''ਭਾਰਤਜੇਨ'' ਇਸੇ ਮਹੀਨੇ 22 ਭਾਸ਼ਾਵਾਂ ''ਤੇ ਆਧਾਰਤ AI ਮਾਡਲ ਦਾ ਕੰਮ ਕਰੇਗਾ ਪੂਰਾ

Thursday, Feb 05, 2026 - 03:23 PM (IST)

''ਭਾਰਤਜੇਨ'' ਇਸੇ ਮਹੀਨੇ 22 ਭਾਸ਼ਾਵਾਂ ''ਤੇ ਆਧਾਰਤ AI ਮਾਡਲ ਦਾ ਕੰਮ ਕਰੇਗਾ ਪੂਰਾ

ਨਵੀਂ ਦਿੱਲੀ- ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਿਤੇਂਦਰ ਸਿੰਘ ਨੇ ਵੀਰਵਾਰ ਨੂੰ ਰਾਜ ਸਭਾ 'ਚ ਇਕ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦਾ ਬਹੁ-ਭਾਸ਼ਾਈ ਏਆਈ (AI) ਇੰਜਣ 'ਭਾਰਤਜੇਨ' (BharatGen) ਇਸ ਮਹੀਨੇ ਦੇ ਅੰਤ ਤੱਕ ਆਪਣੀਆਂ ਟੈਕਸਟ-ਅਧਾਰਤ ਸੇਵਾਵਾਂ ਦਾ ਕੰਮ ਪੂਰਾ ਕਰ ਲਵੇਗਾ।

ਰਾਜ ਸਭਾ 'ਚ ਪ੍ਰਸ਼ਨ ਕਾਲ ਦੌਰਾਨ ਮੈਂਬਰ ਭੁਵਨੇਸ਼ਵਰ ਕਾਲੀਤਾ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਮੰਤਰੀ ਨੇ ਕਿਹਾ ਕਿ 'ਭਾਰਤਜੇਨ' ਦਾ ਵਿਕਾਸ ਇਕ ਗਤੀਸ਼ੀਲ ਪ੍ਰਕਿਰਿਆ ਹੈ, ਜਿਸ 'ਚ ਆਉਣ ਵਾਲੇ ਸਮੇਂ 'ਚ ਹੋਰ ਵੀ ਕਈ ਭਾਸ਼ਾਵਾਂ ਅਤੇ ਬੋਲੀਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ 15 ਭਾਸ਼ਾਵਾਂ ਦਾ ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ ਅਤੇ ਇਸੇ ਮਹੀਨੇ ਦੇ ਅੰਦਰ-ਅੰਦਰ ਸਾਰੀਆਂ 22 ਅਧਿਕਾਰਤ ਭਾਸ਼ਾਵਾਂ ਲਈ ਟੈਕਸਟ ਮਾਡਿਊਲ ਤਿਆਰ ਹੋ ਜਾਵੇਗਾ। ਇਸ ਦੇ ਨਾਲ ਹੀ, 15 ਭਾਸ਼ਾਵਾਂ 'ਚ ਸਪੀਚ (Speech) ਅਤੇ ਵਿਜ਼ਨ (Vision) ਮਾਡਿਊਲ ਵੀ ਉਪਲਬਧ ਕਰਵਾਏ ਜਾਣਗੇ।

ਕੀ ਹੈ 'ਭਾਰਤਜੇਨ' ਪ੍ਰਾਜੈਕਟ? 

ਅਕਤੂਬਰ 2024 'ਚ ਸ਼ੁਰੂ ਕੀਤੀ ਗਈ ਇਹ ਇਕ ਸਰਕਾਰੀ ਯੋਜਨਾ ਹੈ, ਜਿਸ ਦਾ ਮੁੱਖ ਉਦੇਸ਼ ਭਾਰਤ ਦਾ ਇਕ ਪ੍ਰਭੂਸੱਤਾ ਸੰਪੰਨ (Sovereign) ਏਆਈ ਮਾਡਲ ਵਿਕਸਿਤ ਕਰਨਾ ਹੈ। ਇਸ ਪ੍ਰਾਜੈਕਟ ਦੇ ਤਹਿਤ ਭਾਰਤੀ ਭਾਸ਼ਾਵਾਂ ਲਈ 'ਆਟੋਮੈਟਿਕ ਸਪੀਚ ਰਿਕੋਗਨੀਸ਼ਨ' (ASR) ਅਤੇ 'ਟੈਕਸਟ-ਟੂ-ਸਪੀਚ' (TTS) ਵਰਗੀਆਂ ਉੱਨਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ, ਜੋ ਭਾਰਤ ਦੇ ਡਿਜੀਟਲ ਭਵਿੱਖ ਲਈ ਇਕ ਮੀਲ ਦਾ ਪੱਥਰ ਸਾਬਤ ਹੋਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News