ਇਸ ਐਪ ਰਾਹੀਂ ਕਰੋ ਦੇਸ਼ ਲਈ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ਦੀ ਮਦਦ

02/15/2019 8:02:50 PM

ਗੈਜੇਟ ਡੈਸਕ—ਜੇਕਰ ਤੁਸੀਂ ਵੀ ਦੇਸ਼ ਲਈ ਬਲਿਦਾਨ ਦੇਣ ਵਾਲੇ ਫੌਜੀਆਂ ਦੀ ਆਰਥਿਕ ਮਦਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਫੋਨ 'ਚ ਇਕ ਐਪ ਇੰਸਟਾਲ ਕਰ ਇਹ ਨੇਕ ਕੰਮ ਕਰ ਸਕਦੇ ਹੋ। ਸਰਕਾਰ ਨੇ 2017 'ਚ ਇਕ ਅਜਿਹਾ ਹੀ ਪੋਰਟਲ ਅਤੇ ਐਪ ਦੀ ਸ਼ੁਰੂਆਤ ਕੀਤੀ ਸੀ ਜਿਸ ਦਾ ਇਸਤੇਮਾਲ ਕਰ ਤੁਸੀਂ ਦੇਸ਼ ਦੀਆਂ ਸਰਹੱਦਾਂ ਅਤੇ ਅੰਦਰੂਨੀ ਸੁਰੱਖਿਆ 'ਚ ਤਾਇਨਾਤ ਕੇਂਦਰੀ ਸੈਂਟਰਲ ਰਿਜ਼ਵਰਡ ਪੁਲਸ ਫੋਰਸ ਅਤੇ ਨੀਮ ਫੌਜੀਆਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦੇ ਸਕਦੇ ਹੋ। ਗ੍ਰਹਿ ਮੰਤਰਾਲਾ ਨੇ ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਦੇ ਸੁਝਾਅ 'ਤੇ ਇਸ ਵੈੱਬਸਾਈਟ ਅਤੇ ਐਪ ਨੂੰ ਤਿਆਰ ਕੀਤਾ ਹੈ। ਅਕਸ਼ੇ ਸਰਕਾਰ ਨੂੰ ਸਲਾਹ ਦਿੱਤੀ ਸੀ ਕਿ ਸਰਹੱਦ ਜਾਂ ਅੰਦਰੂਨੀ ਸੁਰੱਖਿਆ ਤਾਇਨਾਤੀ ਦੌਰਾਨ ਸ਼ਹਿਦ ਹੋਏ ਹੱਥਿਆਰ ਬੰਦ ਫੌਜੀ ਜਵਾਨਾਂ ਦਾ ਆਨਲਾਈਨ ਬਿਊਰਾ ਹੋਣ ਚਾਹੀਦਾ ਤਾਂ ਕਿ ਕੋਈ ਵੀ ਵਿਅਕਤੀ ਸ਼ਹੀਦ ਜਵਾਨ ਦੇ ਪਰਿਵਾਰ ਨੂੰ ਮਦਦ ਮੁਹੱਈਆ ਕਰਵਾ ਸਕੇ।

ਕੀ ਹੈ 'ਭਾਰਤ ਕੇ ਵੀਰ' ਐਪ ਅਤੇ ਵੈੱਬਸਾਈਟ
ਵੈੱਬਪੋਰਟਲ ਅਤੇ ਮੋਬਾਇਲ ਐਪ 'ਤੇ ਸ਼ਹੀਦ ਜਵਾਨਾਂ ਦੀ ਸੂਚੀ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸੰਪਰਕ ਕਾਇਮ ਕਰਨ ਦੀ ਪੂਰੀ ਜਾਣਕਾਰੀ ਮੌਜੂਦ ਹੈ। ਇਸ 'ਚ ਸ਼ਹੀਦ ਨੂੰ ਕਿਸੇ ਇਕ ਪਰਿਵਾਰ ਦਾ ਬੈਂਕ ਖਾਤਾ ਨੰਬਰ ਵੀ ਸ਼ਾਮਲ ਹੈ ਜਿਸ ਨਾਲ ਕੋਈ ਵੀ ਦਾਨਦਾਤਾ ਬੈਂਕ ਖਾਤੇ 'ਚ ਸਿੱਧੇ ਰਾਸ਼ੀ ਜਮ੍ਹਾ ਕਰਵਾ ਸਕਦਾ ਹੈ। ਵੈੱਬਸਾਈਟ 'ਤੇ ਸ਼ਹੀਦ ਹੋਏ ਫੌਜੀ ਦੀ ਸ਼ਹਾਦਤ ਨਾਲ ਜੁੜੀ ਅਭਿਆਨ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਜੇਕਰ ਤੁਸੀਂ ਐਪ ਰਾਹੀਂ ਮਦਦ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਐਪ ਇੰਸਟਾਲ ਕਰਨੀ ਹੋਵੇਗੀ। ਇਸ ਤੋਂ ਬਾਅਦ ਉਸ ਨੂੰ ਓਪਨ ਕਰਕੇ ਇਥੇ ਤੁਹਾਨੂੰ ਸ਼ਹੀਦ ਜਵਾਨਾਂ ਦੀ ਫੋਟੋ ਨਾਲ ਲਿਸਟ ਦਿਖਾਈ ਦੇਵੇਗੀ ਅਤੇ ਤੁਸੀਂ ਜਿਸ ਵੀ ਜਵਾਨ ਦੀ ਮਦਦ ਕਰਨਾ ਚਾਹੁੰਦੇ ਹੋ ਉਸ ਦੀ ਫੋਟੋ 'ਤੇ ਕਲਿੱਕ ਕਰਕੇ ਉਸ ਦੇ ਬਾਰੇ 'ਚ ਸਾਰੀ ਜਾਣਕਾਰੀ ਪਾ ਸਕਦੇ ਹੋ ਅਤੇ ਫਿਰ ਉਸ ਦੀ ਮਦਦ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਵੈੱਬਪੋਰਟਲ ਰਾਹੀਂ ਵੀ ਮਦਦ ਕਰ ਸਕਦੇ ਹੋ। ਤੁਸੀਂ ਸਭ ਤੋਂ ਪਹਿਲਾਂ https://bharatkeveer.gov.in/  'ਤੇ ਜਾਓ ਅਤੇ ਤੁਹਾਨੂੰ ਫਰੰਟ ਪੇਜ਼ 'ਤੇ ਵੈੱਬਸਾਈਟ ਗਾਈਡਲਾਈਨਸ ਨਾਲ Click here to contribute ਦਾ ਆਪਸ਼ਨ ਦਿਖਾਈ ਦੇਵੇਗਾ ਜਿਸ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਫੋਟੋ ਨਾਲ ਸ਼ਹੀਦ ਜਵਾਨਾਂ ਦੀ ਲਿਸਟ ਖੁੱਲੇਗੀ। ਇਸ ਤੋਂ ਬਾਅਦ ਜਿਸ ਵੀ ਜਵਾਨ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਉਸ 'ਤੇ ਕਲਿੱਕ ਕਰ ਕਾਨਟਰੀਬਿਊਟ ਕਰ ਸਕਦੇ ਹੋ। ਫੋਟੋ ਖੁੱਲ੍ਹਦੇ ਹੀ ਤੁਹਾਨੂੰ ਉਸ ਜਵਾਨ ਦੇ ਬਾਰੇ 'ਚ ਸਾਰੀ ਜਾਣਕਾਰੀ ਮਿਲੇਗੀ ਜਿਵੇਂ ਉਸ ਦਾ ਅਹੁੱਦਾ, ਸ਼ਹੀਦ ਹੋਣ ਦਾ ਤਾਰਿਕ ਆਦਿ। ਇਸ ਤੋਂ ਇਲਾਵਾ ਇਸ 'ਚ ਤੁਹਾਨੂੰ ਇਹ ਵੀ ਪਤਾ ਚੱਲ ਜਾਵੇਗਾ ਕਿ ਕਿੰਨੇ ਰੁਪਏ 'ਚ ਉਨ੍ਹਾਂ ਦੇ ਅਕਾਊਂਟ 'ਚ ਆ ਚੁੱਕੇ ਹਨ ਅਤੇ ਇਸ ਦੇ ਹਿਸਾਬ ਨਾਲ ਤੁਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹੋ।

'ਭਾਰਤ ਕੇ ਵੀਰ' ਰਾਹੀਂ ਕਰ ਸਕਦੇ ਹੋ ਇਨ੍ਹਾਂ ਰੁਪਏ ਦੀ ਮਦਦ
ਕਿਸੇ ਵੀ ਸ਼ਹੀਦ ਦੇ ਪਰਿਵਾਰ ਦੇ ਬੈਂਕ ਖਾਤੇ 'ਚ ਸਹਾਇਤਾ ਰਾਸ਼ੀ ਜਮ੍ਹਾ ਕਰਵਾਉਣ ਦੀ ਜ਼ਿਆਦਾ ਰਾਸ਼ੀ 15 ਲੱਖ ਰੁਪਏ ਤੈਅ ਕੀਤੀ ਗਈ ਹੈ। ਰਾਸ਼ੀ ਜਮ੍ਹਾ ਹੁੰਦੇ ਹੀ ਸਬੰਧਿਤ ਸ਼ਹੀਦ ਦੇ ਪਰਿਵਾਰਾਂ ਦੀ ਜਾਣਕਾਰੀ ਵੈੱਬਸਾਈਟ ਤੋਂ ਹੱਟ ਜਾਵੇਗੀ। 

ਇੰਝ ਕਰੋ ਡਾਊਨਲੋਡ ਐਪ
ਭਾਰਤ ਦੇ ਵੀਰ ਐਪ ਗੂਗਲ ਦੇ ਪਲੇਅ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਤੁਸੀਂ http://bharatkeveer.gov.in/ ਵੈੱਬਪੋਰਟਲ ਰਾਹੀਂ ਵੀ ਮਦਦ ਕਰ ਸਕਦੇ ਹੋ।


Karan Kumar

Content Editor

Related News