ਕਰਨਾਟਕ ਦੀ ਕਾਂਗਰਸ ਸਰਕਾਰ ਦੀ ਲਾਪਰਵਾਹੀ ਨਾਲ ਹੋਈ ਇਹ ਤਰਾਸਦੀ : ਭਾਜਪਾ
Thursday, Jun 05, 2025 - 12:47 AM (IST)

ਨੈਸ਼ਨਲ ਡੈਸਕ- ਕਰਨਾਟਕ ਭਾਜਪਾ ਪ੍ਰਧਾਨ ਵਿਜੇਂਦਰ ਯੇਦੀਯੁਰੱਪਾ ਨੇ ਭਾਜੜ ਦੀ ਘਟਨਾ ਲਈ ਸਿੱਧਰਮਈਆ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਅਤੇ ਦੋਸ਼ ਲਗਾਇਆ ਕਿ ਇਸਨੇ ਬਿਨਾਂ ਉੱਚਿਤ ਯੋਜਨਾ ਦੇ ਰੈਲੀ ਕਰਵਾਉਣ ਵਿਚ ਕਾਹਲੀ ਕੀਤੀ ਅਤੇ ਸੁਰੱਖਿਆ ਨਾਲੋਂ ਵੱਧ ਪ੍ਰਚਾਰ ਨੂੰ ਪਹਿਲ ਦਿੱਤੀ। ਵਿਜੇਂਦਰ ਨੇ ਕਿਹਾ, ‘ਕਰਨਾਟਕ ਸਰਕਾਰ ਘਟਨਾ ਦੀ ਪੂਰੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।’
ਉਨ੍ਹਾਂ ਕਿਹਾ, ‘ਇਹ ਤਰਾਸਦੀ ਸਰਕਾਰ ਦੀ ਲਾਪਰਵਾਹੀ ਦਾ ਸਿੱਧਾ ਨਤੀਜਾ ਹੈ।’ ਵਿਜੇਂਦਰ ਨੇ ਕਿਹਾ ਕਿ ਉਨ੍ਹਾਂ ਨੇ ਜ਼ਖਮੀਆਂ ਵਿਚੋਂ ਇਕ ਨਾਲ ਗੱਲ ਕੀਤੀ ਹੈ, ਜਿਸ ਨੇ ਦਾਅਵਾ ਕੀਤਾ ਕਿ ਘਟਨਾ ਵਾਲੀ ਥਾਂ ’ਤੇ ਪੁਲਸ ਮੌਜੂਦਗੀ ਜਾਂ ਐਂਬੂਲੈਂਸ ਦੀ ਸਹੂਲਤ ਨਹੀਂ ਸੀ। ਉਨ੍ਹਾਂ ਕਿਹਾ, ‘ਜ਼ਖਮੀਆਂ ਨੂੰ ਖੁਦ ਬਾਵਰਿੰਗ ਹਸਪਤਾਲ ਜਾਣਾ ਪਿਆ।’