ਭਾਰਤ ਬਾਇਓਟੈਕ ਦੇ ਨੇਜ਼ਲ ਵੈਕਸੀਨ ਦੇ ਦੂਜੇ ਅਤੇ ਤੀਸਰੇ ਪੜਾਅ ਦੇ ਕਲੀਨਿਕਲ ਟ੍ਰਾਇਲ ਨੂੰ ਮਿਲੀ ਮਨਜ਼ੂਰੀ
Friday, Aug 13, 2021 - 08:49 PM (IST)
ਨਵੀਂ ਦਿੱਲੀ - ਕੋਵਿਡ-19 ਖ਼ਿਲਾਫ਼ ਭਾਰਤ ਬਾਇਓਟੈਕ ਦੁਆਰਾ ਵਿਕਸਿਤ ਪਹਿਲੀ ਨੇਜ਼ਲ (ਨੱਕ ਰਾਹੀਂ ਸਪ੍ਰੇਅ ਦੇ ਜ਼ਰੀਏ ਦਿੱਤਾ ਜਾਣ ਵਾਲਾ) ਟੀਕਾ ਨੂੰ ਦੂਜੇ, ਤੀਸਰੇ ਪੜਾਅ ਦੇ ਪ੍ਰਾਯੋਗਿਕ ਪ੍ਰੀਖਣ ਲਈ ਮਨਜ਼ੂਰੀ ਦਿੱਤੀ ਗਈ ਹੈ। ਬਾਇਓਟੈਕਨਾਲੌਜੀ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪਹਿਲੇ ਪੜਾਅ ਦਾ ਟ੍ਰਾਇਲ 18 ਤੋਂ 60 ਸਾਲ ਦੀ ਉਮਰ ਦੇ ਲੋਕਾਂ 'ਤੇ ਕੀਤਾ ਗਿਆ ਹੈ।
ਇੰਟਰਾਨੇਜ਼ਲ ਟੀਕਾ ਬੀ.ਬੀ.ਵੀ.154 ਹੈ ਜਿਸ ਦੀ ਟੈਕਨਾਲੌਜੀ ਭਾਰਤ ਬਾਇਓਟੈਕ ਨੇ ਸੈਂਟ ਲੁਈਸ ਸਥਿਤ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਸੀ। ਇਹ ਇਸ ਤਰ੍ਹਾਂ ਦਾ ਪਹਿਲਾ ਕੋਵਿਡ-19 ਟੀਕਾ ਹੈ ਜਿਸ ਦਾ ਭਾਰਤ ਵਿੱਚ ਮਨੁੱਖ 'ਤੇ ਕਲੀਨਿਕਲ ਪ੍ਰੀਖਣ ਹੋਵੇਗਾ।
ਇਹ ਵੀ ਪੜ੍ਹੋ - ਰੇਪ ਪੀੜਤਾ ਬੱਚੀ ਦੀ ਮਾਂ ਨੇ ਕਿਹਾ- ਰਾਹੁਲ ਗਾਂਧੀ ਦੇ ਟਵੀਟ ਜਾਂ ਫੋਟੋ ਨਾਲ ਕੋਈ ਇਤਰਾਜ਼ ਨਹੀਂ
ਦੱਸ ਦਈਏ ਕਿ ਇਸ ਸਮੇਂ ਦੇਸ਼ ਵਿੱਚ ਤਿੰਨ ਵੈਕਸੀਨ ਭਾਰਤ ਬਾਇਓਟੈਕ ਦੀ ਕੋਵੈਕਸੀਨ, ਸੀਰਮ ਇੰਸਟੀਚਿਊਟ ਦੀ ਕੋਵਿਸ਼ੀਲਡ ਅਤੇ ਰੂਸ ਦੀ ਸਪੁਤਨਿਕ ਵੀ ਆਮ ਲੋਕਾਂ ਲਈ ਉਪਲੱਬਧ ਹੈ। ਸਰਕਾਰ ਨੇ ਮੋਡਰਨਾ ਦੀ ਐੱਮ.ਆਰ.ਐੱਨ.ਏ. ਵੈਕਸੀਨ ਅਤੇ ਜਾਨਸਨ ਐਂਡ ਜਾਨਸਨ ਦੀ ਸਿੰਗਲ ਡੋਜ਼ ਵੈਕਸੀਨ ਨੂੰ ਵੀ ਇਸਤੇਮਾਲ ਲਈ ਮਨਜ਼ੂਰੀ ਦਿੱਤੀ ਹੈ।
ਦੇਸ਼ ਵਿੱਚ ਹੁਣ ਤੱਕ ਕੋਰੋਨਾ ਰੋਕੂ ਟੀਕੇ ਦੀ 52.95 ਕਰੋੜ ਖੁਰਾਕ ਦਿੱਤੀਆਂ ਜਾ ਚੁੱਕੀਆਂ ਹਨ। ਸਿਹਤ ਮੰਤਰਾਲਾ ਦੇ ਮੁਤਾਬਕ, ਵੀਰਵਾਰ ਨੂੰ 18 ਤੋਂ 44 ਸਾਲ ਉਮਰ ਸਮੂਹ ਵਿੱਚ 27,83,649 ਲੋਕਾਂ ਨੂੰ ਪਹਿਲੀ ਖੁਰਾਕ ਅਤੇ 4,85,193 ਨੂੰ ਦੂਜੀ ਖੁਰਾਕ ਦਿੱਤੀ ਗਈ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।