ਮਹਾਰਾਸ਼ਟਰ ATS ਦੀ ਵੱਡੀ ਕਾਰਵਾਈ, PFI ਦੇ 4 ਮੈਂਬਰ ਕੀਤੇ ਗ੍ਰਿਫ਼ਤਾਰ

Thursday, Oct 20, 2022 - 10:14 AM (IST)

ਮਹਾਰਾਸ਼ਟਰ ATS ਦੀ ਵੱਡੀ ਕਾਰਵਾਈ, PFI ਦੇ 4 ਮੈਂਬਰ ਕੀਤੇ ਗ੍ਰਿਫ਼ਤਾਰ

ਮੁੰਬਈ- ਮਹਾਰਾਸ਼ਟਰ ਦੇ ਅੱਤਵਾਦ ਰੋਕੂ ਦਸਤੇ (ATS) ਨੇ ਗੁਆਂਢੀ ਰਾਏਗੜ੍ਹ ਜ਼ਿਲ੍ਹੇ ਦੇ ਪਨਵੇਲ ਤੋਂ ਪਾਬੰਦੀਸ਼ੁਦਾ ‘ਪਾਪੁਲਰ ਫਰੰਟ ਆਫ਼ ਇੰਡੀਆ (PFI) ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਾਬੰਦੀ ਦੇ ਬਾਵਜੂਦ ਇਹ ਸਾਰੇ ਸੰਗਠਨ ਦੀਆਂ ਗਤੀਵਿਧੀਆਂ ਨੂੰ ਸੰਚਾਲਿਤ ਕਰ ਰਹੇ ਸਨ। ਇਕ ਅਧਿਕਾਰੀ ਨੇ ਕਿਹਾ ਕਿ ਗ੍ਰਿਫ਼ਤਾਰ ਲੋਕਾਂ ’ਚ ਸੰਗਠਨ ਦੀ ਸੂਬਾ ਵਿਸਥਾਰ ਕਮੇਟੀ ਦਾ ਇਕ ਸਥਾਨਕ ਮੈਂਬਰ, ਸਥਾਨਕ ਇਕਾਈ ਦਾ ਇਕ ਸਕੱਤਰ ਅਤੇ ਦੋ ਹੋਰ ਵਰਕਰ ਸ਼ਾਮਲ ਹਨ। 

ਇਹ ਵੀ ਪੜ੍ਹੋ- PFI ਖ਼ਿਲਾਫ਼ ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, ਅੱਤਵਾਦੀ ਸਬੰਧਾਂ ਦੇ ਚੱਲਦਿਆਂ ਲਾਈ ਪਾਬੰਦੀ

ਅਧਿਕਾਰੀ ਨੇ ਕਿਹਾ ਕਿ ATS ਨੂੰ ਭਾਰਤ ਸਰਕਾਰ ਵਲੋਂ PFI ’ਤੇ ਪਾਬੰਦੀ ਲਾਏ ਜਾਣ ਦੇ ਬਾਵਜੂਦ ਪਨਵੇਲ ’ਚ ਸੰਗਠਨ ਦੇ ਦੋ ਅਹੁਦਾ ਅਧਿਕਾਰੀਆਂ ਅਤੇ ਕੁਝ ਵਰਕਰਾਂ ਦੀ ਬੈਠਕ ਬਾਰੇ ਗੁਪਤ ਜਾਣਕਾਰੀ ਮਿਲੀ। ਇਸ ਤੋਂ ਬਾਅਦ ATS ਦੀ ਇਕ ਟੀਮ ਨੇ ਮੁੰਬਈ ਤੋਂ ਲੱਗਭਗ 50 ਕਿਲੋਮੀਟਰ ਦੂਰ ਸਥਿਤ ਪਨਵੇਲ ’ਚ ਛਾਪੇਮਾਰੀ ਕਰ ਕੇ PFI ਦੇ 4 ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰੀ ਨੇ ਕਿਹਾ ਕਿ ਪੁੱਛਗਿੱਛ ਮਗਰੋਂ 4 ਨੂੰ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ ਦੀ ਧਾਰਾ 10 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- PFI ਦੀ ਹਿੱਟ ਲਿਸਟ ’ਚ 5 RSS ਆਗੂਆਂ ਦੇ ਨਾਂ, ਮਿਲੀ ‘ਵਾਈ’ ਸ਼੍ਰੇਣੀ ਦੀ ਸੁਰੱਖਿਆ

ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਮਹੀਨੇ PFI ਅਤੇ ਉਸ ਦੇ ਕਈ ਸਹਿਯੋਗੀਆਂ ’ਤੇ (ISIS) ਵਰਗੇ ਗਲੋਬਲ ਅੱਤਵਾਦੀ ਸਮੂਹਾਂ ਨਾਲ ਸੰਪਰਕ ਹੋਣ ਦਾ ਦੋਸ਼ ਲਾਉਂਦੇ ਹੋਏ 5 ਸਾਲ ਲਈ ਪਾਬੰਦੀ ਲਾ ਦਿੱਤੀ ਹੈ। ਪਿਛਲੇ ਮਹੀਨੇ PFI ਨਾਲ ਜੁੜੇ 250 ਤੋਂ ਵਧੇਰੇ ਲੋਕਾਂ ਨੂੰ ਪਿਛਲੇ ਮਹੀਨੇ ਕਈ ਸੂਬਿਆਂ ’ਚ ਛਾਪੇਮਾਰੀ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ।


author

Tanu

Content Editor

Related News