ਤੰਦਰੁਸਤੀ ਲਈ ਸਾਈਕਲ ’ਤੇ ਦਫ਼ਤਰ ਪਹੁੰਚੇ ਕੁਲੈਕਟਰ

Thursday, Dec 18, 2025 - 04:23 PM (IST)

ਤੰਦਰੁਸਤੀ ਲਈ ਸਾਈਕਲ ’ਤੇ ਦਫ਼ਤਰ ਪਹੁੰਚੇ ਕੁਲੈਕਟਰ

ਭਦਰਕ- ਓਡੀਸ਼ਾ ’ਚ ਭਦਰਕ ਦੇ ਕੁਲੈਕਟਰ ਤੇ ਜ਼ਿਲਾ ਮੈਜਿਸਟ੍ਰੇਟ ਦਿਲੀਪ ਰਾਉਤਰਾਏ ਤੰਦਰੁਸਤੀ ਤੇ ਸਾਫ਼ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਲਈ ਬੁੱਧਵਾਰ ਆਪਣੇ ਨਿਵਾਸ ਤੋਂ ਸਾਈਕਲ ’ਤੇ ਦਫ਼ਤਰ ਗਏ। ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਦੇ ਸੀਨੀਅਰ ਅਧਿਕਾਰੀ ਵੱਲੋਂ ਕਾਰ ਦੀ ਬਜਾਏ ਸਾਈਕਲ ਦੀ ਚੋਣ ਕਰਨਾ ਇਕ ਬੇਮਿਸਾਲ ਗੱਲ ਸੀ। 

ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਇਹ ਫੈਸਲਾ ਸਿਹਤ ਤੇ ਵਾਤਾਵਰਣ ਦੀ ਜ਼ਿੰਮੇਵਾਰੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਮੁੱਖ ਰਖਦਿਆਂ ਲਿਆ । ਉਨ੍ਹਾਂ ਕਿਹਾ ਕਿ ਦਫਤਰ ’ਚ ਕੋਈ ਅਧਿਕਾਰਤ ਮੁਲਾਕਾਤਾਂ ਨਿਰਧਾਰਤ ਨਹੀਂ ਸਨ। ਨਾਲ ਹੀ ਉਨ੍ਹਾਂ ਦੇ ਨਿਵਾਸ ਤੋਂ ਦਫ਼ਤਰ ਦੀ ਦੂਰੀ ਘੱਟ ਹੈ, ਇਸ ਲਈ ਉਨ੍ਹਾਂ ਸਾਈਕਲ ਚਲਾਉਣ ਦਾ ਫੈਸਲਾ ਕੀਤਾ। ਸਾਈਕਲ ਚਲਾਉਣ ਨਾਲ ਇਨਸਾਨ ਤੰਦਰੁਸਤ ਰਹਿੰਦਾ ਹੈ।


author

DIsha

Content Editor

Related News