ਹੁਣ ਲਾਕਡਾਊਨ ’ਤੇ ਢਿੱਲ ’ਤੇ ਮਮਤਾ ਤੇ ਰਾਜਪਾਲ ਹੋਏ ਆਹਮੋ-ਸਾਹਮਣੇ

Monday, Apr 13, 2020 - 10:55 PM (IST)

ਹੁਣ ਲਾਕਡਾਊਨ ’ਤੇ ਢਿੱਲ ’ਤੇ ਮਮਤਾ ਤੇ ਰਾਜਪਾਲ ਹੋਏ ਆਹਮੋ-ਸਾਹਮਣੇ

ਕੋਲਕਾਤਾ – ਪੱਛਮੀ ਬੰਗਾਲ ਵਿਚ ਰਾਜਪਾਲ ਧਨਖੜ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਸਰਕਾਰ ਵਿਚਾਲੇ ਤਣਾਅ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਲਾਕਡਾਊਨ ਵਿਚ ਅੰਸ਼ਿਕ ਢਿੱਲ ਦੇਣ ’ਤੇ ਮਮਤਾ ਸਰਕਾਰ ਦੇ ਫੈਸਲੇ ’ਤੇ ਸੂਬੇ ਦੇ ਰਾਜਪਾਲ ਜਗਦੀਪ ਧਨਖੜ ਨੇ ਸੋਮਵਾਰ ਨੂੰ ਇਤਰਾਜ਼ ਜਤਾਇਆ ਹੈ। ਰਾਜਪਾਲ ਨੇ ਸਰਕਾਰ ਨੂੰ ਲਾਕਡਾਊਨ ਵਿਚ ਢਿੱਲ ਦੇਣ ਖਿਲਾਫ ਕੇਂਦਰ ਵਲੋਂ ਦਿੱਤੀ ਗਈ ਚਿਤਾਵਨੀ ’ਤੇ ਧਿਆਨ ਦੇਣ ਦੀ ਅਪੀਲ ਕੀਤੀ। ਰਾਜਪਾਲ ਨੇ ਕਿਹਾ ਹੈ ਕਿ ਜੇਕਰ ਅਧਿਕਾਰੀਆਂ ਕੋਲੋਂ ਕੋਈ ਲਾਪ੍ਰਵਾਹੀ ਹੋਈ ਹੈ ਤਾਂ ਉਨ੍ਹਾਂ ਨੂੰ ਇਸ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।

ਗ੍ਰਹਿ ਮੰਤਰਾਲਾ ਨੇ ਪੱਛਮੀ ਬੰਗਾਲ ਵਿਚ ਲਾਕਡਾਊਨ ਵਿਚ ਅੰਸ਼ਿਕ ਤੌਰ ’ਤੇ ਢਿੱਲ ਦਿੱਤੇ ਜਾਣ ਨੂੰ ਲੈ ਕੇ ਪਿਛਲੇ ਹਫਤੇ ਚਿੰਤਾ ਜ਼ਾਹਿਰ ਕੀਤੀ ਸੀ ਅਤੇ ਸੂਬੇ ਨੂੰ ਸੋਸ਼ਲ ਡਿਸਟੈਂਸਿੰਗ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਸੀ। ਉਸ ਤੋਂ ਪਹਿਲਾਂ ਮੁਰਸ਼ਦਾਬਾਦ ਅਤੇ ਸਿਲੀਗੁੜੀ ਤੋਂ ਲਾਕਡਾਊਨ ਦੀ ਉਲੰਘਣਾ ਦੀ ਖਬਰ ਆਈ ਸੀ।

ਧਨਖੜ ਨੇ ਟਵੀਟ ਕੀਤਾ,‘‘ਮੈਂ ਮਮਤਾ ਨੂੰ ਰਾਜ ਭਵਨ ਨਾਲ ਟਕਰਾਅ ਖਤਮ ਕਰਨ ਦੀ ਅਪੀਲ ਕਰਦਾ ਹਾਂ। ਅਸੀਂ ਕੋਰੋਨਾ ਮਹਾਮਾਰੀ ਨਾਲ ਲੜ ਰਹੇ ਹਾਂ। ਅਜਿਹੇ ਵਿਚ ਸਾਨੂੰ ਸੂਬੇ ਦੇ ਹਿੱਤ ਵਿਚ ਇਕੱਠਿਆਂ ਮਿਲ ਕੇ ਕੰਮ ਕਰਨਾ ਚਾਹੀਦਾ ਹੈ।’’


author

Inder Prajapati

Content Editor

Related News