ਟ੍ਰਾਇਲ ਲਈ ਅਹਿਮਦਾਬਾਦ ਪਹੁੰਚੀ ਭਾਰਤ ਬਾਇਓਟੈਕ ਦੀ ਵੈਕਸੀਨ

Wednesday, Nov 25, 2020 - 12:32 AM (IST)

ਟ੍ਰਾਇਲ ਲਈ ਅਹਿਮਦਾਬਾਦ ਪਹੁੰਚੀ ਭਾਰਤ ਬਾਇਓਟੈਕ ਦੀ ਵੈਕਸੀਨ

ਅਹਿਮਦਾਬਾਦ - ਦੇਸ਼-ਦੁਨੀਆ 'ਚ ਕੋਰੋਨਾ ਵਾਇਰਸ ਕਹਿਰ ਬਣਕੇ ਟੁੱਟਿਆ ਹੈ। ਹੁਣ ਇਸ ਮਹਾਮਾਰੀ ਤੋਂ ਨਿਜਾਤ ਪਾਉਣ ਲਈ ਦੁਨੀਆਭਰ ਦੇ ਵੱਖ-ਵੱਖ ਦੇਸ਼ਾਂ 'ਚ ਵੈਕਸੀਨ 'ਤੇ ਕੰਮ ਹੋ ਰਿਹਾ ਹੈ। ਦੂਜੇ ਪਾਸੇ, ਭਾਰਤ ਬਾਇਓਟੈਕ ਦੀ ਵੈਕਸੀਨ ਟ੍ਰਾਇਲ ਲਈ ਗੁਜਰਾਤ ਪਹੁੰਚ ਗਈ ਹੈ। ਇਸ ਨੂੰ ਅਹਿਮਦਾਬਾਦ ਦੇ ਸੋਲਾ ਸਿਵਲ ਹਸਪਤਾਲ ਲਿਆਇਆ ਗਿਆ ਹੈ, ਜਿੱਥੇ 1000 ਲੋਕਾਂ 'ਤੇ ਵੈਕਸੀਨ ਦਾ ਟ੍ਰਾਇਲ ਹੋਣਾ ਹੈ।
ਦਿੱਲੀ 'ਚ ਨਹੀਂ ਰੁੱਕ ਰਿਹਾ ਕੋਰੋਨਾ ਦਾ ਕਹਿਰ, ਲਗਾਤਾਰ ਪੰਜਵੇਂ ਦਿਨ 100 ਤੋਂ ਜ਼ਿਆਦਾ ਲੋਕਾਂ ਦੀ ਮੌਤ

ਆਈ.ਸੀ.ਐੱਮ.ਆਰ. ਦੀ ਗਾਈਡਲਾਈਨ ਦੇ ਤਹਿਤ ਵੈਕਸੀਨ ਨੂੰ ਤੈਅ ਕੀਤੇ ਗਏ ਤਾਪਮਾਨ 'ਚ ਰੱਖਣ ਲਈ ਇੱਕ ਖਾਸ ਕਮਰਾ ਹਸਪਤਾਲ 'ਚ ਤਿਆਰ ਕੀਤਾ ਗਿਆ ਹੈ। ਵੀਰਵਾਰ ਤੋਂ ਹਿਊਮਨ ਟ੍ਰਾਇਲ ਸ਼ੁਰੂ ਹੋਣਾ ਹੈ। ਇਸ ਦੇ ਲਈ ਟੀਮ ਬਣਾਈ ਗਈ ਹੈ। ਭਾਰਤ ਬਾਇਓਟੈਕ ਦੇ ਵੈਕਸੀਨ ਦੇ ਟ੍ਰਾਇਲ ਲਈ ਐਥੀਕਲ ਅਤੇ ਸਾਇੰਟਿਫਿਕ ਕਮੇਟੀ ਦੀ ਮਨਜ਼ੂਰੀ ਵੀ ਮਿਲ ਚੁੱਕੀ ਹੈ।
ਮੈਂ ਆਪਣੀ ਪਤਨੀ ਤੋਂ ਨਫ਼ਰਤ ਕਰਦਾ ਹਾਂ, ਸੁਸਾਈਡ ਨੋਟ 'ਚ ਲਿਖ ਕੇ ਦਿੱਤੀ ਜਾਨ

ਦੱਸ ਦਈਏ ਕਿ ਭਾਰਤ ਬਾਇਓਟੈਕ COVAXIN ਵੈਕਸੀਨ ਬਣਾ ਰਹੀ ਹੈ। ਟ੍ਰਾਇਲ ਦੌਰਾਨ ਇਸ 'ਚ ਕਰੀਬ 60 ਫੀਸਦੀ ਤੋਂ ਜ਼ਿਆਦਾ ਸਫਲਤਾ ਦਿਖਾਈ ਦਿੱਤੀ ਹੈ, ਜੋ ਕਿ ਅਗਲੇ ਸਾਲ ਲਾਂਚ ਕੀਤੀ ਜਾ ਸਕਦੀ ਹੈ। ਕੰਪਨੀ ਵਲੋਂ ਕਰੀਬ 500 ਮਿਲੀਅਨ ਡੋਜ਼ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਸਟੋਰ ਕਰਨ ਲਈ 2 ਤੋਂ 8 ਡਿਗਰੀ ਤਾਪਮਾਨ ਦੀ ਜ਼ਰੂਰਤ ਹੋਵੇਗੀ। ਹਾਲ ਹੀ 'ਚ ਇਸ ਵੈਕਸੀਨ ਦਾ ਤੀਜਾ ਟ੍ਰਾਇਲ ਪੂਰਾ ਕੀਤਾ ਗਿਆ ਹੈ, ਜਿਸ 'ਚ ਕਰੀਬ 26 ਹਜ਼ਾਰ ਲੋਕਾਂ ਨੇ ਹਿੱਸਾ ਲਿਆ ਸੀ।


author

Inder Prajapati

Content Editor

Related News