ਰਾਮਲੀਲਾ ਮੈਦਾਨ ''ਚ ਭਾਜਪਾ ਦਾ ਭੀਮ ਮਹਾਸੰਗਮ ਅੱਜ (ਪੜ੍ਹੋ 6 ਜਨਵਰੀ ਦੀਆਂ ਖਾਸ ਖਬਰਾਂ)

01/06/2019 3:33:19 AM

ਨਵੀਂ ਦਿੱਲੀ — ਰਾਮ ਲੀਲਾ ਮੈਦਾਨ 'ਚ ਪੂਰਬਾਚਲ ਮੋਰਚਾ ਦੀ ਰੈਲੀ ਕਰ ਦਿੱਲੀ 'ਚ ਆਪਣੀ ਪਹੁੰਚ ਦਿਖਾਉਣ ਲਈ ਪ੍ਰਦੇਸ਼ ਭਾਜਪਾ ਹੁਣ ਰਾਮਲੀਲਾ ਮੈਦਾਨ 'ਚ ਅੱਜ ਭੀਮ ਮਹਾਸੰਗਮ ਕਰਨ ਜਾ ਰਹੀ ਹੈ। ਇਸ ਮਹਾਸੰਗਮ 'ਚ ਸਮਰਸੱਤਾ ਖਿਚੜੀ ਪਕਾਈ ਜਾਵੇਗੀ। ਜਿਸ ਦੇ ਲਈ ਦਿੱਲੀ ਦੇ ਦਲਿਤ ਆਪਣੇ ਘਰਾਂ 'ਚੋਂ ਚਾਵਲ ਅਤੇ ਦਾਲ ਲੈ ਕੇ ਰਾਮਲੀਲਾ ਮੈਦਾਨ ਪਹੁੰਚਣਗੇ।

PunjabKesari

ਮੇਰਾ ਬੂਥ, ਸਭ ਤੋਂ ਮਜ਼ਬੂਤ ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ ਮੋਦੀ

PunjabKesari
ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਮੋ ਐਪ ਦੇ ਜ਼ਰੀਏ ਆਂਧਰਾ ਪ੍ਰਦੇਸ਼ ਦੇ ਬੂਥ ਵਰਕਰਾਂ ਨੂੰ ਸੰਬੋਧਿਤ ਕਰਨਗੇ। ਇਸ ਦੌਰਾਨ ਉਹ ਵਰਕਰਾਂ ਨੂੰ ਮੇਰਾ ਬੂਥ ਸਭ ਤੋਂ ਮਜ਼ਬੂਤ ਕਰਨ ਨੂੰ ਲੈ ਕੇ ਸੁਝਾਅ ਦੇਣਗੇ। ਦੱਸ ਦਈਏ ਪੀ. ਐੱਮ. ਮੋਦੀ ਸਮੇਂ-ਸਮੇਂ 'ਤੇ ਨਮੋ ਐਪ ਦੇ ਜ਼ਰੀਏ ਭਾਜਪਾ ਦੇ ਬੂਥ ਵਰਕਰਾਂ ਨੂੰ ਸੰਬੋਧਿਤ ਕਰਦੇ ਰਹਿੰਦੇ ਹਨ।

ਅਮਿਤ ਸ਼ਾਹ ਦਾ ਪੱਛਮ ਬੰਗਾਲ ਦਾ ਦੂਜਾ ਦਿਨ ਅੱਜ

PunjabKesari
ਅਮਿਤ ਸ਼ਾਹ ਅੱਜ ਪੱਛਮੀ ਬੰਗਾਲ ਦੇ ਦੌਰੇ 'ਤੇ ਰਹਿਣਗੇ। ਇਸ ਦੌਰਾਨ ਉਹ ਵਰਕਰਾਂ ਨਾਲ ਬੈਠਕ ਕਰਨਗੇ। ਦੱਸ ਦਈਏ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਾਹ ਨੇ ਸ਼ਨੀਵਾਰ ਤੋਂ ਆਪਣੇ ਅਭਿਆਨ ਦੀ ਸ਼ੁਰੂਆਤ ਤ੍ਰਿਪੁਰਾ ਤੋਂ ਕੀਤੀ। ਇਥੋਂ ਉਨ੍ਹਾਂ ਨੇ ਵਰਕਰਾਂ 'ਚ ਜੋਸ਼ ਭਰਿਆ ਅਤੇ ਆਖਿਆ ਕਿ ਆਉਣ ਵਾਲੀਆਂ ਚੋਣਾਂ 'ਚ ਇਕ ਵਾਰ ਫਿਰ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨਾ ਹੈ।

ਆਰ. ਐੱਸ. ਐੱਸ. ਦੇ 4 ਦਿਨਾਂ ਚਿੰਤਨ ਕੈਂਪ ਦੀ ਸ਼ੁਰੂਆਤ

PunjabKesari
ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐੱਸ. ਐੱਸ.) ਚੈੱਨਈ 'ਚ ਅੱਜ ਤੋਂ 4 ਦਿਨਾਂ ਚਿੰਤਨ ਕੈਂਪ ਦਾ ਆਯੋਜਨ ਕਰੇਗਾ ਜਿਸ 'ਚ ਭਾਜਪਾ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਸਮੇਤ ਇਸ ਨਾਲ ਜੁੜੇ 30 ਤੋਂ ਵੱਧ ਸੰਗਠਨ ਹਿੱਸਾ ਲੈਣਗੇ। ਬੈਠਕ 'ਚ ਸੰਗਠਨ ਦੇ ਪਹਿਲੂਆਂ 'ਤੇ ਗੌਰ ਕੀਤਾ ਜਾਵੇਗਾ ਅਤੇ ਸਵਾਟ (ਮਜ਼ਬੂਤੀ, ਕਮਜ਼ੋਰੀ, ਮੌਕੇ, ਖਤਰੇ) ਵਿਸ਼ਲੇਸ਼ਣ ਕੀਤਾ ਜਾਵੇਗਾ ਤਾਂਕਿ ਸੰਗਠਨ ਨੂੰ ਆਪਣੇ ਰਾਸ਼ਟਰਵਾਦੀ ਟੀਚਿਆਂ 'ਚ ਸਹਿਯੋਗ ਮਿਲੇ।

ਜੀ. ਐੱਸ. ਟੀ. ਪ੍ਰੀਸ਼ਦ ਦੀਆਂ 2 ਕਮੇਟੀਆਂ ਦੀ ਬੈਠਕ ਅੱਜ

PunjabKesari
ਜੀ. ਐੱਸ. ਟੀ. ਪ੍ਰੀਸ਼ਦ ਦੀਆਂ 2 ਕਮੇਟੀਆਂ ਅੱਜ ਬੈਠਕ ਹੋਵੇਗੀ। ਇਕ ਕਮੇਟੀ ਐੱਮ. ਐੱਸ. ਐੱਮ. ਈ. ਨੂੰ ਰਾਹਤ ਦੇਣ ਅਤੇ ਦੂਜੀ ਕਮੇਟੀ ਆਪਦਾ ਸੈਂਸ ਦੀ ਸੰਭਾਵਨਾ ਭਾਲਣ 'ਤੇ ਵਿਚਾਰ ਕਰਨ ਨੂੰ ਬਣਾਈ ਗਈ ਹੈ। ਐੱਮ. ਐੱਸ. ਐੱਮ. ਈ. 'ਤੇ 6 ਮੈਂਬਰੀ ਕਮੇਟੀ ਦੇ ਪ੍ਰਧਾਨ ਕੇਂਦਰੀ ਵਿੱਤ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਹਨ।

ਖੇਡ

PunjabKesari
ਕ੍ਰਿਕੇਟ : ਭਾਰਤ ਬਨਾਮ ਆਸਟਰੇਲੀਆ (ਚੌਥਾ ਟੈਸਟ, ਚੌਥਾ ਦਿਨ)
ਕ੍ਰਿਕੇਟ : ਦੱਖਣੀ ਅਫਰੀਕਾ ਬਨਾਮ ਪਾਕਿਸਤਾਨ (ਦੂਜਾ ਟੈਸਟ, ਚੌਥਾ ਦਿਨ)
ਫੁੱਟਬਾਲ : ਭਾਰਤ ਬਨਾਮ ਥਾਈਲੈਂਡ (ਏ. ਐੱਫ. ਸੀ. ਏਸ਼ੀਅਨ ਕੱਪ)


Related News