ਬਿਹਾਰ ਚੋਣਾਂ: ਵੋਟਿੰਗ ਤੋਂ ਐਨ ਪਹਿਲਾਂ ਭੋਜਪੁਰੀ ਸਟਾਰ ਦੀ ਪਤਨੀ ਤੇ ਆਜ਼ਾਦ ਉਮੀਦਵਾਰ ਜਯੋਤੀ ਦੇ ਹੋਟਲ 'ਤੇ ਪੈ ਗਈ ਰੇਡ

Tuesday, Nov 11, 2025 - 01:04 PM (IST)

ਬਿਹਾਰ ਚੋਣਾਂ: ਵੋਟਿੰਗ ਤੋਂ ਐਨ ਪਹਿਲਾਂ ਭੋਜਪੁਰੀ ਸਟਾਰ ਦੀ ਪਤਨੀ ਤੇ ਆਜ਼ਾਦ ਉਮੀਦਵਾਰ ਜਯੋਤੀ ਦੇ ਹੋਟਲ 'ਤੇ ਪੈ ਗਈ ਰੇਡ

ਪਟਨਾ - ਬਿਹਾਰ ਵਿੱਚ ਦੂਜੇ ਗੇੜ ਦੀ ਵੋਟਿੰਗ ਸ਼ੁਰੂ ਹੋਣ ਤੋਂ ਐਨ ਪਹਿਲਾਂ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਕਾਰਾਕਾਟ ਵਿਧਾਨ ਸਭਾ ਖੇਤਰ ਤੋਂ ਆਜ਼ਾਦ ਉਮੀਦਵਾਰ ਅਤੇ ਭੋਜਪੁਰੀ ਸਟਾਰ ਪਵਨ ਸਿੰਘ ਦੀ ਪਤਨੀ, ਜਯੋਤੀ ਸਿੰਘ ਦੇ ਹੋਟਲ ਵਿੱਚ ਦੇਰ ਰਾਤ ਪੁਲਸ ਅਤੇ ਪ੍ਰਸ਼ਾਸਨਿਕ ਟੀਮ ਨੇ ਛਾਪਾ ਮਾਰਿਆ। ਇਹ ਕਾਰਵਾਈ ਬਿਕਰਮਗੰਜ ਦੇ ਇੱਕ ਹੋਟਲ ਵਿੱਚ ਕੀਤੀ ਗਈ, ਜਿੱਥੇ ਜਯੋਤੀ ਸਿੰਘ ਪਿਛਲੇ ਕੁਝ ਦਿਨਾਂ ਤੋਂ ਠਹਿਰੀ ਹੋਈ ਸੀ। ਇਸ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਜਯੋਤੀ ਸਿੰਘ ਪ੍ਰਸ਼ਾਸਨ 'ਤੇ ਸਖ਼ਤ ਸਵਾਲ ਖੜ੍ਹੇ ਕਰਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ: ਧਰਮਿੰਦਰ ਮਗਰੋਂ ਉੱਡੀ ਜੈਕੀ ਚੈਨ ਦੇ ਦਿਹਾਂਤ ਦੀ ਖ਼ਬਰ ! ਸਾਹਮਣੇ ਆਇਆ ਸੱਚ

ਜਯੋਤੀ ਸਿੰਘ ਦੇ ਪ੍ਰਸ਼ਾਸਨ ਨੂੰ ਸਵਾਲ

ਰੇਡ ਦੌਰਾਨ, ਜਯੋਤੀ ਸਿੰਘ ਨੇ ਐਸ.ਡੀ.ਐਮ. (SDM) ਨਾਲ ਗੱਲ ਕੀਤੀ ਅਤੇ ਪੁੱਛਿਆ 
• 'ਮੈਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਹੈ?'
• 'ਤੁਸੀਂ ਲੋਕਾਂ ਨੇ ਮੇਰੇ ਕਮਰੇ ਦੀ ਤਲਾਸ਼ੀ ਕਿਉਂ ਲਈ?'
• 'ਕੀ ਮੈਂ ਕੋਈ ਅਪਰਾਧੀ ਹਾਂ?'
• ਉਨ੍ਹਾਂ ਨੇ ਇਹ ਵੀ ਪੁੱਛਿਆ ਕਿ ਰੇਡ ਦੌਰਾਨ ਮਹਿਲਾ ਪੁਲਸ ਨੂੰ ਨਾਲ ਕਿਉਂ ਨਹੀਂ ਲਿਆ ਗਿਆ।

ਇਹ ਵੀ ਪੜ੍ਹੋ: ਹੇਮਾ ਮਾਲਿਨੀ ਨੇ ਵੀ ਕਰ'ਤਾ ਕਨਫਰਮ, ਬਿਲਕੁਲ ਠੀਕ ਹਨ ਬਾਡੀਵੁੱਡ ਦੇ ਹੀ-ਮੈਨ ਧਰਮਿੰਦਰ

ਰਾਜਨੀਤਿਕ ਤੰਗ ਕਰਨ ਦੇ ਦੋਸ਼

ਜਯੋਤੀ ਸਿੰਘ ਨੇ ਪ੍ਰਸ਼ਾਸਨ 'ਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਹ ਕਾਰਵਾਈ ਉਨ੍ਹਾਂ ਨੂੰ ਰਾਜਨੀਤਿਕ ਤੌਰ 'ਤੇ ਤੰਗ ਕਰਨ ਲਈ ਇੱਕ ਸਾਜ਼ਿਸ਼ ਤਹਿਤ ਕੀਤੀ ਗਈ ਹੈ। ਉਨ੍ਹਾਂ ਮੁਤਾਬਕ, ਬਿਨਾਂ ਕਿਸੇ ਮਹਿਲਾ ਪੁਲਸ ਬਲ ਦੇ ਉਨ੍ਹਾਂ ਦੇ ਹੋਟਲ 'ਤੇ ਛਾਪੇਮਾਰੀ ਕਰਨਾ ਪੂਰੀ ਤਰ੍ਹਾਂ ਗਲਤ ਹੈ। ਹਾਲਾਂਕਿ, ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਛਾਪੇਮਾਰੀ ਚੋਣ ਆਦਰਸ਼ ਅਚਾਰ ਸੰਹਿਤਾ (Model Code of Conduct) ਤਹਿਤ ਕੀਤੀ ਗਈ ਸੀ ਅਤੇ ਇਹ ਨਿਯਮਤ ਜਾਂਚ ਦਾ ਹਿੱਸਾ ਸੀ। ਫਿਲਹਾਲ, ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਵੱਡੀ ਖਬਰ ; ਅਦਾਕਾਰ ਪ੍ਰੇਮ ਚੋਪੜਾ ਦੀ ਵਿਗੜੀ ਸਿਹਤ ! ਹਸਪਤਾਲ ਕਰਾਇਆ ਗਿਆ ਦਾਖ਼ਲ


author

cherry

Content Editor

Related News