ਭਾਰਤ ਦਾ ਪਾਕਿਸਤਾਨ ਨੂੰ ਮੂੰਹਤੋੜ ਜਵਾਬ, ਏਅਰਬੇਸ ਮਗਰੋਂ ਡਰੋਨ ਲਾਂਚਪੈਡ ਵੀ ਕੀਤਾ ਤਬਾਹ, ਵੀਡੀਓ ਜਾਰੀ

Saturday, May 10, 2025 - 09:30 AM (IST)

ਭਾਰਤ ਦਾ ਪਾਕਿਸਤਾਨ ਨੂੰ ਮੂੰਹਤੋੜ ਜਵਾਬ, ਏਅਰਬੇਸ ਮਗਰੋਂ ਡਰੋਨ ਲਾਂਚਪੈਡ ਵੀ ਕੀਤਾ ਤਬਾਹ, ਵੀਡੀਓ ਜਾਰੀ

ਨੈਸ਼ਨਲ ਡੈਸਕ- ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਅੱਜ ਲਗਾਤਾਰ ਤੀਜੀ ਰਾਤ ਪਾਕਿਸਤਾਨ ਵੱਲੋਂ ਭਾਰਤ 'ਚ ਡਰੋਨ ਹਮਲੇ ਕੀਤੇ ਗਏ, ਜਿਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਜਵਾਬੀ ਕਾਰਵਾਈ ਕਰਦਿਆਂ ਭਾਰਤ ਨੇ ਪਾਕਿਸਤਾਨ ਦੇ 4 ਏਅਰਬੇਸ ਨੂੰ ਤਬਾਹ ਕਰ ਦਿੱਤਾ ਹੈ ਤੇ 1 ਡਰੋਨ ਲਾਂਚ ਪੈਡ ਨੂੰ ਵੀ ਤਹਿਸ-ਨਹਿਸ ਕਰ ਦਿੱਤਾ ਹੈ। 

ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ ਕੀਤੇ ਗਏ ਸਾਰੇ ਹਮਲੇ ਭਾਰਤੀ ਫ਼ੌਜ ਨੇ ਨਾਕਾਮ ਕਰ ਦਿੱਤੇ ਹਨ ਤੇ ਜਵਾਬੀ ਕਾਰਵਾਈ ਕਰਦੇ ਹੋਏ ਰਾਵਲਪਿੰਡੀ ਦੇ ਨੂਰਖ਼ਾਨ ਏਅਰਬੇਸ, ਚਕਵਾਲ ਦੇ ਮੁਰੀਦ ਏਅਰਬੇਸ, ਸ਼ੋਰਕੋਟ ਏਅਰਬੇਸ ਤੇ ਰਹੀਮਯਾਰ ਏਅਰਬੇਸ ਨੂੰ ਤਬਾਹ ਕਰ ਦਿੱਤਾ ਹੈ। ਇਸ ਤੋਂ ਬਾਅਦ ਪਾਕਿਸਤਾਨ ਜਿਸ ਲਾਂਚ ਪੈਡ ਤੋਂ ਡਰੋਨ ਹਮਲੇ ਕਰ ਰਿਹਾ ਸੀ, ਉਸ ਨੂੰ ਵੀ ਢਹਿ-ਢੇਰੀ ਕਰ ਦਿੱਤਾ ਹੈ। 

#WATCH | Pakistani Posts and Terrorist Launch Pads from where Tube Launched Drones were also being launched, have been destroyed by the Indian Army positioned near Jammu: Defence Sources

(Source - Defence Sources) pic.twitter.com/7j9YVgmxWw

— ANI (@ANI) May 10, 2025

ਇਹ ਵੀ ਪੜ੍ਹੋ- 'ਹਰ ਐਮਰਜੈਂਸੀ ਲਈ ਰਹੋ ਤਿਆਰ...' ; ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਜਾਰੀ ਕਰ'ਤੇ ਨਿਰਦੇਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News