ਸੋਸ਼ਲ ਮੀਡੀਆ 'ਤੇ ਕੋਰੋਨਾਵਾਇਰਸ ਬਾਰੇ ਫੈਲੀਆਂ ਇਹਨਾਂ ਅਫਵਾਹਾਂ ਤੋਂ ਰਹੋ ਸਾਵਧਾਨ

Friday, Mar 06, 2020 - 07:10 PM (IST)

ਸੋਸ਼ਲ ਮੀਡੀਆ 'ਤੇ ਕੋਰੋਨਾਵਾਇਰਸ ਬਾਰੇ ਫੈਲੀਆਂ ਇਹਨਾਂ ਅਫਵਾਹਾਂ ਤੋਂ ਰਹੋ ਸਾਵਧਾਨ

ਨਵੀਂ ਦਿੱਲੀ/ਟੋਰਾਂਟੋ- ਕੋਰੋਨਾਵਾਇਰਸ ਨਾਲ ਚੀਨ ਵਿਚ ਹੁਣ ਤੱਕ 3000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੁਨੀਆਭਰ ਵਿਚ ਤਕਰੀਬਨ ਇਕ ਲੱਖ ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਭਾਰਤ ਵਿਚ ਵੀ ਵਾਇਰਸ ਨੂੰ ਲੈ ਕੇ ਡਰ ਦਾ ਮਾਹੌਲ ਹੈ। ਸਰਕਾਰੀ ਅੰਕੜਿਆਂ ਮੁਤਾਬਕ ਇਥੇ 31 ਲੋਕ ਇਸ ਨਾਲ ਇਨਫੈਕਟਡ ਹਨ।

ਕੋਰੋਨਾਵਾਇਰਸ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਸੋਸ਼ਲ ਮੀਡੀਆਂ 'ਤੇ ਵਾਇਰਲ ਹੋ ਰਹੀਆਂ ਹਨ। ਆਓ ਜਾਣਦੇ ਹਾਂ ਕਿ ਸੋਸ਼ਲ ਮੀਡੀਆ 'ਤੇ ਕੋਰੋਨਾਵਾਇਰਸ 'ਤੇ ਫੈਲੀਆਂ ਇਹਨਾਂ ਅਫਵਾਹਾਂ ਬਾਰੇ।

ਸ਼ਰਾਬ ਪੀਣ ਵਾਲਿਆਂ ਨੂੰ ਨਹੀਂ ਹੋਵੇਗਾ ਕੋਰੋਨਾਵਾਇਰਸ

PunjabKesari

ਕਿਹਾ ਜਾ ਰਿਹਾ ਹੈ ਕਿ ਸ਼ਰਾਬ ਪੀਣ ਵਾਲਿਆਂ 'ਤੇ ਕੋਰੋਨਾਵਾਇਰਸ ਦਾ ਅਸਰ ਨਹੀਂ ਹੋਵੇਗਾ। ਇਸ ਤਰ੍ਹਾਂ ਦੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਅਜਿਹੀ ਕੋਈ ਵੀ ਜਾਣਕਾਰੀ ਭਾਰਤੀ ਸਰਕਾਰ ਜਾਂ ਵਿਸ਼ਵ ਸਿਹਤ ਸੰਗਠਨ ਵਲੋਂ ਨਹੀਂ ਦਿੱਤੀ ਗਈ ਹੈ। ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ ਤੋਂ ਬਚਾਅ ਲਈ ਜਾਰੀ ਕੀਤੀ ਐਡਵਾਇਜ਼ਰੀ ਵਿਚ ਅਲਕੋਹਲ ਦਾ ਜ਼ਿਕਰ ਤਾਂ ਕੀਤਾ ਹੈ ਪਰ ਕਿਤੇ ਵੀ ਇਹ ਨਹੀਂ ਕਿਹਾ ਗਿਆ ਕਿ ਸ਼ਰਾਬ ਪੀਣ ਨਾਲ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਆਪਣੇ ਹੱਥਾਂ ਨੂੰ ਸਾਬਣ ਜਾਂ ਅਲਕੋਹਲ ਵਾਲੇ ਹੈਂਡਵਾਸ਼ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਇਸ ਨਾਲ ਹੱਥਾਂ ਤੋਂ ਵਾਇਰਸ ਖਤਮ ਹੋ ਜਾਂਦਾ ਹੈ।

ਕੋਰੋਨਾਵਾਇਰਸ ਦੀ ਦਵਾਈ

PunjabKesari
ਸੋਸ਼ਲ ਮੀਡੀਆ ਵਿਚ ਵਾਇਰਲ ਹੋ ਰਹੇ ਸੰਦੇਸ਼ ਵਿਚ ਕਿਹਾ ਗਿਆ ਹੈ ਕਿ ਕੋਰੋਨਾਵਾਇਰਸ ਹੋਮੋਪੈਥਿਕ ਦਵਾਈ ਆਰਸੇਨਿਕ ਐਲਬਮ 30 ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਸੰਦੇਸ਼ ਵਿਚ ਕਿਹਾ ਗਿਆ ਹੈ ਕਿ ਹੋਮੋਪੈਥਿਕ ਇਲਾਜ ਤੁਹਾਨੂੰ ਇਸ ਵਾਇਰਸ ਤੋਂ ਬਹੁਤ ਹੱਦ ਤੱਕ ਬਚਾ ਸਕਦਾ ਹੈ। ਪਰ ਇਸ ਗੱਲ ਦੇ ਸਬੂਤ ਨਹੀਂ ਹਨ ਕਿ ਇਹ ਦਵਾਈ ਖਾਣ ਨਾਲ ਕੋਰੋਨਾਵਾਇਰਸ ਦਾ ਇਲਾਜ ਹੋ ਸਕਦਾ ਹੈ। ਅਜਿਹੇ ਵਿਚ ਇਸ ਨੂੰ ਸਿਰਫ ਅਫਵਾਹ ਹੀ ਕਿਹਾ ਜਾ ਸਕਦਾ ਹੈ।

ਲਸਣ ਨਾਲ ਇਲਾਜ ਦਾ ਦਾਅਵਾ

PunjabKesari
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾ ਰਹੇ ਸੰਦੇਸ਼ ਵਿਚ ਲਸਣ ਨਾਲ ਕੋਰੋਨਾਵਾਇਰਸ ਦੇ ਇਲਾਜ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਦਕਿ ਵਿਸ਼ਵ ਸਿਹਤ ਸੰਗਠਨ ਜਾਂ ਦੁਨੀਆ ਦੀ ਕੋਈ ਵੀ ਏਜੰਸੀ ਨੇ ਹੁਣ ਤੱਕ ਇਸ ਗੱਲ ਦਾ ਵੀ ਦਾਅਵਾ ਨਹੀਂ ਕੀਤਾ ਹੈ ਕਿ ਕੋਰੋਨਾਵਾਇਰਸ ਨੂੰ ਲੈ ਕੇ ਕੋਈ ਟੀਕਾ ਵੀ ਅਜੇ ਇਜਾਦ ਹੋ ਸਕਿਆ ਹੈ। ਇਸ ਦੀ ਕੋਈ ਦਵਾਈ ਅਜੇ ਬਾਜ਼ਾਰ ਵਿਚ ਨਹੀਂ ਆਈ ਹੈ। ਇਸ ਬਾਰੇ ਵਿਸ਼ਵ ਸਿਹਤ ਸੰਗਠਨ ਨੇ ਵੀ ਅਜਿਹੀਆਂ ਖਬਰਾਂ ਨੂੰ ਅਫਵਾਹ ਹੀ ਦੱਸਿਆ ਹੈ।

ਅੰਡਾ, ਚਿਕਨ ਤੇ ਮੱਛੀ ਖਾਣ ਨਾਲ ਹੁੰਦਾ ਹੈ ਕੋਰੋਨਾਵਾਇਰਸ

PunjabKesari
ਅੰਡਾ, ਚਿਕਨ ਜਾਂ ਮੱਛੀ ਨਾਲ ਕੋਰੋਨਾਵਾਇਰਸ ਦਾ ਕੋਈ ਸਿੱਧਾ ਸਬੰਧ ਨਹੀਂ ਹੈ। ਅਜੇ ਤੱਕ ਕਿਸੇ ਵੀ ਸਰਕਾਰੀ ਸੰਸਥਾ ਜਾਂ ਵਿਸ਼ਵ ਸਿਹਤ ਸੰਗਠਨ ਨੇ ਦਾਅਵਾ ਨਹੀਂ ਕੀਤਾ ਹੈ ਕਿ ਅੰਡਾ, ਚਿਕਨ ਜਾਂ ਮੱਛੀ ਖਾਣ ਨਾਲ ਕੋਰੋਨਾਵਾਇਰਸ ਹੁੰਦਾ ਹੈ। ਭਾਰਤੀ ਪਸੂਪਾਲਣ, ਡੇਅਰੀ ਤੇ ਮੱਛੀ ਪਾਲਣ ਮੰਤਰਾਲਾ ਨੇ ਵੀ ਇਹਨਾਂ ਖਬਰਾਂ ਨੂੰ ਖਾਰਿਜ ਕੀਤਾ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ 'ਨਾਨ-ਵੇਜ' ਪਕਾਉਣ ਵੇਲੇ ਹਾਈਜੀਨ ਦਾ ਪੂਰਾ ਧਿਆਨ ਰੱਖੋ ਤੇ ਭੋਜਨ ਨੂੰ ਚੰਗੀ ਤਰ੍ਹਾਂ ਉਬਾਲੋ ਜਾਂ ਪਕਾਓ।

ਇਹ ਵੀ ਪੜ੍ਹੋ-

WHO ਦੀ ਅਪੀਲ: 'ਆਓ ਮਿਲ ਕੇ ਲੜੀਏ ਕੋਰੋਨਾਵਾਇਰਸ ਖਿਲਾਫ ਲੜਾਈ' (ਵੀਡੀਓ)

ਸੋਸ਼ਲ ਮੀਡੀਆ 'ਤੇ ਕੋਰੋਨਾਵਾਇਰਸ ਬਾਰੇ ਫੈਲੀਆਂ ਇਹਨਾਂ ਅਫਵਾਹਾਂ ਤੋਂ ਰਹੋ ਸਾਵਧਾਨ

ਆਸਟਰੇਲੀਆ 'ਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਹੋਈ 59

ਕੋਵਿਡ 19 : ਐਂਟੀਬਾਇਓਟਿਕ ਮਦਦਗਾਰ ਨਹੀਂ, ਹੱਥ ਧੋਂਦੇ ਰਹਿਣਾ ਸਭ ਤੋਂ ਜ਼ਰੂਰੀ


author

Baljit Singh

Content Editor

Related News