7 ਫੇਰਿਆਂ ਮਗਰੋਂ ਵੀ ਨਹੀਂ ਹੋਈ ਭੈਣਾਂ ਦੀ ਵਿਦਾਈ, ਲਾੜੀਆਂ ਨੂੰ ਛੱਡ ਤੁਰਦੇ ਬਣੇ ਲਾੜੇ, ਜਾਣੋ ਪੂਰਾ ਮਾਮਲਾ

05/12/2022 1:30:44 PM

ਭਰਤਪੁਰ– ਦਾਜ ਜਿਹੀ ਭੈੜੀ ਪ੍ਰਥਾ ਤੋਂ ਸਾਡੇ ਦੇਸ਼ ਦਾ ਕਦੋਂ ਖਹਿੜਾ ਛੁੱਟੇਗਾ? ਇਹ ਸਵਾਲ ਬਸ ਸਵਾਲ ਬਣ ਕੇ ਹੀ ਰਹਿ ਜਾਂਦਾ ਹੈ। ਦਾਜ ਖ਼ਾਤਰ ਮਾਪਿਆਂ ਦੀਆਂ ਲਾਡਲੀਆਂ ਧੀਆਂ ਨੂੰ ਜ਼ਿੰਦਾ ਸਾੜ ਦਿੱਤਾ ਜਾਂਦਾ ਹੈ। ਸਵਾਲ ਹੈ ਇਹ ਹੀ ਹੈ ਕਿ ਆਖ਼ਰਕਾਰ ਇਹ ਕਦੋਂ ਤੱਕ? ਰਾਜਸਥਾਨ ’ਚ ਦਾਜ ਪ੍ਰਥਾ ਦਾ ਇਕ ਕਲੰਕਿਤ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਵਿਦਾਈ ਦੇ ਸਮੇਂ ਲਾੜੀਆਂ ਨੂੰ ਛੱਡ ਕੇ ਲਾੜੇ ਵਾਪਸ ਮੁੜ ਗਏ। ਮਾਮਲਾ ਭਰਤਪੁਰ ਦੇ ਬਿਆਨਾ ਥਾਣਾ ਇਲਾਕੇ ਦੇ ਸਿਕੰਦਰਾ ਪਿੰਡ ਦਾ ਹੈ, ਜਿੱਥੋਂ ਦੀਆਂ ਵਾਸੀ ਦੋ ਚਚੇਰੀਆਂ ਭੈਣਾਂ ਸੁਸ਼ਮਾ ਭਾਰਤੀ ਅਤੇ ਰਾਜਕੁਮਾਰੀ ਦਾ ਵਿਆਹ ਹੋਇਆ ਸੀ। ਰਾਮਪੁਰਾ ਥਾਣਾ ਗੜ੍ਹੀ ਬਾਜਨਾ ਵਾਸੀ ਗੌਰਵ ਅਤੇ ਪਵਨ ਦੋਹਾਂ ਭਰਾਵਾਂ ਨੇ ਇਨ੍ਹਾਂ ਭੈਣਾਂ ਨਾਲ ਸੱਤ ਫੇਰੇ ਲਏ। ਸਵੇਰੇ ਜਦੋਂ ਵਿਦਾਈ ਹੋਣੀ ਸੀ ਤਾਂ ਲਾੜੇ ਪੱਖ ਦੇ ਲੋਕਾਂ ਨੇ ਦਾਜ ਦੀ ਮੰਗ ਕਰ ਦਿੱਤੀ। 

ਇਹ ਵੀ ਪੜ੍ਹੋ: ਦੇਸ਼ਧ੍ਰੋਹ ਕਾਨੂੰਨ ’ਤੇ ਸੁਪਰੀਮ ਕੋਰਟ ਦੀ ਰੋਕ, ਜੇਲ੍ਹ ’ਚ ਬੰਦ ਲੋਕ ਮੰਗ ਸਕਦੇ ਹਨ ਜ਼ਮਾਨਤ

ਮੰਗਲਵਾਰ ਰਾਤ ਦੋਵੇਂ ਭੈਣਾਂ ਦਾ ਵਿਆਹ ਹੋਇਆ। ਤੈਅ ਸਮੇਂ ’ਤੇ ਬਰਾਤ ਪਹੁੰਚੀ, ਉਨ੍ਹਾਂ ਦੀ ਖ਼ਾਤਿਰਦਾਰੀ ਸ਼ੁਰੂ ਹੋਈ। ਸਭ ਕੁਝ ਖੁਸ਼ਨੁਮਾ ਮਾਹੌਲ ’ਚ ਚੱਲ ਰਿਹਾ ਸੀ। ਲਾੜੀ ਦੇ ਰੂਪ ’ਚ ਸੱਜੀਆਂ ਦੋਵੇਂ ਲਾੜੀਆਂ ਨੇ ਲਾੜਿਆਂ ਨਾਲ ਸੱਤ ਫੇਰੇ ਲਏ ਪਰ ਗੱਲ ਉਦੋਂ ਵਿਗੜ ਗਈ, ਜਦੋਂ ਸਵੇਰੇ ਉਨ੍ਹਾਂ ਦੀ ਵਿਦਾਈ ਹੋਣ ਲੱਗੀ। ਲਾੜੇ ਪੱਖ ਨੂੰ ਦਾਜ ਦਾ ਸਾਮਾਨ ਘੱਟ ਲੱਗਾ। ਉਨ੍ਹਾਂ ਨੇ ਡਿਮਾਂਡ ਦੱਸੀ ਅਤੇ ਪੂਰੀ ਨਾ ਹੋਣ ’ਤੇ ਲਾੜੀਆਂ ਨੂੰ ਛੱਡ ਕੇ ਵਾਪਸ ਪਰਤ ਗਏ। ਲਾੜੇ ਪੱਖ ਨੇ ਢਾਈ ਲੱਖ ਰੁਪਏ, ਮੋਟਰਸਾਈਕਲ ਅਤੇ ਸੋਨੇ ਦੇ ਕੁਝ ਗਹਿਣੇ ਦਾਜ ’ਚ ਦੇਣ ਦੀ ਮੰਗ ਕੀਤੀ। 

ਇਹ ਵੀ ਪੜ੍ਹੋ: ਫ਼ੌਜੀ ਵੀਰਾਂ ਦਾ ਫ਼ੌਲਾਦੀ ਹੌਂਸਲਾ: 50 ਡਿਗਰੀ ਤਾਪਮਾਨ, ਤਪਦੀ ਰੇਤ-ਕੜਕਦੀ ਧੁੱਪ ’ਚ ਸਰਹੱਦਾਂ ’ਤੇ ਰਹਿੰਦੇ ਨੇ ਮੁਸਤੈਦ

ਦਾਜ ਖ਼ਾਤਰ ਸੱਤ ਫੇਰੇ ਲੈਣ ਮਗਰੋਂ ਦੋਹਾਂ ਲਾੜੀਆਂ ਨੂੰ ਛੱਡ ਦੇਣ ਦਾ ਇਹ ਮਾਮਲਾ ਹੁਣ ਪੁਲਸ ਥਾਣੇ ਪਹੁੰਚ ਚੁੱਕਾ ਹੈ। ਬਿਆਨਾ ਥਾਣਾ ’ਚ ਲਾੜਿਆਂ ਦੇ ਖਿਲਾਫ ਕੇਸ ਦਰਜ ਕਰਵਾਇਆ ਗਿਆ ਹੈ। ਇਸ ਪੂਰੇ ਮਾਮਲੇ ’ਚ ਲਾੜੀਆਂ ਦਾ ਪਰਿਵਾਰ, ਪੰਡਤ ਅਤੇ ਰਿਸ਼ਤੇਦਾਰ ਦੋਹਾਂ ਲਾੜੀਆਂ ਨੂੰ ਲੈ ਕੇ ਥਾਣੇ ਪਹੁੰਚੇ। ਇੱਥੇ ਦਾਜ ਦੇ ਲਾਲਚੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਫ਼ਿਲਹਾਲ ਪੁਲਸ ਨੇ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: 87 ਸਾਲ ਦੀ ਉਮਰ ’ਚ ਓਮ ਪ੍ਰਕਾਸ਼ ਚੌਟਾਲਾ ਦਾ ਕਮਾਲ, ਪਾਸ ਕੀਤੀ 10ਵੀਂ ਤੇ 12ਵੀਂ ਦੀ ਪ੍ਰੀਖਿਆ

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰ ਕੇ ਜ਼ਰੂਰ ਦੱਸੋ


 


Tanu

Content Editor

Related News