ਭੋਜਪੁਰੀ ਸਟਾਰ ਪਵਨ ਸਿੰਘ ਨੇ ਮਹਿਲਾ ਯੂਟਿਊਬਰ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ, ਮਾਮਲਾ ਦਰਜ

Friday, Sep 27, 2024 - 10:50 PM (IST)

ਨੈਸ਼ਨਲ ਡੈਸਕ - ਭੋਜਪੁਰੀ ਫਿਲਮਾਂ ਦੇ ਪਾਵਰ ਸਟਾਰ ਅਤੇ ਗਾਇਕ ਪਵਨ ਸਿੰਘ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਇੱਕ ਮਹਿਲਾ ਯੂਟਿਊਬਰ ਨੇ ਪਵਨ ਸਿੰਘ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਵਾਈ ਹੈ, ਜਿਸ ਵਿੱਚ ਉਸ ਨੇ ਪਵਨ ਸਿੰਘ ’ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਲਾਇਆ ਹੈ।

ਯੂਟਿਊਬ ਚੈਨਲ ਚਲਾਉਣ ਵਾਲੀ ਬਬੀਤਾ ਮਿਸ਼ਰਾ ਨੇ ਭੋਜਪੁਰੀ ਅਦਾਕਾਰ ਪਵਨ ਸਿੰਘ ਖ਼ਿਲਾਫ਼ ਪਟਨਾ ਦੇ ਕਦਮ ਕੁਆਂ ਥਾਣੇ ਵਿੱਚ ਇਹ ਐਫ.ਆਈ.ਆਰ. ਦਰਜ ਕਰਵਾਈ ਹੈ। ਕਦਮ ਕੁਆਂ ਥਾਣਾ ਇੰਚਾਰਜ ਨੇ ਪਵਨ ਸਿੰਘ ਖਿਲਾਫ ਐੱਫ.ਆਈ.ਆਰ. ਦਰਜ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 26 ਸਤੰਬਰ ਨੂੰ ਇਕ ਮਹਿਲਾ ਯੂਟਿਊਬਰ ਨੇ ਭੋਜਪੁਰੀ ਗਾਇਕ ਪਵਨ ਸਿੰਘ 'ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਲਗਾਉਂਦੇ ਹੋਏ ਥਾਣੇ 'ਚ ਕੇਸ ਦਰਜ ਕਰਵਾਇਆ ਸੀ।

ਥਾਣਾ ਇੰਚਾਰਜ ਨੇ ਦੱਸਿਆ ਕਿ ਐੱਫ.ਆਈ.ਆਰ. ਦਰਜ ਹੋਣ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਜ ਕਰਵਾਈ ਐੱਫ.ਆਈ.ਆਰ. ਵਿੱਚ ਔਰਤ ਨੇ ਦੋਸ਼ ਲਾਇਆ ਹੈ ਕਿ 24 ਸਤੰਬਰ ਨੂੰ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਪਵਨ ਸਿੰਘ ਦੇ ਰਸਤੇ ਤੋਂ ਹਟਣ ਦੀ ਧਮਕੀ ਦਿੱਤੀ।

ਮਹਿਲਾ YouTuber 'ਤੇ ਕਤਲ ਦੀ ਧਮਕੀ ਦੇਣ ਦਾ ਦੋਸ਼
ਧਮਕੀ ਮਿਲਣ ਤੋਂ ਬਾਅਦ ਪਰੇਸ਼ਾਨ ਮਹਿਲਾ ਯੂਟਿਊਬਰ ਬਬੀਤਾ ਮਿਸ਼ਰਾ ਨੇ ਦੱਸਿਆ ਕਿ ਮੋਟਰਸਾਈਕਲ 'ਤੇ ਆਏ ਅਪਰਾਧੀਆਂ ਨੇ ਉਸ ਦੀ ਕਾਰ ਨੂੰ ਰੋਕਿਆ ਅਤੇ ਉਸ ਨੂੰ ਧਮਕੀ ਦਿੱਤੀ ਅਤੇ ਕਿਹਾ ਕਿ ਪਵਨ ਭਈਆ ਦਾ ਹੁਕਮ ਹੈ ਕਿ ਜੋਤੀ ਸਿੰਘ ਦੇ ਕੇਸ ਤੋਂ ਹਟ ਜਾਓ, ਨਹੀਂ ਤਾਂ ਉਹ ਉਸ ਨੂੰ ਮਾਰ ਦੇਣਗੇ।

ਸਿਰ 'ਤੇ ਰੱਖਿਆ ਸੀ ਕੱਟਾ: ਬਬੀਤਾ ਮਿਸ਼ਰਾ
ਯੂਟਿਊਬਰ ਔਰਤ ਦਾ ਦੋਸ਼ ਹੈ ਕਿ ਇਸ ਦੌਰਾਨ ਬਦਮਾਸ਼ਾਂ ਨੇ ਉਨ੍ਹਾਂ ਦੇ ਸਿਰ 'ਤੇ ਪਿਸਤੌਲ ਤਾਣ ਦਿੱਤੀ ਅਤੇ ਬਾਅਦ 'ਚ ਉਥੋਂ ਫਰਾਰ ਹੋ ਗਏ। ਬਬੀਤਾ ਮਿਸ਼ਰਾ ਨੇ ਦੱਸਿਆ ਕਿ ਉਨ੍ਹਾਂ ਨੇ 24 ਸਤੰਬਰ ਨੂੰ ਪਟਨਾ ਦੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਕੀਤੀ ਸੀ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਡਾਕ ਰਾਹੀਂ ਆਪਣੀ ਸੁਰੱਖਿਆ ਦੀ ਅਪੀਲ ਕੀਤੀ ਸੀ। ਉਸ ਨੇ ਕਿਹਾ ਕਿ ਉਹ ਬਿਹਾਰ ਦੀ ਬੇਟੀ ਹੈ ਅਤੇ ਉਸ ਨੂੰ ਸਰਕਾਰ ਤੋਂ ਸੁਰੱਖਿਆ ਮਿਲਣੀ ਚਾਹੀਦੀ ਹੈ।


Inder Prajapati

Content Editor

Related News