PM ਓਲੀ ਦਾ ਵੱਡਾ ਦਾਅਵਾ, 'ਭਾਰਤ ਨੇ ਬਣਾਇਆ ਨਕਲੀ ਅਯੁੱਧਿਆ, ਅਸਲੀ ਨੇਪਾਲ 'ਚ'

07/13/2020 11:15:59 PM

ਕਾਠਮੰਡੂ - ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਆਪਣੀ ਸੱਤਾ ਨੂੰ ਜਾਂਦਾ ਦੇਖ ਲਗਾਤਾਰ ਭਾਰਤ 'ਤੇ ਨਿਸ਼ਾਨਾ ਵਿੰਨ੍ਹ ਰਹੇ ਹਨ। ਸੋਮਵਾਰ ਨੂੰ ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਰਤ ਨੇ ਸਭਿਆਚਾਰਕ ਉਲੰਘਣ ਲਈ ਨਕਲੀ ਅਯੁੱਧਿਆ ਦਾ ਨਿਰਮਾਣ ਕੀਤਾ ਹੈ। ਜਦੋਂ ਕਿ, ਅਸਲੀ ਅਯੁੱਧਿਆ ਨੇਪਾਲ 'ਚ ਹੈ। ਦੱਸ ਦਈਏ ਕਿ ਓਲੀ ਪਹਿਲਾਂ ਕਹਿ ਚੁੱਕੇ ਹਨ ਕਿ ਭਾਰਤ ਉਨ੍ਹਾਂ ਨੂੰ ਸੱਤਾ ਤੋਂ ਹਟਾਉਣ ਦੀ ਸਾਜ਼ਿਸ਼ ਰਚ ਰਿਹਾ ਹੈ। ਓਲੀ ਨੇ ਸਵਾਲ ਕੀਤਾ ਕਿ ਉਸ ਸਮੇਂ ਆਧੁਨਿਕ ਆਵਾਜਾਈ ਦੇ ਸਾਧਨ ਅਤੇ ਮੋਬਾਇਲ ਫੋਨ ਨਹੀਂ ਸਨ ਤਾਂ ਫਿਰ ਰਾਮ ਜਨਕਪੁਰ ਕਿਵੇਂ ਆਏ?
 
ਨੇਪਾਲ 'ਤੇ ਸਭਿਆਚਾਰਕ ਤੌਰ 'ਤੇ ਕੀਤਾ ਗਿਆ ਜ਼ੁਲਮ
ਨੇਪਾਲੀ ਕਵੀ ਭਾਨੁਭਗਤ ਆਚਾਰੀਆ ਦੀ 206 ਵੀਂ ਜਯੰਤੀ ਮੌਕੇ ਪ੍ਰਧਾਨ ਮੰਤਰੀ ਦੇ ਆਧਿਕਾਰਕ ਘਰ ਬਲੂਵਾਟਰ 'ਤੇ ਆਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਨੇਪਾਲ 'ਤੇ ਸਭਿਆਚਾਰਕ ਰੂਪ ਨਾਲ ਜ਼ੁਲਮ ਕੀਤਾ ਗਿਆ ਹੈ। ਇਤਿਹਾਸਕ ਤਥਾਂ ਨੂੰ ਵੀ ਤੋੜਿਆ ਮੋੜਿਆ ਗਿਆ ਹੈ। ਅਸੀਂ ਹੁਣ ਵੀ ਮੰਨਦੇ ਹਾਂ ਕਿ ਅਸੀਂ ਭਾਰਤੀ ਰਾਜਕੁਮਾਰ ਰਾਮ ਨੂੰ ਸੀਤਾ ਦਿੱਤੀ ਸੀ।

ਭਾਰਤ ਦੀ ਅਯੁੱਧਿਆ ਅਸਲੀ ਨਹੀਂ! 
ਉਨ੍ਹਾਂ ਦਾਅਵਾ ਕੀਤਾ ਕਿ ਪਰ ਅਸੀਂ ਭਾਰਤ 'ਚ ਸਥਿਤ ਅਯੁੱਧਿਆ ਦੇ ਰਾਜਕੁਮਾਰ ਨੂੰ ਸੀਤਾ ਨਹੀਂ ਦਿੱਤੀ। ਸਗੋਂ ਨੇਪਾਲ ਦੇ ਅਯੁੱਧਿਆ ਦੇ ਰਾਜਕੁਮਾਰ ਨੂੰ ਦਿੱਤੀ ਸੀ। ਅਯੁੱਧਿਆ ਇੱਕ ਪਿੰਡ ਹੈ ਜੋ ਬੀਰਗੰਜ ਤੋਂ ਥੋੜ੍ਹਾ ਪੱਛਮ 'ਚ ਸਥਿਤ ਹੈ।  ਭਾਰਤ 'ਚ ਬਣਾਇਆ ਗਿਆ ਅਯੁੱਧਿਆ ਅਸਲੀ ਨਹੀਂ ਹੈ।

ਓਲੀ ਦੀ ਦਲੀਲ-ਇੰਨੇ ਦੂਰ ਕਿਵੇਂ ਆ ਸਕਦੇ ਹਨ ਰਾਮ? 
ਓਲੀ ਨੇ ਦਲੀਲ ਦਿੱਤੀ ਕਿ ਜੇਕਰ ਭਾਰਤ ਦੀ ਅਯੁੱਧਿਆ ਅਸਲੀ ਹੈ ਤਾਂ ਉੱਥੋਂ ਰਾਜਕੁਮਾਰ ਵਿਆਹ ਲਈ ਮਿਥਲਾ ਕਿਵੇਂ ਆ ਸਕਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਵਿਗਿਆਨ ਅਤੇ ਗਿਆਨ ਦੀ ਸ਼ੁਰੂਆਤ ਅਤੇ ਵਿਕਾਸ ਨੇਪਾਲ 'ਚ ਹੋਈ।


Inder Prajapati

Content Editor

Related News