ਭੂਸ਼ਣ ਦਾ ਕੇਜਰੀਵਾਲ ''ਤੇ ਨਿਸ਼ਾਨਾ, ''ਆਪ'' ਦਾ ਲੋਕਪਾਲ ''ਮਹਾਜੋਕਪਾਲ''

11/28/2015 2:51:32 PM


ਨਵੀਂ ਦਿੱਲੀ— ਮਸ਼ਹੂਰ ਵਕੀਲ ਅਤੇ ਕਿਸੇ ਸਮੇਂ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਰਹੇ ਪ੍ਰਸ਼ਾਂਤ ਭੂਸ਼ਣ ਨੇ ਸ਼ਨੀਵਾਰ ਨੂੰ ਕੇਜਰੀਵਾਲ ''ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਉਹ ਅੰਨਾ ਅੰਦੋਲਨ ਦੇ ਜਨ ਲੋਕਪਾਲ ਮਸੌਦੇ ਦੀਆਂ ਵਿਵਸਥਾਵਾਂ ਨੂੰ ਕਮਜ਼ੋਰ ਕਰ ਕੇ ਲੋਕਾਂ ਨੂੰ ਸਭ ਤੋਂ ਵੱਡਾ ਧੋਖਾ ਦੇ ਰਹੇ ਹਨ। ਭੂਸ਼ਣ ਨੇ ਮਸੌਦਾ ਬਿੱਲ, ਜਿਸ ਨੂੰ ਅਜੇ ਤਕ ਦਿੱਲੀ ਸਰਕਾਰ ਨੇ ਜਨਤਕ ਨਹੀਂ ਕੀਤਾ ਹੈ, ਦੀਆਂ ਕੁਝ ਵਿਵਸਥਾਵਾਂ ਪੜ੍ਹੀਆਂ। ਉਨ੍ਹਾਂ ਨੇ ਦਾਅਵਾ ਕੀਤਾ ਕਿ ਟਕਰਾਅ ਨੂੰ ਵਧਾਵਾ ਦੇਣ ਲਈ ਕੇਂਦਰ ਦੇ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਜਾਣ-ਬੁੱਝ ਕੇ ਪ੍ਰਸਤਾਵਤ ਬਿੱਲ ਦੇ ਦਾਇਰੇ ''ਚ ਰੱਖਿਆ ਗਿਆ ਹੈ। 
ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੂੰ ਵੀ ''ਮੋਦੀ'' ਜੀ ਵਾਂਗ ਸਵਾਲ ਕੀਤਾ ਜਾਣਾ ਪਸੰਦ ਨਹੀਂ ਹੈ, ਲਿਹਾਜ਼ਾ ਉਨ੍ਹਾਂ ਨੇ ਬਿੱਲ ਦਾ ਬਿਊਰਾ ਜਨਤਕ ਨਾ ਕਰਨ ਦਾ ਫੈਸਲਾ ਕੀਤਾ। ਭੂਸ਼ਣ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਵਿਚ ਕਿਸੇ ਵਰਕਰ ਅਤੇ ਅੰਦੋਲਨ ਨੇ ਇਸ ਤਰ੍ਹਾਂ ਨਾਲ ਲੋਕਾਂ ਨਾਲ ਧੋਖਾ ਨਹੀਂ ਕੀਤਾ ਹੈ। ਇਸ ਨਾਲ ਸਿਰਫ ਇਹ ਹੀ ਹੋਵੇਗਾ ਕਿ ਕੇਂਦਰ ਸਰਕਾਰ ਇਸ ਨੂੰ ਮਨਜ਼ੂਰੀ ਨਹੀਂ ਦੇਵੇਗੀ ਅਤੇ ਬਿੱਲ ਕਦੇ ਪਾਸ ਨਹੀਂ ਹੋਵੇਗਾ। 
ਕੇਜਰੀਵਾਲ ਦੀ ਇਕ ਮਜ਼ਬੂਤ ਲੋਕਪਾਲ ਬਣਾਉਣ ਦੀ ਮੰਸ਼ਾ ਕਦੇ ਨਹੀਂ ਰਹੀ।
ਭੂਸ਼ਣ ਨੇ ਬਿੱਲ ''ਚ ਲਿਖਤੀ ਲੋਕਪਾਲ ਦੀ ਨਿਯੁਕਤੀ ਨੂੰ ਹਟਾਉਣ ਦੀ ਪ੍ਰਕਿਰਿਆਵਾਂ ''ਤੇ ਸਵਾਲ ਚੁੱਕੇ, ਜਿਸ ਨੂੰ ਹਾਲ ਹੀ ''ਚ ''ਆਪ'' ਕੈਬਨਿਟ ਨੇ ਮਨਜ਼ੂਰੀ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਨਾਲ ਲੋਕਪਾਲ ਨੂੰ ਨਗਰ ਸਰਕਾਰ ਦੇ ਰਹਿਮਾਂ-ਕਰਮਾਂ ''ਤੇ ਛੱਡ ਦਿੱਤਾ ਗਿਆ ਹੈ। ਬਿੱਲ ਕਹਿੰਦਾ ਹੈ ਕਿ ਮੁੱਖ ਮੰਤਰੀ, ਵਿਧਾਨ ਸਭਾ ਪ੍ਰਧਾਨ, ਵਿਰੋਧੀ ਧਿਰ ਦੇ ਨੇਤਾ ਅਤੇ ਦਿੱਲੀ ਹਾਈ ਕੋਰਟ ਦੇ ਮੁੱਖ ਜਸਟਿਸ ਵਾਲੀ ਚਾਰ ਮੈਂਬਰੀ ਚੋਣ ਕਮੇਟੀ ਲੋਕਪਾਲ ਦੀ ਨਿਯੁਕਤੀ ਕਰੇਗੀ, ਜਦਕਿ ਵਿਧਾਨ ਸਭਾ ਵਿਚ ਦੋ ਤਿਹਾਈ ਬਹੁਮਤ ਨਾਲ ਮਨਜ਼ੂਰ ਹੋਣ ਵਾਲੇ ਪ੍ਰਸਤਾਵ ਜ਼ਰੀਏ ਲੋਕਪਾਲ ਨੂੰ ਹਟਾਇਆ ਜਾ ਸਕੇਗਾ।


Tanu

News Editor

Related News