ਭੁਵਨੇਸ਼ਵਰ ਏਮਜ਼ ਦੇ ਲੈਬ ਸਹਾਇਕ ਦੀ ਗੋਲੀ ਮਾਰ ਕੇ ਹੱਤਿਆ
Monday, Oct 13, 2025 - 11:07 PM (IST)

ਭੁਵਨੇਸ਼ਵਰ (ਭਾਸ਼ਾ)-ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਸ) ਭੁਵਨੇਸ਼ਵਰ ਦੇ ਇਕ ਲੈਬ ਸਹਾਇਕ ਦੀ ਸੋਮਵਾਰ ਸਵੇਰੇ ਹਸਪਤਾਲ ਜਾਂਦੇ ਸਮੇਂ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਧਾਂਸ਼ੂ ਖੁੰਟੀਆ ਵਜੋਂ ਹੋਈ ਹੈ। ਉਹ ਆਊਟਸੋਰਸਿੰਗ ਰਾਹੀਂ ਏਮਜ਼ ’ਚ ਲੈਬ ਸਹਾਇਕ ਦੇ ਤੌਰ ’ਤੇ ਤਾਇਨਾਤ ਸੀ।
ਪੁਲਸ ਅਨੁਸਾਰ, ਖੁੰਟੀਆ ਆਪਣੇ ਮੋਟਰਸਾਈਕਲ ’ਤੇ ਏਮਜ਼ ਭੁਵਨੇਸ਼ਵਰ ਜਾ ਰਿਹਾ ਸੀ। ਸਵੇਰੇ ਲੱਗਭਗ 8 ਵਜੇ ਕੁਝ ਬਦਮਾਸ਼ਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਰਣਸਿੰਘਪੁਰ ਦੇ ਕੋਲ ਉਸ ਨੂੰ ਗੋਲੀ ਮਾਰ ਦਿੱਤੀ। ਸਥਾਨਕ ਲੋਕਾਂ ਨੇ ਉਸ ਨੂੰ ਏਮਜ਼ ’ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।