ਸੀਰਮ ਤੋਂ ਬਾਅਦ ਹੁਣ ਭਾਰਤ ਬਾਇਓਟੈਕ ਨੇ ਵੀ ਘਟਾਈ ਵੈਕਸੀਨ ਦੀ ਕੀਮਤ

Thursday, Apr 29, 2021 - 06:41 PM (IST)

ਸੀਰਮ ਤੋਂ ਬਾਅਦ ਹੁਣ ਭਾਰਤ ਬਾਇਓਟੈਕ ਨੇ ਵੀ ਘਟਾਈ ਵੈਕਸੀਨ ਦੀ ਕੀਮਤ

ਨਵੀਂ ਦਿੱਲੀ— ਕੋਰੋਨਾ ਟੀਕਾਕਰਨ ਦਾ ਤੀਜਾ ਪੜਾਅ ਇਕ ਮਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ 18 ਸਾਲ ਤੋਂ ਉੱਪਰ ਦੀ ਉਮਰ ਦੇ ਲੋਕਾਂ ਨੂੰ ਕੋਰੋਨਾ ਟੀਕਾ ਲੱਗੇਗਾ। ਟੀਕਾਕਰਨ ਦੇ ਤੀਜੇ ਪੜਾਅ ਨੂੰ ਸ਼ੁਰੂ ਹੋਣ ਨੂੰ ਦੋ ਦਿਨ ਰਹਿ ਗਏ ਹਨ। ਹੁਣ ਭਾਰਤ ਬਾਇਓਟੈਕ ਨੇ ਵੀ ਸੂਬਿਆਂ ਲਈ ਕੋਵੈਕਸੀਨ ਦੀ ਕੀਮਤ 200 ਰੁਪਏ ਘਟਾ ਦਿੱਤੀ ਹੈ। ਹੁਣ ਸੂੁਬਿਆਂ ਨੂੰ ਕੋਵੈਕਸੀਨ ਦਾ ਇਕ ਡੋਜ਼ (ਖ਼ੁਰਾਕ) 600 ਰੁਪਏ ਦੀ ਬਜਾਏ 400 ਰੁਪਏ ’ਚ ਮਿਲੇਗੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੀਰਮ ਇੰਸਟੀਚਿਊਟ ਨੇ  ਵੀ ਬੁੱਧਵਾਰ ਨੂੰ ਕੋਵਿਸ਼ੀਲਡ ਦੀਆਂ ਕੀਮਤਾਂ ਘਟਾਈਆਂ ਸਨ। 

ਇਹ ਵੀ ਪੜ੍ਹੋ: ਸੀਰਮ ਨੇ ਕੋਵਿਸ਼ੀਲਡ ਦੀ ਕੀਮਤ ਘਟਾਈ, ਜਾਣੋ ਨਵੀਂ ਕੀਮਤ

ਦੱਸ ਦੇਈਏ ਕਿ ਭਾਰਤ ਬਾਇਓਟੈਕ ਨੇ ਕੋਵੈਕਸੀਨ ਦੀ ਕੀਮਤ ਸਿਰਫ਼ ਸੂਬਾਈ ਸਰਕਾਰਾਂ ਲਈ ਘੱਟ ਕੀਤੀ ਹੈ। ਪ੍ਰਾਈਵੇਟ ਹਸਪਤਾਲਾਂ ਲਈ ਨਹੀਂ। ਪ੍ਰਾਈਵੇਟ ਹਸਪਤਾਲਾਂ ਨੂੰ ਹੁਣ ਵੀ ਵੈਕਸੀਨ ਦੀ ਇਕ ਡੋਜ਼ 1200 ਰੁਪਏ ਵਿਚ ਹੀ ਮਿਲੇਗੀ, ਜਦਕਿ ਕਿ ਕੇਂਦਰ ਸਰਕਾਰ ਨੂੰ ਇਕ ਡੋਜ਼ 150 ਰੁਪਏ ’ਚ ਮਿਲੇਗੀ। 

ਇਹ ਵੀ ਪੜ੍ਹੋ: ਕੋਵਿਡ-19 ਟੀਕਾ : ਕੋਵੀਸ਼ੀਲਡ ਤੋਂ ਵੀ ਮਹਿੰਗੀ ਪਵੇਗੀ ਕੋਵੈਕਸੀਨ, ਜਾਣੋ ਕੀਮਤ

PunjabKesari

ਜ਼ਿਕਰਯੋਗ ਹੈ ਕਿ ਵੈਕਸੀਨ ਦੀਆਂ ਤਿੰਨ ਵੱਖ-ਵੱਖ ਕੀਮਤਾਂ ਨੂੰ ਲੈ ਕੇ ਵਿਵਾਦ ਸੀ। ਸੂਬਾ ਸਰਕਾਰਾਂ ਅਤੇ ਵਿਰੋਧੀ ਧਿਰ ਨੇ ਕੀਮਤਾਂ ਨੂੰ ਲੈ ਕੇ ਸਵਾਲ ਚੁੱਕੇ ਸਨ। ਇਸ ਤੋਂ ਬਾਅਦ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈਕ ਨੇ ਵੈਕਸੀਨ ਦੀਆਂ ਕੀਮਤਾਂ ਘੱਟ ਕਰਨ ਦਾ ਫ਼ੈਸਲਾ ਲਿਆ ਹੈ। 


author

Tanu

Content Editor

Related News