ਹੁੱਡਾ ਨੇ ਕੀਤਾ ਧਾਰਾ-370 ਦਾ ਸਮਰਥਨ, ਕਿਹਾ- ਕਾਂਗਰਸ ਭਟਕ ਗਈ ਰਸਤਾ

Sunday, Aug 18, 2019 - 05:28 PM (IST)

ਹੁੱਡਾ ਨੇ ਕੀਤਾ ਧਾਰਾ-370 ਦਾ ਸਮਰਥਨ, ਕਿਹਾ- ਕਾਂਗਰਸ ਭਟਕ ਗਈ ਰਸਤਾ

ਰੋਹਤਕ— ਹਰਿਆਣਾ ਦੇ ਰੋਹਤਕ ਵਿਖੇ ਮੇਲਾ ਗਰਾਊਂਡ 'ਚ ਮਹਾ ਪਰਿਵਰਤਨ ਰੈਲੀ ਦੌਰਾਨ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਭਾਸ਼ਣ ਦਿੱਤਾ। ਆਪਣੇ ਭਾਸ਼ਣ ਹੁੱਡਾ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਮੈਂ ਧਾਰਾ-370 ਦਾ ਸਮਰਥਨ ਕਰਦਾ ਹਾਂ। ਦੇਸ਼ ਮੇਰੇ ਲਈ ਪਹਿਲਾਂ ਹਾਂ। ਮੇਰਾ ਪਰਿਵਾਰ ਪਿਛਲੀਆਂ 4 ਪੀੜ੍ਹੀਆਂ ਤੋਂ ਕਾਂਗਰਸ 'ਚ ਰਿਹਾ ਹੈ। ਮੇਰੇ ਦਾਦਾ ਅਤੇ ਪਿਤਾ ਸੁਤੰਤਰਤਾ ਸੈਨਾਨੀ ਰਹੇ। ਮੈਨੂੰ ਵੀ ਮੌਕਾ ਮਿਲਿਆ ਅਤੇ ਮੈਂ ਸੇਵਾ ਕੀਤੀ ਹੈ ਪਰ ਜੇਕਰ ਸਰਕਾਰ ਠੀਕ ਕੰਮ ਕਰਦੀ ਤਾਂ ਮੈਂ ਵੀ ਉਸ ਨੂੰ ਠੀਕ ਕਹਿੰਦਾ ਹਾਂ। ਭਾਜਪਾ ਸਰਕਾਰ ਨੇ ਧਾਰਾ-370 ਹਟਾਈ, ਜਿਸ ਦਾ ਮੇਰੇ ਸਾਥੀਆਂ ਨੇ ਵਿਰੋਧ ਕੀਤਾ ਹੈ। ਮੇਰੀ ਪਾਰਟੀ ਵੀ ਕੁਝ ਭਟਕ ਗਈ ਹੈ, ਉਹ ਪਹਿਲਾਂ ਵਾਲੀ ਕਾਂਗਰਸ ਨਹੀਂ ਰਹੀ ਪਰ ਜਿੱਥੋਂ ਤਕ ਦੇਸ਼ ਭਗਤੀ ਦਾ ਸਵਾਲ ਹੈ, ਮੈਂ ਕਿਸੇ ਨਾਲ ਸਮਝੌਤਾ ਨਹੀਂ ਕਰਾਂਗਾ। ਇਸ ਲਈ ਮੈਂ ਧਾਰਾ-370 ਦਾ ਸਮਰਥਨ ਕਰਦਾ ਹਾਂ ਪਰ ਮੈਂ ਹਰਿਆਣਾ ਸਰਕਾਰ ਨੂੰ ਕਹਿਣਾ ਚਾਹੁੰਦਾ ਹੈ ਕਿ ਉਨ੍ਹਾਂ ਨੇ 5 ਸਾਲਾਂ 'ਚ ਕੀ ਕੀਤਾ। ਇਸ ਦਾ ਹਿਸਾਬ ਜ਼ਰੂਰ ਲਵਾਂਗੇ।

ਹੁੱਡਾ ਨੇ ਕਿਹਾ ਅੱਜ ਮੈਂ ਧਾਰਾ-370 ਦਾ ਸਮਰਥਨ ਕਿਉਂ ਕੀਤਾ, ਕਿਉਂਕਿ ਸ਼੍ਰੀਨਗਰ, ਜੰਮੂ 'ਚ ਸਾਡੇ ਹਰਿਆਣਾ ਦੇ ਜਵਾਨ ਹਨ। ਅੱਜ ਲੋੜ ਸੀ, ਉਨ੍ਹਾਂ (ਭਾਜਪਾ) ਨੇ ਠੀਕ ਕੀਤਾ। ਹਰਿਆਣਾ ਸਰਕਾਰ ਦਾ ਉਸ 'ਚ ਕੋਈ ਯੋਗਦਾਨ ਨਹੀਂ ਹੈ। ਸਾਡੀ ਸਰਕਾਰ ਆਵੇਗੀ ਤਾਂ ਅਸੀਂ ਸਭ ਤੋਂ ਪਹਿਲਾਂ ਅਪਰਾਧੀਆਂ ਦਾ ਸਫਾਇਆ ਕਰਾਂਗੇ। ਹੁੱਡਾ ਨੇ ਕਿਹਾ ਕਿ ਪਿਛਲੇ 5 ਸਾਲਾਂ ਵਿਚ ਕਿਸਾਨਾਂ 'ਤੇ ਅੱਤਿਆਚਾਰ ਕੀਤੇ ਗਏ। ਸਾਡੀ ਸਰਕਾਰ ਆਉਣ 'ਤੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ, ਪਹਿਲਾਂ ਵੀ ਕੀਤਾ ਗਿਆ  ਸੀ। ਅਸੀਂ 2 ਏਕੜ ਵਾਲੇ ਕਿਸਾਨ ਨੂੰ ਬਿਜਲੀ ਮੁਫ਼ਤ ਦੇਵਾਂਗੇ। ਇਸ ਤੋਂ ਇਲਾਵਾ ਛੋਟੇ-ਛੋਟੇ ਉਦਯੋਗ ਲਿਆਵਾਂਗੇ ਤਾਂ ਕਿ ਰੋਜ਼ਗਾਰ ਮਿਲ ਸਕਣ। 
ਗਰੀਬ ਔਰਤਾਂ ਦੇ ਖਾਤੇ 'ਚ ਅਸੀਂ ਹਰ ਮਹੀਨੇ 2,000 ਰੁਪਏ ਪਾਵਾਂਗੇ। ਇਸ ਤੋਂ ਇਲਾਵਾ ਨਸ਼ਾ ਮੁਕਤ ਹਰਿਆਣਾ ਬਣਾਵਾਂਗੇ।


author

Tanu

Content Editor

Related News