋਡਮੈਪ ਨੂੰ ਅੱਗੇ ਵਧਾਉਣ ’ਤੇ ਚਰਚਾ ਕਰਨਗੇ। ਅਸੀਂ ਕ੍ਰਿਪਟੋ ਈਕੋ-ਸਿਸਟਮ : ਪ੍ਰਮੁੱਖ ਪੁਆਇੰਟ ਅਤੇ ਜੋਖਮ ’ਤੇ ਬੀ. ਆਈ. ਐੱਸ. ਰਿਪੋਰਟ ਦਾ ਵੀ ਸਵਾਗਤ ਕਰਦੇ ਹਾਂ।

ਪੀ. ਐੱਮ. ਮੋਦੀ ਨੇ ਗਲੋਬਲ ਢਾਂਚੇ ’ਤੇ ਦਿੱਤਾ ਸੀ ਜ਼ੋਰ

ਹਾਲ ਹੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕ੍ਰਿਪਟੋ ਕਰੰਸੀ ’ਤੇ ਇਕ ਗਲੋਬਲ ਢਾਂਚੇ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਨੈਤਿਕ ਵਰਤੋਂ ਦੀ ਅਪੀਲ ਕੀਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕ੍ਰਿਪਟੋ ਕਰੰਸੀ ਨਾਲ ਜੁੜੀ ਇਕ ਚੁਣੌਤੀ ਹੈ। ਇਸ ਮਾਮਲੇ ’ਚ ਵੱਧ ਤੋਂ ਵੱਧ ਇਕਜੁੱਟਤਾ ਦੀ ਲੋੜ ਹੈ। ਮੈਨੂੰ ਲਗਦਾ ਹੈ ਕਿ ਇਸ ਬਾਰੇ ਇਕ ਗਲੋਬਲ ਢਾਂਚਾ ਤਿਆਰ ਕਰਨਾ ਚਾਹੀਦਾ ਹੈ, ਜਿਸ ’ਚ ਸਾਰੇ ਹਿੱਤਧਾਰਕਾਂ ਦੇ ਹਿੱਤਾਂ ਦਾ ਖਿਆਲ ਰੱਖਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਸਬੰਧ ਵਿਚ ਵੀ ਇਸੇ ਤਰ੍ਹਾਂ ਦੇ ਨਜ਼ਰੀਏ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੁਨੀਆ ਏ. ਆਈ. ਨੂੰ ਲੈ ਕੇ ਬਹੁਤ ਉਤਸ਼ਾਹ ਦਿਖਾ ਰਹੀ ਹੈ ਪਰ ਇਸ ਦਰਮਿਆਨ ਕੁੱਝ ਨੈਤਿਕ ਵਿਚਾਰ ਵੀ ਹਨ।

ਇਹ ਵੀ ਪੜ੍ਹੋ :  ਚੀਨ ਦੀ ਅਰਥਵਿਵਸਥਾ ਦਾ ਬਰਬਾਦੀ ਵੱਲ ਇਕ ਹੋਰ ਕਦਮ, ਹੁਣ ਇੱਕੋ ਸਮੇਂ ਲੱਗੇ ਦੋ ਝਟਕਿਆਂ ਨਾਲ ਹਿੱਲਿਆ ਡ੍ਰੈਗਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News