ਅਧਿਆਪਕ ਦੇ ਅਹੁਦੇ ''ਤੇ ਨਿਕਲੀ ਭਰਤੀ, ਚਾਹਵਾਨ ਉਮੀਦਵਾਰ ਕਰਨ ਅਪਲਾਈ

Saturday, Jun 22, 2024 - 12:07 PM (IST)

ਅਧਿਆਪਕ ਦੇ ਅਹੁਦੇ ''ਤੇ ਨਿਕਲੀ ਭਰਤੀ, ਚਾਹਵਾਨ ਉਮੀਦਵਾਰ ਕਰਨ ਅਪਲਾਈ

ਨਵੀਂ ਦਿੱਲੀ- ਅਧਿਆਪਕ ਬਣਨ ਦਾ ਸੁਫ਼ਨਾ ਵੇਖ ਰਹੇ ਨੌਜਵਾਨਾਂ ਲਈ ਬਨਾਰਸ ਹਿੰਦੂ ਯੂਨੀਵਰਸਿਟੀ (BHU) ਵਿਚ ਨੌਕਰੀ ਪਾਉਣ ਦਾ ਚੰਗਾ ਮੌਕਾ ਹੈ। ਇੱਥੇ ਗਰੁੱਪ-ਏ ਅਤੇ ਗਰੁੱਪ-ਬੀ ਅਧਿਆਪਕ ਦੇ ਅਹੁਦਿਆਂ 'ਤੇ ਭਰਤੀ ਨਿਕਲੀ ਹੈ। ਇੱਛੁਕ ਉਮੀਦਵਾਰ 12 ਜੁਲਾਈ 2024 ਸ਼ਾਮ 5 ਵਜੇ ਤੱਕ BHU ਦੀ ਅਧਿਕਾਰਤ ਵੈੱਬਸਾਈਟ bhu.ac.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਭਰਤੀ ਜ਼ਰੀਏ ਉਮੀਦਵਾਰਾਂ ਨੂੰ ਟੀਜੀਟੀ, ਪੀਜੀਟੀ, ਪੀਆਰਟੀ ਅਤੇ ਪ੍ਰਿੰਸੀਪਲ ਦੇ ਅਹੁਦਿਆਂ 'ਤੇ ਨਿਯੁਕਤ ਕੀਤਾ ਜਾਵੇਗਾ।

ਇਨ੍ਹਾਂ ਅਹੁਦਿਆਂ 'ਤੇ ਹੋਵੇਗੀ ਭਰਤੀ

ਬਨਾਰਸ ਹਿੰਦੂ ਯੂਨੀਵਰਸਿਟੀ (BHU) ਦੀ ਇਸ ਭਰਤੀ ਵਿਚ ਸੈਂਟਰਲ ਹਿੰਦੂ ਬੁਆਏਜ਼ ਸਕੂਲ, ਸੈਂਟਰਲ ਗਰਲਜ਼ ਸਕੂਲ ਅਤੇ ਸ਼੍ਰੀ ਰਣਵੀਰ ਸੰਸਕ੍ਰਿਤੀ ਵਿਦਿਆਲਿਆ ਸਮੇਤ 3 ਸਕੂਲਾਂ ਵਿਚ ਪ੍ਰਿੰਸੀਪਲ ਦੀ ਇਕ-ਇਕ ਪੋਸਟ ਭਰੀ ਜਾਵੇਗੀ। ਅੰਗਰੇਜ਼ੀ, ਹਿੰਦੀ, ਇਤਿਹਾਸ, ਸਮਾਜਿਕ ਅਧਿਐਨ, ਸਾਹਿਤ, ਉਰਦੂ, ਗਣਿਤ, ਫਿਲਾਸਫੀ, ਜੋਤਿਸ਼, ਵੇਦ, ਵਿਆਕਰਣ ਅਤੇ ਹੋਰ ਕਈ ਵਿਸ਼ਿਆਂ ਲਈ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ।

ਯੋਗਤਾ

ਇਨ੍ਹਾਂ ਸਾਰੇ ਅਹੁਦਿਆਂ 'ਤੇ ਯੋਗਤਾ ਵੱਖ-ਵੱਖ ਤੈਅ ਕੀਤੀ ਗਈ ਹੈ। ਇਸ ਬਾਰੇ ਉਮੀਦਵਾਰ ਵਿਸਥਾਰ ਨਾਲ ਅਧਿਕਾਰਤ ਨੋਟੀਫ਼ਿਕੇਸ਼ਨ 'ਚ ਪੜ੍ਹ ਸਕਦੇ ਹਨ। 

ਅਰਜ਼ੀ ਫ਼ੀਸ

ਇਸ ਭਰਤੀ ਵਿਚ ਗਰੁੱਪ-ਏ ਦੇ ਅਹੁਦਿਆਂ 'ਤੇ ਅਪਲਾਈ ਕਰਨ ਦੌਰਾਨ ਆਮ, ਈ. ਡਬਲਿਊ. ਐੱਸ. ਅਤੇ ਓ. ਬੀ. ਸੀ. ਦੇ ਉਮੀਦਵਾਰਾਂ ਨੂੰ 1000 ਰੁਪਏ ਐਪਲੀਕੇਸ਼ਨ ਫੀਸ ਜਮ੍ਹਾਂ ਕਰਾਉਣੀ ਹੋਵੇਗੀ। ਗਰੁੱਪ-ਬੀ ਲਈ ਇਹ ਫ਼ੀਸ 500 ਰੁਪਏ ਹੈ। ਉੱਥੇ ਹੀ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਮਹਿਲਾ ਉਮੀਦਵਾਰ ਮੁਫ਼ਤ ਅਰਜ਼ੀ ਫਾਰਮ ਭਰ ਸਕਦੇ ਹਨ। 

ਆਨਲਾਈਨ ਅਰਜ਼ੀ ਮਗਰੋਂ ਉਮੀਦਵਾਰਾਂ ਨੂੰ ਅਰਜ਼ੀ ਫਾਰਮ ਦੀ ਹਾਰਡ ਕਾਪੀ ਵੀ ਭੇਜਣੀ ਪਵੇਗੀ। ਜਿਸ ਦੀ ਆਖਰੀ ਤਾਰੀਖ਼ 17 ਜੁਲਾਈ 2024 ਹੈ। ਪਤਾ ਹੈ- ਰਜਿਸਟਰਾਰ, ਭਰਤੀ ਅਤੇ ਮੁਲਾਂਕਣ ਸੈੱਲ, ਹੋਲਕਰ ਹਾਊਸ, ਬੀ. ਐਚ. ਯੂ, ਵਾਰਾਣਸੀ -221005 (ਯੂ.ਪੀ.)। ਭਰਤੀ ਨਾਲ ਸਬੰਧਤ ਕਿਸੇ ਵੀ ਹੋਰ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟ 'ਤੇ ਜਾਓ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

Tanu

Content Editor

Related News