NEET UG ਪੇਪਰ ਲੀਕ ਮਾਮਲੇ ''ਚ ਸੀਬੀਆਈ ਦਾ ਵੱਡਾ ਐਕਸ਼ਨ, 2 MBBS ਦੇ ਵਿਦਿਆਰਥੀਆਂ ਸਮੇਤ ਤਿੰਨ ਗ੍ਰਿਫ਼ਤਾਰ

Saturday, Jul 20, 2024 - 11:06 PM (IST)

ਨੈਸ਼ਨਲ ਡੈਸਕ : NEET UG ਪੇਪਰ ਲੀਕ ਮਾਮਲੇ 'ਚ ਸੀ.ਬੀ.ਆਈ. ਦੀ ਕਾਰਵਾਈ ਜਾਰੀ ਹੈ। ਜਾਣਕਾਰੀ ਅਨੁਸਾਰ ਸੀ.ਬੀ.ਆਈ. ਨੇ ਇਸ ਮਾਮਲੇ ਵਿਚ ਤਿੰਨ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿਚ ਪੇਪਰ ਲੀਕ ਗਿਰੋਹ ਦਾ ਸਰਗਨਾ ਸ਼ਸ਼ੀਕਾਂਤ ਪਾਸਵਾਨ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਇਸ ਗਿਰੋਹ ਨਾਲ ਜੁੜੇ ਦੋ ਵਿਦਿਆਰਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਗ੍ਰਿਫਤਾਰ ਵਿਦਿਆਰਥੀ ਭਰਤਪੁਰ ਮੈਡੀਕਲ ਕਾਲਜ ਦੇ ਵਿਦਿਆਰਥੀ ਹਨ। ਸ਼ਸ਼ੀਕਾਂਤ ਨਾਂ ਦਾ ਸਰਗਨਾ ਪੰਕਜ ਅਤੇ ਰਾਜੂ ਦਾ ਸਾਥੀ ਹੈ, ਜਿਨ੍ਹਾਂ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ। ਇਹ ਸਾਰੇ ਲੋਕ ਪੇਪਰ ਹੱਲ ਕਰਨ ਲਈ 5 ਮਈ ਦੀ ਸਵੇਰ ਨੂੰ ਹਜ਼ਾਰੀਬਾਗ ਵਿਚ ਮੌਜੂਦ ਸਨ। ਗ੍ਰਿਫ਼ਤਾਰ ਕੀਤੇ ਗਏ ਵਿਦਿਆਰਥੀਆਂ ਵਿੱਚੋਂ ਇਕ ਪਹਿਲੇ ਸਾਲ ਦਾ ਵਿਦਿਆਰਥੀ ਹੈ ਅਤੇ ਦੂਜਾ ਦੂਜੇ ਸਾਲ ਦਾ ਵਿਦਿਆਰਥੀ ਹੈ। ਇਨ੍ਹਾਂ ਦੀ ਪਛਾਣ ਕੁਮਾਰ ਮੰਗਲਮ ਅਤੇ ਦੀਪੇਂਦਰ ਸ਼ਰਮਾ ਵਜੋਂ ਹੋਈ ਹੈ। 

ਇਹ ਵੀ ਪੜ੍ਹੋ : ਢਾਬਾ ਮਾਲਕ ਨੇ ਗ਼ਲਤੀ ਨਾਲ ਖਾਣੇ 'ਚ ਲਾ'ਤਾ ਲਸਣ-ਪਿਆਜ਼ ਦਾ ਤੜਕਾ, ਗੁੱਸੇ 'ਚ ਆਏ ਕਾਂਵੜੀਆਂ ਨੇ ਕੀਤੀ ਭੰਨਤੋੜ

ਸੀ.ਬੀ.ਆਈ. ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਕਥਿਤ ਬੇਨਿਯਮੀਆਂ ਨਾਲ ਸਬੰਧਤ ਛੇ ਮਾਮਲਿਆਂ ਵਿਚ ਏਜੰਸੀ ਵੱਲੋਂ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਕੁੱਲ ਗਿਣਤੀ 21 ਹੋ ਗਈ ਹੈ। ਐੱਮਬੀਬੀਐੱਸ ਦੇ ਦੋਵੇਂ ਵਿਦਿਆਰਥੀਆਂ ਨੂੰ ਸ਼ਨੀਵਾਰ ਨੂੰ ਰਾਜਸਥਾਨ ਦੇ ਭਰਤਪੁਰ ਦੇ ਇਕ ਮੈਡੀਕਲ ਇੰਸਟੀਚਿਊਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਐੱਮਬੀਬੀਐੱਸ ਦੇ ਦੂਜੇ ਸਾਲ ਦਾ ਵਿਦਿਆਰਥੀ ਕੁਮਾਰ ਮੰਗਲਮ ਬਿਸ਼ਨੋਈ ਅਤੇ ਪਹਿਲੇ ਸਾਲ ਦਾ ਵਿਦਿਆਰਥੀ ਦੀਪੇਂਦਰ ਸ਼ਰਮਾ 5 ਮਈ ਨੂੰ ਝਾਰਖੰਡ ਦੇ ਹਜ਼ਾਰੀਬਾਗ ਵਿਚ ਮੌਜੂਦ ਸਨ ਅਤੇ ਪੰਕਜ ਕੁਮਾਰ ਨਾਂ ਦੇ ਇਕ ਇੰਜੀਨੀਅਰ ਦੁਆਰਾ ਚੋਰੀ ਕੀਤੇ ਪ੍ਰਸ਼ਨ ਪੱਤਰ ਲਈ ਕਥਿਤ ਤੌਰ 'ਤੇ "ਸੋਲਵਰ" ਵਜੋਂ ਕੰਮ ਕਰ ਰਹੇ ਸਨ। ਕੁਮਾਰ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸ਼ਸ਼ੀਕਾਂਤ ਪਾਸਵਾਨ ਉਰਫ਼ ਸ਼ਸ਼ੀ ਉਰਫ਼ ਪਾਸੂ, ਜਿਸ ਨੇ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (ਐੱਨ.ਆਈ.ਟੀ.), ਜਮਸ਼ੇਦਪੁਰ ਤੋਂ ਬੀ.ਟੈੱਕ (ਇਲੈਕਟ੍ਰੀਕਲ) ਦੀ ਡਿਗਰੀ ਹਾਸਲ ਕੀਤੀ ਹੈ, ਕੁਮਾਰ ਅਤੇ ਰੌਕੀ ਨਾਲ ਮਿਲ ਕੇ ਕੰਮ ਕਰ ਰਿਹਾ ਸੀ, ਜਿਸ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Sandeep Kumar

Content Editor

Related News