ਮਹਾਰਾਸ਼ਟਰ ਅਤੇ ਗੁਜਰਾਤ ''ਚ ED ਦਾ ਵੱਡਾ ਐਕਸ਼ਨ!  20 ਥਾਵਾਂ ’ਤੇ ਮਾਰੇ ਛਾਪੇ

Wednesday, Jun 03, 2026 - 08:15 AM (IST)

ਮਹਾਰਾਸ਼ਟਰ ਅਤੇ ਗੁਜਰਾਤ ''ਚ ED ਦਾ ਵੱਡਾ ਐਕਸ਼ਨ!  20 ਥਾਵਾਂ ’ਤੇ ਮਾਰੇ ਛਾਪੇ

ਮੁੰਬਈ (ਏਜੰਸੀ) - ਦਾਊਦ ਇਬਰਾਹਿਮ ਨਾਲ ਜੁੜੇ ਡਰੱਗਜ਼ ਰੈਕੇਟ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮੰਗਲਵਾਰ ਨੂੰ ਮਹਾਰਾਸ਼ਟਰ ਅਤੇ ਗੁਜਰਾਤ ’ਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਛਾਪੇਮਾਰੀ ਹਾਲ ਹੀ ’ਚ ਤੁਰਕੀ ਤੋਂ ਵਾਪਸ ਭਾਰਤ ਲਿਆਂਦੇ ਗਏ ਨਸ਼ੀਲੇ ਪਦਾਰਥਾਂ ਦੇ ਸਮੱਗਲਰ ਤੇ ਦਾਊਦ ਦੇ ਕਰੀਬੀ ਮੁਹੰਮਦ ਸਲੀਮ ਡੋਲਾ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਤਹਿਤ ਕੀਤੀ ਗਈ।

ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਏਜੰਸੀ ਵੱਲੋਂ ਮਨੀ ਲਾਂਡਰਿੰਗ ਰੋਕੂ ਐਕਟ (ਪੀ. ਐੱਮ. ਐੱਲ. ਏ.) ਤਹਿਤ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਮੁੰਬਈ ਅਤੇ ਗੁਜਰਾਤ ਦੇ ਸੂਰਤ ਤੇ ਅੰਕਲੇਸ਼ਵਰ (ਭਰੂਚ ਜ਼ਿਲਾ) ਸਮੇਤ ਲੱਗਭਗ 20 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਡੋਲਾ ਉਰਫ਼ ਸਲੀਮ ਇਸਮਾਈਲ ਡੋਲਾ ਨੂੰ ਗਲੋਬਲ ਪੱਧਰ ’ਤੇ ਲੋੜੀਂਦੇ ਅੱਤਵਾਦੀ ਦਾਊਦ ਇਬਰਾਹਿਮ ਦਾ ਕਰੀਬੀ ਸਹਿਯੋਗੀ ਦੱਸਿਆ ਜਾਂਦਾ ਹੈ ਅਤੇ ਨਸ਼ੀਲੇ ਪਦਾਰਥ ਵਿਰੋਧੀ ਏਜੰਸੀਆਂ ਨੇ ਉਸ ਖਿਲਾਫ ਅੰਤਰਰਾਸ਼ਟਰੀ ਨਸ਼ੀਲੇ ਪਦਾਰਥ ਸਮੱਗਲਿੰਗ ਦਾ ਗਿਰੋਹ ਚਲਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਡੋਲਾ ਨੂੰ ਅਪ੍ਰੈਲ ’ਚ ਤੁਰਕੀ ਤੋਂ ਵਾਪਸ ਭਾਰਤ ਲਿਆਂਦਾ ਗਿਆ ਸੀ।


author

Sunaina

Content Editor

Related News