ਡਾਕਟਰਾਂ ਨੇ 8 ਸਾਲਾ ਬੱਚੀ ਦੇ ਢਿੱਡ ''ਚੋਂ ਕੱਢਿਆ ਵਾਲਾਂ ਦਾ ਗੁੱਛਾ, ਇਸ ਅਜੀਬ ਬੀਮਾਰੀ ਤੋਂ ਸੀ ਪੀੜਤ
Thursday, Aug 29, 2024 - 05:06 PM (IST)
ਨਵੀਂ ਦਿੱਲੀ- ਬੈਂਗਲੁਰੂ ਦੇ ਡਾਕਟਰਾਂ ਨੇ ਇਕ 8 ਸਾਲ ਦੀ ਬੱਚੀ ਦੇ ਢਿੱਡ 'ਚੋਂ ਕ੍ਰਿਕਟ ਬਾਲ ਦੇ ਆਕਾਰ ਦਾ ਵਾਲਾਂ ਦਾ ਵੱਡਾ ਗੁੱਛਾ ਕੱਢਿਆ ਹੈ। ਬੱਚੀ ਆਦਿਤੀ (ਬਦਲਿਆ ਹੋਇਆ ਨਾਂ) ਨੂੰ ਟ੍ਰਾਈਕੋਫੈਗੀਆ ਨਾਂ ਦੀ ਅਜੀਬ ਬੀਮਾਰੀ ਸੀ, ਜਿਸ ਕਾਰਨ ਉਹ ਵਾਲ ਖਾਣ ਦੀ ਆਦੀ ਸੀ, ਜਿਸ ਨੂੰ ਰੈਪੁਨਜ਼ਲ ਸਿੰਡਰੋਮ ਵੀ ਕਿਹਾ ਜਾਂਦਾ ਹੈ।
ਬੱਚੀ ਦੇ ਮਾਤਾ-ਪਿਤਾ ਪਿਛਲੇ ਦੋ ਸਾਲਾਂ ਤੋਂ ਉਸ ਨੂੰ ਭੁੱਖ ਘੱਟ ਲੱਗਣ ਅਤੇ ਵਾਰ-ਵਾਰ ਉਲਟੀ ਹੋਣ ਦੀ ਸਮੱਸਿਆ ਤੋਂ ਹੈਰਾਨ ਸਨ। ਉਹ ਉਸ ਨੂੰ ਬਾਲ ਰੋਗਾਂ ਦੇ ਮਾਹਿਰਾਂ, ਜਨਰਲ ਡਾਕਟਰਾਂ ਅਤੇ ENT ਮਾਹਿਰਾਂ ਸਮੇਤ ਕਈ ਡਾਕਟਰਾਂ ਕੋਲ ਲੈ ਗਏ, ਤਾਂ ਜੋ ਸਮੱਸਿਆ ਦੀ ਪਛਾਣ ਹੋ ਸਕੇ ਅਤੇ ਉਸ ਦੀ ਅਜਿਹੀ ਸਥਿਤੀ ਦਾ ਇਲਾਜ ਹੋ ਸਕੇ। ਉਨ੍ਹਾਂ ਨੇ ਅਦਿਤੀ ਦੀ ਹਾਲਤ ਨੂੰ ਗੈਸਟਰਾਈਟਸ ਹੋਣ ਦਾ ਪਤਾ ਲਗਾਇਆ ਅਤੇ ਉਸ ਅਨੁਸਾਰ ਦਵਾਈਆਂ ਦਿੱਤੀਆਂ। ਹਾਲਾਂਕਿ ਐਸਟਰ ਚਿਲਡਰਨ ਐੱਡ ਵੁਮੈਨ ਹਸਪਤਾਲ, ਬੈਂਗਲੁਰੂ ਦੇ ਡਾਕਟਰਾਂ ਨੇ ਵੇਖਿਆ ਕਿ ਉਸ ਨੂੰ ਟ੍ਰਾਈਕੋਬੇਜ਼ੋਅਰ ਸੀ। ਇਹ ਸ਼ਬਦ ਜੋ ਉਸ ਦੇ ਗੈਸਟਰੋਇੰਟੇਸਟਾਈਨਲ ਟ੍ਰੈਕਟ 'ਚ ਇਕੱਠੇ ਹੋਏ ਵਾਲਾਂ ਦੇ ਸਾਰੇ ਪੁੰਜ ਦਾ ਵਰਣਨ ਕਰਦਾ ਹੈ।
ਡਾ. ਮੰਜਰੀ ਸੋਮਸ਼ੇਖਰ, ਮੁਖੀ ਅਤੇ ਸੀਨੀਅਰ ਸਲਾਹਕਾਰ- ਬਾਲ ਮੈਡੀਕਲ ਸਰਜਰ ਨੇ ਦੱਸਿਆ ਕਿ ਟ੍ਰਾਈਕੋਬੇਜ਼ੋਅਰ ਇਕ ਬਹੁਤ ਹੀ ਦੁਰਲੱਭ ਸਥਿਤੀ ਹੈ ਅਤੇ ਖਾਸ ਕਰਕੇ ਅਦਿਤੀ ਜਿੰਨੀ ਛੋਟੀ ਬੱਚੀ ਵਿਚ ਬਹੁਤ ਦੁਰਲੱਭ ਹੈ। ਇਹ ਅਕਸਰ ਟ੍ਰਾਈਕੋਫੈਜੀਆ ਨਾਲ ਜੁੜਿਆ ਹੁੰਦਾ ਹੈ, ਇਕ ਮਨੋਵਿਗਿਆਨਕ ਵਿਕਾਰ ਹੈ, ਜਿਸ ਵਿਚ ਵਿਅਕਤੀ ਵਾਲ ਖਾਂਦੇ ਹਨ। ਜੋ ਕਿ ਆਮ ਤੌਰ 'ਤੇ ਨਾਬਾਲਗ ਕੁੜੀਆਂ 'ਚ ਦੇਖਿਆ ਜਾਂਦਾ ਹੈ। ਬਹੁਤ ਘੱਟ ਉਮਰ ਦੇ ਬੱਚਿਆਂ 'ਚ ਇਸ ਨੂੰ ਲੱਭਣਾ ਇਸ ਕੇਸ ਦੀ ਵਿਲੱਖਣਤਾ ਨੂੰ ਉਜਾਗਰ ਕਰਦਾ ਹੈ। ਆਦਿਤੀ ਦੀ ਸਰਜਰੀ ਕੀਤੀ ਗਈ, ਜਿਸ ਨੂੰ ਲੈਪਰੋਟੋਮੀ ਵੀ ਕਿਹਾ ਜਾਂਦਾ ਹੈ। ਅਦਿਤੀ ਦੇ ਵਾਲਾਂ ਦਾ ਗੋਲਾ ਬਹੁਤ ਵੱਡਾ ਅਤੇ ਚਿਪਕਿਆ ਹੋਇਆ ਸੀ ਅਤੇ ਐਂਡੋਸਕੋਪੀ ਕਰਨ ਲਈ ਸਥਿਤੀ ਬਹੁਤ ਗੁੰਝਲਦਾਰ ਸੀ। ਡਾਕਟਰਾਂ ਮੁਤਾਬਕ ਸਰਜਰੀ ਢਾਈ ਘੰਟੇ ਚੱਲੀ, ਜੋ ਠੀਕ ਸਾਬਤ ਹੋਈ।